ਗ਼ਜ਼ਲ ਅਤੇ ਨਜ਼ਮ / ਨਿਰਮਲ ਦੱਤ

 ਸ਼ਬਦ ਚਾਨਣੀ---ਨਿਰਮਲ ਦੱਤ



ਗ਼ਜ਼ਲ


ਮੈਂ ਨਦੀ ਨੂੰ ਕਿਹਾ

ਮੇਰੀ ਗੱਲ ਸੁਣ ਕੇ ਜਾਹ.


ਮੇਰਾ ਗੁੰਮ ਹੈ ਖ਼ੁਦਾ

ਅਪਣੀ ਗਠੜੀ ਵਿਖਾ.


ਮਿੱਟੀ ਮੇਰੀ ਦੇ ਗ਼ਮ

ਥੋੜ੍ਹੇ ਸਹਿ ਕੇ ਵਿਖਾ.


ਜਿਸਨੂੰ ਸਭ ਹੈ ਪਤਾ

ਉਸਦਾ ਦੱਸ ਦੇ ਪਤਾ.


ਨਹੀਂ, ਮਸੀਹਾ ਨਹੀਂ

ਕੋਈ ਮਹਿਰਮ ਮਿਲਾ.


ਥੋੜ੍ਹੇ ਦੁੱਖ ਨੇ ਬਹੁਤ

ਬਹੁਤੇ ਸੁੱਖ ਨਾ ਵਿਖਾ.


ਆਸ ਦੇ ਗੀਤ ਲਿਖ

ਬੁਲਬੁਲਾਂ ਨੂੰ ਸੁਣਾ.


ਨਜ਼ਮ


ਚੱਲ ਹੁਣ ਫ਼ੇਰ ਤੋਂ ਸ਼ੁਰੂ ਕਰੀਏ


ਚੱਲ ਹੁਣ ਫ਼ੇਰ ਤੋਂ ਸ਼ੁਰੂ ਕਰੀਏ.

ਮੈਂ ਕਹਾਂ ਤੈਨੂੰ ਗ਼ਲਤ

ਤੂੰ ਕਹੇਂ ਮੈਂਨੂੰ ਗ਼ਲਤ

ਕੋਈ ਨਹੀਂ ਐਨਾ ਗ਼ਲਤ

ਦੋਵੇਂ ਹਾਂ ਥੋੜ੍ਹਾ ਗ਼ਲਤ.


ਮੈਂਨੂੰ ਸੋਚਣ ਦੇ

ਮੈਂ ਹਾਂ ਕਿੰਝ ਗ਼ਲਤ

ਤੂੰ ਵੀ ਇਹ ਵੇਖ

ਤੂੰ ਹੈਂ ਕਿੱਥੇ ਗ਼ਲਤ.


ਇਸ ਤੋਂ ਪਹਿਲਾਂ ਕਿ ਅਪਣੇ ਸਾਂਝੇ ਗੀਤ

ਬੇ-ਸੁਰੇ ਹੁੰਦੇ ਰਹਿਣ ਰੋ, ਰੋ ਕੇ,

ਇਸ ਤੋਂ ਪਹਿਲਾਂ ਕਿ ਟਾਵੀਂ-ਟਾਵੀਂ ਖੁਸ਼ੀ

ਐਵੇਂ ਮੁੜ ਜਾਵੇ

ਆਪਣੇ ਬੂਹੇ 'ਤੇ ਦਸਤਕ ਦੇ ਕੇ,

ਇਸ ਤੋਂ ਪਹਿਲਾਂ ਕਿ ਤਿੜਕ ਜਾਣ

ਆਪਣੇ ਸੁਪਨਿਆਂ ਦੇ ਸ਼ੀਸ਼ ਮਹਿਲ,

ਇਸ ਤੋਂ ਪਹਿਲਾਂ ਕਿ ਰੁੱਸ ਜਾਵੇ ਬਹਾਰ,

ਇਸ ਤੋਂ ਪਹਿਲਾਂ ਕਿ ਮੁੱਕ ਜਾਵੇ ਚਾਨਣੀ ਦਾ ਸਫ਼ਰ,

ਇਸ ਤੋਂ ਪਹਿਲਾਂ ਕਿ ਬਣੀਏਂ ਕਾਲ਼ੀ ਖ਼ਬਰ,

ਆ ਕਿ ਹੁਣ

 ਫ਼ੇਰ ਤੋਂ ਸ਼ੁਰੂ ਕਰੀਏ,

ਚੱਲ ਹੁਣ ਫ਼ੇਰ ਤੋਂ ਸ਼ੁਰੂ ਕਰੀਏ.

ਸੰਪਰਕ –

ਨਿਰਮਲ ਦੱਤ

#3060, 47-ਡੀ,

ਚੰਡੀਗੜ੍ਹ।

ਮੋਬਾਈਲ -98760-13060

Contact –

Nirmal Datt

# 3060, 47-D,

Chandigarh.

Mobile-98760-13060

 

 

 

Post a Comment

0 Comments