ਸਵਰਗੀ ਚਰਨ ਸਿੰਘ ਸਿੰਧਰਾ ਅਤੇ ਪਦਮ ਸਿੰਧਰਾ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਯਾਦ
ਚੰਡੀਗੜ੍ਹ,26 ਅਕਤੂਬਰ (ਬਿਊਰੋ)
ਬੀਤੇ ਕੱਲ੍ਹ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਵਿਖੇ ਕਰਵਾਏ ਗਏ ਇੱਕ ਸਮਾਗਮ ਵਿਚ ਮਸ਼ਹੂਰ ਨਾਟਕਕਾਰ ਚਰਨ ਸਿੰਘ ਸਿੰਧਰਾ ਵੱਲੋਂ ਲਿਖੇ ਗਏ ਨਾਟਕ ‘ਸਚ ਕੀ ਬੇਲਾ’ਅਤੇ ਉਹਨਾਂ ਦੇ ਪੋਤਰੇ ਪਦਮ ਸਿੰਧਰਾ ਵੱਲੋਂ ਰਚਿਤ ਨਾਟਕ ‘ਜੇ ਆਸ਼ਕ ਮਿਲ ਜਾਂਦੇ’ ਦਾ ਲੋਕ ਅਰਪਣ ਅਤੇ ਵਿਚਾਰ-ਚਰਚਾ ਸਮਾਰੋਹ ਹੋਇਆ |
ਇਨ੍ਹਾਂ ਦੋਹਾਂ ਪੁਸਤਕਾਂ ਨੂੰ ਡਾ. ਗੁਰਪ੍ਰੀਤ ਸਿੰਘ ਸਿੰਧਰਾ ਵੱਲੋਂ ਸੰਪਾਦਿਤ ਕੀਤਾ ਗਿਆ ਹੈ |
ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੋਹਾਂ ਲੇਖਕਾਂ ਅਤੇ ਪੁਸਤਕਾਂ ਬਾਰੇ ਬੋਲਦਿਆਂ ਪ੍ਰਸਿੱਧ ਨਾਟਕਕਾਰ, ਲੋਕ ਨਾਚ ਰਿਵਾਇਤ ਦੇ ਧਨੀ ਅਤੇ ਲੇਖਕ ਬਲਕਾਰ ਸਿੱਧੂ ਨੇ ਕਿਹਾ ਕਿ ਮਰਹੂਮ ਚਰਨ ਸਿੰਘ ਸਿੰਧਰਾ ਰੰਗਮੰਚੀ ਕਲਾਵਾਂ, ਪੰਜਾਬੀ ਸਾਹਿਤਕਾਰੀ ਅਤੇ ਪੰਜਾਬੀ ਸਿਨੇਮੇ ਦੀ ਵੱਡੀ ਸ਼ਖ਼ਸੀਅਤ ਹੋ ਗੁਜ਼ਰੇ ਹਨ। ਜਿਨ੍ਹਾਂ ਤੋਂ ਅਨੇਕਾਂ ਕਲਾਕਾਰਾਂ ਨੇ ਸੇਧ ਲਈ ਹੈ। ਉਨ੍ਹਾਂ ਦੇ ਪੋਤਰੇ ਪਦਮ ਸਿੰਧਰਾ ਨੇ ਵੀ ਨਕਸ਼ੇ ਕਦਮ ਤੇ ਤੁਰਦਿਆਂ ਨਾਟ-ਕਲਾ ਦੀ ਵਿਰਾਸਤ ਨੂੰ ਅੱਗੇ ਲਿਜਾਣ ਦਾ ਕੰਮ ਪੂਰੀ ਤਨਦੇਹੀ ਨਾਲ ਕੀਤਾ ਪਰ ਪਿਛਲੇ ਸਾਲ ਪਦਮ ਦੀ ਬੇਵਕ਼ਤੀ ਮੌਤ ਨਾਲ ਬਹੁਤ ਵੱਡਾ ਘਾਟਾ ਪੈ ਗਿਆ।
ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਡਾ. ਗੁਰਪ੍ਰੀਤ ਸਿੰਘ ਸਿੰਧਰਾ ਨੇ ਆਪਣੇ ਗ਼ਮ ਨੂੰ ਸਾਕਾਰਾਤਮਕ ਸੇਧ ਦੇ ਕੇ ਆਪਣੇ ਪਿਤਾ ਅਤੇ ਪੁੱਤਰ ਦੀਆਂ ਰਚਨਾਵਾਂ ਛਪਵਾਉਣ ਦਾ ਕਾਰਜ ਨੇਪਰੇ ਚਾੜ੍ਹਿਆ ਹੈ |
ਸਭਾ ਦੀ ਸੀਨੀਅਰ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਸਵਰਗੀ ਚਰਨ ਸਿੰਘ ਸਿੰਧਰਾ ਦੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਕਾਬਿਲੇ ਸਤਿਕਾਰ ਸੀ |
ਉੱਘੇ ਚਿੰਤਕ, ਲੇਖਕ ਅਤੇ ਅਧਿਆਪਕ ਡਾ. ਕੁਲਦੀਪ ਸਿੰਘ ਦੀਪ ਨੇ ਕਿਤਾਬਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਚਰਨ ਸਿੰਘ ਸਿੰਧਰਾ ਅਤੇ ਪਦਮ ਸਿੰਧਰਾ ਸੰਭਾਵਨਾਵਾਂ ਨਾਲ ਭਰੇ ਨਾਟਕਕਾਰ ਸਨ ਜਿਨ੍ਹਾਂ ਦੇ ਨਾਟਕਾਂ ਵਿਚ ਸਮਾਜ ਨੂੰ ਸੇਧ ਦੇਣ ਦੀ ਸਮਰੱਥਾ ਸੀ।
ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਦੋਹਾਂ ਨਾਟਕਕਾਰਾਂ ਨੂੰ ਸ਼ਰਧਾਂਜਲੀ ਰੂਪ ‘ਚ ਕਰਵਾਇਆ ਗਿਆ ਇਹ ਸਮਾਗਮ ਨਾਟ ਕਲਾ ਦੀ ਪ੍ਰੰਪਰਾ ਨੂੰ ਸਮਰਪਿਤ ਹੈ। ਉੱਘੇ ਨਾਟ ਕਰਮੀ ਕੰਵਲ ਨੈਣ ਸਿੰਘ ਸੇਖੋਂ ਨੇ ਪਦਮ ਸਿੰਧਰਾ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਉਸ ਨੂੰ ਦੂਰਦ੍ਰਿਸ਼ਟੀ ਵਾਲਾ ਕਲਾਕਾਰ ਦੱਸਿਆ।
ਸਮਾਗਮ ਦੇ ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਪੰਜਾਬੀ ਨਾਟ ਸੰਸਾਰ ਸਿੰਧਰਾ ਪਰਿਵਾਰ ਦਾ ਹਮੇਸ਼ਾ ਰਿਣੀ ਰਹੇਗਾ |
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਉੱਘੇ ਨਾਟਕਕਾਰ ਦਵਿੰਦਰ ਦਮਨ ਨੇ ਕਿਹਾ ਕਿ ਚਰਨ ਸਿੰਘ ਸਿੰਧਰਾ ਬਹੁਤ ਹੀ ਕਮਾਲ ਦੇ ਨਾਟਕਕਾਰ ਸਨ ਅਤੇ ਪਦਮ ਸਿੰਧਰਾ ਨੇ ਵੀ ਉਸੇ ਰਿਵਾਇਤ ਨੂੰ ਕਾਇਮ ਰੱਖਣ ਦਾ ਹੰਭਲਾ ਮਾਰਿਆ।
ਆਪਣੇ ਧੰਨਵਾਦੀ ਸ਼ਬਦਾਂ ਵਿਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਨਾਟਕ ਸਾਹਿਤ ਦੀ ਉਹ ਵਿਧਾ ਹੈ ਜਿਹੜੀ ਪੇਸ਼ਕਾਰੀ ਨਾਲ ਉਸੇ ਵੇਲੇ ਹੀ ਮਨਾਂ ’ਤੇ ਅਸਰ ਛੱਡ ਜਾਂਦੀ ਹੈ |
ਇਸ ਸਮਾਗਮ ਵਿਚ ਜਿਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਉਨ੍ਹਾਂ ਵਿਚ ਗੁਰਨਾਮ ਕੰਵਰ, ਰਾਜਿੰਦਰ ਕੌਰ, ਸੁਰਜੀਤ ਸਿੰਘ ਧੀਰ, ਊਸ਼ਾ ਕੰਵਰ, ਨੀਲਮ ਰਾਣੀ, ਲਾਭ ਸਿੰਘ ਲੈਹਲੀ, ਮਹਿੰਦਰ ਸਿੰਘ ਸੰਧੂ, ਸੁਰਿੰਦਰ ਕੁਮਾਰ, ਸੁਰਿੰਦਰ ਪਾਲ ਸਿੰਘ, ਜਸਵੰਤ ਕੌਰ, ਐੱਚ. ਐੱਸ ਸੋਹਲ, ਸੁਖਪਾਲ ਸਿੰਘ, ਵਿੰਦਰ ਮਾਝੀ, ਮੀਤ ਰੰਗਰੇਜ਼, ਸੰਦੀਪ ਕੌਰ, ਗੁਰਦੀਪ ਕੌਰ ਜੰਮੂ, ਜਗਜੀਤ ਸਰੀਨ, ਅਮਰਜੀਤ ਅਰਪਨ, ਗਗਨਦੀਪ ਕੌਰ ਭੰਗੂ, ਗਗਨਦੀਪ ਸਿੰਘ ਸੇਖੋਂ, ਵਰਿੰਦਰ ਸਿੰਘ ਚੱਠਾ, ਪ੍ਰੀਤੀ ਅਰੋੜਾ ਜੈਨ, ਡਾ. ਸੁਰਿੰਦਰ ਗਿੱਲ, ਸੁਖਵਿੰਦਰ ਸਿੰਘ, ਜਗਵੀਰ ਸਿੰਘ, ਸੰਜੀਵ ਅਲਮਸਤ, ਅਮਰ ਵਾਲੀਆ, ਹਰਬੰਸ ਲਾਲ ਆਨੰਦ, ਚਰਨਜੀਤ ਕੌਰ ਬਾਠ, ਸ਼ਮਸ਼ੀਲ ਸਿੰਘ ਸੋਢੀ, ਹਰਬੰਸ ਸੋਢੀ, ਗੁਰਮੀਤ ਸਿੰਗਲ, ਰਵਿੰਦਰ ਸ਼ੇਰਗਿੱਲ, ਭਾਗ ਸਿੰਘ, ਰਮੇਸ਼ ਭਾਰਦਵਾਜ, ਹਰਜੀਤ ਸਿੰਘ, ਹਰਭਜਨ ਕੌਰ ਢਿੱਲੋਂ, ਰੇਖਾ ਮਿੱਤਲ, ਮਲਕੀਅਤ ਬਸਰਾ, ਰਾਜੇਸ਼ ਬੇਨੀਵਾਲ, ਡਾ. ਪਰਮਿੰਦਰ ਕੌਰ, ਜਗਤਾਰ ਸਿੰਘ ਜੋਗ, ਸਿਮਰਜੀਤ ਗਰੇਵਾਲ, ਸ਼ੰਕਰ ਸਿੰਘ, ਕ੍ਰਿਸ਼ਮਾ ਵਰਮਾ, ਰਘਬੀਰ ਸਿੰਘ ਮਲਹੋਤਰਾ, ਕੁਲਜੀਤ ਕੌਰ ਮਲਹੋਤਰਾ, ਗੁਰਮਾਨ ਸੈਣੀ ਦੇ ਨਾਮ ਉਚੇਚੇ ਤੌਰ ਤੇ ਵਰਨਣਯੋਗ ਹਨ ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.