ਸਾਂਝੀ ਪੁਸਤਕ ਰੱਬ ਰੂਪ ਮਾਂ ਰਿਲੀਜ਼ ਕੀਤੀ

 ਮਾਤਾ ਭਾਗਵੰਤੀ ਜੀ ਦੀ 43ਵੀਂ ਬਰਸੀ ਮੌਕੇ ਸਾਂਝੀ ਕਾਵਿ ਪੁਸਤਕ ਰੱਬ-ਰੂਪ ਮਾਂ ਲੋਕ ਅਰਪਣ ਕੀਤੀ


 ਮੋਹਾਲੀ, 15 ਦਸੰਬਰ (ਬਿਊਰੋ) 

ਸਾਹਿਤਕਾਰ ਬਾਬੂ ਰਾਮ ਦੀਵਾਨਾ ਪ੍ਰਧਾਨ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਨੇ ਹਰ ਸਾਲ ਵਾਂਗ 13 ਦਸੰਬਰ, ਨੂੰ ਗੁਰਬਾਣੀ ਚਾਨਣੁ ਭਵਨ, ਮੋਹਾਲੀ ਵਿਖੇ ਬੜੀ ਸ਼ਰਧਾ ਸਤਿਕਾਰ ਨਾਲ ਆਪਣੇ ਮਾਤਾ ਜੀ ਦੀ ਸਾਲਾਨਾ ਯਾਦ (43ਵੀਂ ਬਰਸੀ) ਮਨਾਈ। ਇਸ ਮੌਕੇ ਸ. ਮੋਹਨਬੀਰ ਸਿੰਘ ਸ਼ੇਰਗਿੱਲ, ਡਾਇਰੈਕਟਰ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-69, ਮੋਹਾਲੀ, ਕਰਮ ਸਿੰਘ ਬਬਰਾ, ਸਾਬਕਾ ਪ੍ਰਧਾਨ ਰਾਮਗੜ੍ਹੀਆ ਸਭਾ ਮੋਹਾਲੀ, ਬਲਕਾਰ ਸਿੰਘ ਸਿੱਧੂ ਸਾਬਕਾ ਪ੍ਰਧਾਨ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਪ੍ਰਿੰ.ਬਹਾਦਰ ਸਿੰਘ ਗੋਸਲ, ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ, ਭਗਤ ਰਾਮ ਰੰਗਾੜਾ, ਪ੍ਰਧਾਨ ਕਵੀ ਮੰਚ ਮੋਹਾਲੀ, ਦਵਿੰਦਰ ਮੋਹਨ ਸਿੰਘ ਬੇਦੀ, ਇੰਦਰਮੋਹਨ ਸਿੰਘ ਬੇਦੀ, ਕੁਲਬੀਰ ਸਿੰਘ ਨੇ 'ਸਾਂਝੀ ਕਾਵਿ ਪੁਸਤਕ "ਰੱਬ-ਰੂਪ ਮਾਂ" ਸੰਗਤ ਅਰਪਣ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਸ੍ਰੀ ਦੀਵਾਨਾ ਦੇ ਸੁਆਗਤ ਸ਼ਬਦਾਂ ਤੋਂ ਬਾਅਦ ਬੇਬੇ ਨਾਨਕੀ ਇਸਤਰੀ ਸਤਿਸੰਗ ਜੱਥਾ, ਫੇਜ਼-1, ਮੋਹਾਲੀ ਨੇ ਗੁਰਬਾਣੀ ਕੀਰਤਨ ਕੀਤਾ। ਬੀਬਾ ਗੀਤਾ ਅਰੋੜਾ ਤੇ ਸੁਰਜੀਤ ਸਿੰਘ ਧੀਰ ਨੇ ਗੁਰਬਾਣੀ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਬੀਬਾ ਪੁੰਨਿਆ ਗਾਂਧੀ ਨੇ ਭਜਨ ਗਾਇਆ। ਮੋਹਨਬੀਰ ਸਿੰਘ ਸ਼ੇਰਗਿੱਲ, ਕਰਮ ਸਿੰਘ ਬਾਬਰਾ, ਪ੍ਰਿੰ. ਬਹਾਦਰ ਸਿੰਘ ਗੋਸਲ, ਬਿਕਰਮਜੀਤ ਸਿੰਘ ਹੁੰਜਨ, ਬਲਕਾਰ ਸਿੱਧੂ ਨੇ ਮਾਂ ਦੀ ਮਹਿਮਾ ਬਾਰੇ ਵਿਚਾਰ ਪੇਸ਼ ਕੀਤੇ। ਜਸਵਿੰਦਰ ਸਿੰਘ ਕਾਈਨੌਰ ਨੇ ਪੁਸਤਕ ਬਾਰੇ ਸੰਖੇਪ ਪਰਚਾ ਪੜ੍ਹਿਆ। ਇਸ ਮੌਕੇ ਸਰਵਸ੍ਰੀ ਰਾਜਵਿੰਦਰ ਸਿੰਘ ਗੱਡੂ, ਮੋਹਨ ਲਾਲ, ਐਨ. ਐਸ. ਕੋਛੜ, ਗੁਰਮੀਤ ਸਿੰਗਲ,ਪਿਆਰਾ ਸਿੰਘ ਰਾਹੀ, ਸੋਹਨ ਸਿੰਘ ਬੈਨੀਪਾਲ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਧਿਆਨ ਸਿੰਘ ਕਾਹਲੋਂ, ਡਾ. ਨੀਨਾ ਸੈਣੀ, ਸੁਧਾ ਜੈਨ ਸੁਦੀਪ, ਧਰਮ ਸਿੰਘ ਭੰਖਰਪੁਰ, ਖੁਸ਼ੀ ਰਾਮ ਨਿਮਾਣਾ, ਹਾਕਮ ਸਿੰਘ ਨੱਤਿਆਂ, ਅਮਰਪ੍ਰੀਤ, ਰਾਮ ਸਿੰਘ, ਤਰਲੋਕ ਸਿੰਘ ਚਾਵਲਾ, ਜਰਨੈਲ ਹੁਸ਼ਿਆਰਪੁਰੀ, ਜਗਤਾਰ ਸਿੰਘ ਜੋਗ, ਐਮ. ਆਰ. ਬੇਦੀ, ਡਾ. ਰਾਜਿੰਦਰ ਰੇਣੁ, ਮਲਕੀਅਤ ਬਸਰਾ, ਡਾ. ਮਨਜੀਤ ਸਿੰਘ ਮਝੈਲ, ਦਲਬੀਰ ਸਰੋਆ, ਸੰਤੋਸ਼ ਗਰਗ, ਕੁਲਦੀਪ ਸਿੰਘ, ਰਾਮ ਲਾਲ ਕੁਮਾਰ, ਰਾਮ ਗੋਪਾਲ ਗੁਲਾਟੀ, ਅੰਜੁਲਾ ਗੁਲਾਟੀ, ਸੁਸ਼ੀਰਾ ਗੁਲਾਟੀ, ਡਾਲੀ ਰਾਣੀ, ਸ. ਮਨਜੀਤ ਸਿੰਘ ਆਦਿ ਹਾਜ਼ਰ ਸਨ। ਦੀਵਾਨਾ ਜੀ ਦੇ ਪਰਿਵਾਰਕ ਮੈਂਬਰਾਂ ਬੇਟੀ ਗੀਤਾ, ਦਾਮਾਦ ਪ੍ਰਦੀਪ ਅਰੋੜਾ (ਮੇਰਠ), ਪੁੱਤਰ-ਨੂੰਹ ਰਾਣੀ (ਨੀਰਜ-ਪੂਜਾ), ਪੋਤਰਾ-ਪੋਤਰੀ (ਪਰਾਹਨ, ਮੁਸਕਾਨ) ਨੇ ਸਾਰੀ ਸੰਗਤ ਦੀ ਚਾਹ-ਪਾਣੀ ਦੀ ਭਰਪੂਰ ਸੇਵਾ ਕੀਤੀ। ਸਮੂਹ ਸਾਹਿਤਕਾਰਾਂ/ਕਵੀਆਂ ਕਵਿੱਤਰੀਆਂ ਅਤੇ ਪਤਵੰਤਿਆਂ ਨੂੰ ਲੋਈਆਂ-ਫੁਲਕਾਰੀਆਂ ਭੇਟ ਕੀਤੀਆਂ ਗਈਆਂ। ਰੱਬ-ਰੂਪ ਮਾਂ ਨੂੰ ਸਮਰਪਿਤ ਸਮਾਗਮ ਅਜੋਕੀ ਪੀੜ੍ਹੀ ਨੂੰ ਉਚੇਰਾ-ਸੁਚੇਰਾ ਸੰਦੇਸ਼ ਦਿੰਦਿਆਂ ਸਮਾਪਤ ਹੋਇਆ। ਸ੍ਰੀ ਦੀਵਾਨਾ ਨੇ ਗੁਰਬਾਣੀ ਚਾਨਣੁ ਭਵਨ ਦੇ ਮੁੱਖ ਸੇਵਕ ਸ. ਕੁਲਬੀਰ ਸਿੰਘ ਜੀ ਤੇ ਸਟਾਫ਼ ਦਾ ਦਿੱਤੇ ਗਏ ਭਰਵੇਂ ਸਹਿਯੋਗ ਲਈ ਅਤੇ ਸਾਰੀ ਸੰਗਤ ਦਾ ਧੰਨਵਾਦ ਕੀਤਾ।




Post a Comment

0 Comments