ਵਧੀਆ ਸੋਚ ਦੇ ਮਾਲਕ ਸਨ ਬੀਬੀ ਗੁਰਮੇਲ ਕੌਰ

  ਭੋਗ ’ਤੇ ਵਿਸ਼ੇਸ਼


ਵਧੀਆ ਸੋਚ ਦੇ ਮਾਲਕ ਸਨ - ਬੀਬੀ ਗੁਰਮੇਲ ਕੌਰ 

ਬੀਬੀ ਗੁਰਮੇਲ ਕੌਰ ਦਾ ਜਨਮ 5 ਮਈ 1949 ਨੂੰ ਪਿਤਾ ਸ. ਤੇਜਾ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਖੰਨਾ ਵਿਖੇ ਹੋਇਆ। ਉਨ੍ਹਾਂ ਨੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਤੋਂ ਹਾਇਰ ਸੈਕੰਡਰੀ ਕਰਨ ਉਪਰੰਤ ਉਸੇ ਹੀ ਸਕੂਲ ਦੇ ਜੇ ਬੀ ਟੀ ਵਿੰਗ ਤੋਂ ਜੇ ਬੀ ਟੀ ਟਾਪ ਰਹਿ ਕੇ ਕੀਤੀ। ਮਿਤੀ 18.12.1970 ਨੂੰ ਸਰਕਾਰੀ ਹਾਈ ਸਕੂਲ ਮਾਨੂੰਪੁਰ ਗੋਸਲਾਂ (ਲੁਧਿਆਣਾ) ਵਿਖੇ ਬਤੌਰ ਜੇ ਬੀ ਟੀ ਅਧਿਆਪਕ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ। ਮਈ 1972 ਨੂੰ ਉਨ੍ਹਾਂ ਦਾ ਵਿਆਹ ਸ. ਸ਼ੌਕ ਇੰਦਰ ਸਿੰਘ ਕੋਰਾ ਵਾਸੀ ਨਯਾਂ ਸ਼ਹਿਰ (ਖਰੜ) ਨਾਲ ਹੋਇਆ।

ਵਧੀਆ ਸੋਚ ਦੀ ਮਾਲਕ ਅਤੇ ਸਿੱਖ ਧਰਮ ਦੀ ਧਾਰਨੀ ਬੀਬੀ ਗੁਰਮੇਲ ਕੌਰ ਡਰਾਇੰਗ ਦੀ ਬਹੁਤ ਵਧੀਆ ਕਲਾਕਾਰ ਸਨ। ਉਨ੍ਹਾਂ ਨੇ ਇੱਕ ਪੇਪਰ ਉ਼ਤੇ ‘ਏਕ ਓਂਕਾਰ’ ਲਿਖ ਕੇ ਉਸ ਵਿਚ ਜਪੁਜੀ ਸਾਹਿਬ ਦੇ ਸਾਰੇ ਸ਼ਬਦ ਲਿਖ ਕੇ ਇਕ ਵਿਲੱਖਣ ਕਾਰਜ ਕੀਤਾ ਸੀ। ਉਨ੍ਹਾਂ ਨੇ ਰੋਪੜ, ਪਟਿਆਲਾ ਅਤੇ ਮੋਹਾਲੀ ਜ਼ਿਲਿਆਂ ਦੇ ਵੱਖੋ-ਵੱਖ ਸਕੂਲਾਂ ਵਿਚ ਕਾਰਜ ਕਰਦਿਆਂ ਸਕੂਲਾਂ ਦੀ ਭਲਾਈ ਲਈ ਕਈ ਅਹਿਮ ਕਾਰਜ ਕੀਤੇ।

ਸਰਵਿਸ ਦੌਰਾਨ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੇ ਅਹੁਦਿਆਂ ‘ਤੇ ਰਹਿੰਦਿਆਂ 08.09.2004 ਨੂੰ ਬਲਾਕ ਸਿੰਖਿਆ ਅਫਸਰ, ਖਰੜ (ਬਲਾਕ 1) ਦੀ ਤਰੱਕੀ ਮਿਲੀ। ਜਿਸ ਉਪਰੰਤ ਕੁਰਾਲੀ ਬਲਾਕ ਵਿਖੇ ਕੰਮ ਕੀਤਾ।ਅੰਤ ਵਿਚ ਇਸ ਅਹੁਦੇ ਤੋਂ ਮਿਤੀ 31.05.2007 ਨੂੰ ਖਰੜ (ਬਲਾਕ 3) ਤੋਂ ਸੇਵਾ ਮੁਕਤ ਹੋਏ। ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਮਿਤੀ 24 ਨਵੰਬਰ 2025 ਨੂੰ ਉਹ ਗੁਰੂ ਚਰਨਾਂ ਵਿਚ ਜਾ ਬਿਰਾਜੇ। ਬੀਬੀ ਗੁਰਮੇਲ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅਰਦਾਸ ਅੱਜ 07 ਦਸੰਬਰ ਨੂੰ ਗੁਰਦੁਆਰਾ ਸ਼੍ਹੀ ਸੱਚ ਖੰਡ ਸਾਹਿਬ ਖਾਨਪੁਰ (ਖਰੜ) ਵਿਖੇ 11 ਵਜੇ ਤੋਂ 1 ਵਜੇ ਤੱਕ ਹੋਵੇਗਾ। ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰ ਸ਼ਰਧਾਂਜਲੀ ਦੇਣ ਲਈ ਪਹੁੰਚ ਰਹੇ ਹਨ।

ਜਸਵਿੰਦਰ ਸਿੰਘ ਕਾਈਨੌਰ

98888-42244



Post a Comment

0 Comments