ਪੁਸ਼-ਅੱਪ ਮੈਨ ਆਫ਼ ਪੰਜਾਬ -ਕੁੰਵਰ ਅੰਮ੍ਰਿਤਬੀਰ ਸਿੰਘ

 


ਪੁਸ਼-ਅੱਪ ਮੈਨ ਆਫ਼ ਪੰਜਾਬ- ਕੁੰਵਰ ਅੰਮ੍ਰਿਤਬੀਰ ਸਿੰਘ


ਪੰਜਾਬ ਦੇ 'ਪੁਸ਼-ਅੱਪ ਮੈਨ' ਵਜੋਂ ਜਾਣੇ ਜਾਂਦੇ ਕੁੰਵਰ ਅੰਮ੍ਰਿਤਬੀਰ ਸਿੰਘ ਦਾ ਜਨਮ 4 ਨਵੰਬਰ, 2001 ਵਿੱਚ ਪਿੰਡ ਉਮਰਵਾਲਾ,ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਮ ਨਿਸ਼ਾਨ ਸਿੰਘ ਅਤੇ ਮਾਤਾ ਦਾ ਨਾਮ ਸਿਮਰਨਜੀਤ ਕੌਰ ਹੈ। ਉਸ ਨੇ ਮੁੱਢਲੀ ਪੜ੍ਹਾਈ ਨਰਸਰੀ ਤੋਂ ਪਹਿਲੀ ਜਮਾਤ ਤੱਕ ਸੇਂਟ ਫਰਾਂਸੀਜ ਕੌਨਵੈਂਟ ਸਕੂਲ ਪੋਟਲੀ ਸੂਰਤ ਮਾਲਹੀ ਤੋਂ, ਦੂਸਰੀ ਤੋਂ ਅੱਠਵੀਂ ਜਮਾਤ ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਤੋਂ, ਨੌਵੀਂ-ਦਸਵੀਂ ਜਮਾਤ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਤੋਂ,ਬਾਰ੍ਹਵੀਂ ਸ਼੍ਰੀ ਦਸ਼ਮੇਸ਼ ਅਕੈਡਮੀ ਆਨੰਦਪੁਰ ਸਾਹਿਬ ਤੋਂ, ਗਰੈਜੂਏਸ਼ਨ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ।ਹੁਣ ਉਹ ਰਾਜਨੀਤੀ ਸ਼ਾਸਤਰ ਵਿੱਚ ਐੱਮ.ਏ. ਕਰ ਰਿਹਾ ਹੈ।

ਉਸ ਨੇ ਹੁਣ ਤੱਕ ਕਈ ਗਿੰਨੀਜ਼ ਵਰਲਡ ਰਿਕਾਰਡ ਅਤੇ ਹੋਰ ਕਈ ਵਿਸ਼ਵ ਰਿਕਾਰਡ ਕਾਇਮ ਕੀਤੇ ਹਨ। 

ਉਸ ਦੇ ਕੁੱਝ ਮੁੱਖ ਰਿਕਾਰਡ ਅਤੇ ਪ੍ਰਾਪਤੀਆਂ ਇਸ ਤਰ੍ਹਾਂ ਹਨ:-


1.ਗਿੰਨੀਜ਼ ਵਰਲਡ ਰਿਕਾਰਡ:- ਅੰਮ੍ਰਿਤਬੀਰ ਨੇ ਇੱਕ ਮਿੰਟ ਵਿੱਚ ਸਭ ਤੋਂ ਵੱਧ ਉਂਗਲਾਂ ਦੇ ਪੋਟਿਆਂ 'ਤੇ ਪੁਸ਼-ਅੱਪ ਕਰਨ ਦਾ ਰਿਕਾਰਡ ਬਣਾਇਆ, ਜਿਸ ਵਿੱਚ ਉਸ ਨੇ 20 ਪਾਉਂਡ ਦਾ ਬੈਕਪੈਕ ਵੀ ਚੁੱਕਿਆ ਹੋਇਆ ਸੀ।

2.ਵਰਲਡ ਰਿਕਾਰਡ 2025:- 'ਇੱਕ ਮਿੰਟ ਵਿੱਚ ਇੱਕ ਲੱਤ ਉਠਾ ਕੇ ਸਭ ਤੋਂ ਵੱਧ ਡਿਕਲਾਈਨ ਪੁਸ਼-ਅੱਪਸ' ਕਰਨ ਦਾ ਰਿਕਾਰਡ ਬਣਾਇਆ।

3.ਨੌਜਵਾਨਾਂ ਲਈ ਪ੍ਰੇਰਨਾ:-ਕੁੰਵਰ ਅੰਮ੍ਰਿਤਬੀਰ ਸਿੰਘ ਜਿੰਮ ਤੋਂ ਬਿਨਾਂ ਘਰ ਵਿੱਚ ਹੀ ਕਸਰਤ ਕਰਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਦਾ ਹੈ। ਉਸ ਨੇ ਨਸ਼ਿਆਂ ਵਿਰੁੱਧ ਵੀ ਮੁਹਿੰਮ ਚਲਾਈ ਹੋਈ ਹੈ।

4.ਸੋਸ਼ਲ ਮੀਡੀਆ:- ਉਹ ਫਿਟਨੈੱਸ ਰੁਟੀਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਾ ਹੈ ਅਤੇ ਫਿਟਨੈੱਸ ਗੁਰੂ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।

5.'ਸਵਾਭਿਮਾਨ' ਪੁਰਸਕਾਰ ਅਵਾਰਡੀ

6.TEDx ਅਤੇ ਜੋਸ਼ ਟਾਕਸ ਸਪੀਕਰ

7.ਕਰਮਵੀਰ ਚੱਕਰ ਅਵਾਰਡੀ 

8.ਯੂਨਾਈਟਿਡ ਸਿੱਖਸ ਸੰਸਥਾ ਦੁਆਰਾ "ਫਿਟਨੈਸ ਆਈਕਨ" ਵਜੋਂ ਨਿਯੁਕਤ ਕੀਤਾ ਗਿਆ।

9.ਚੋਣ ਕਮਿਸ਼ਨ ਵੱਲੋਂ ਨਿਯੁਕਤ ਜ਼ਿਲ੍ਹਾ ਗੁਰਦਾਸਪੁਰ ਦਾ ਸਵੀਪ ਆਈਕਨ।

10.ਪੰਜਾਬ ਪੁਲਿਸ ਵੱਲੋਂ ਨਿਯੁਕਤ ਕੀਤੇ ਗਏ ਨਸ਼ਾ ਵਿਰੋਧੀ ਬ੍ਰਾਂਡ ਅੰਬੈਸਡਰ।

11.'ਜ਼ੀ ਪੰਜਾਬੀ 'ਤੇ ਹਰਭਜਨ ਸਿੰਘ ਜੀ ਦੁਆਰਾ ਹੋਸਟ ਕੀਤੇ ਗਏ ਸ਼ੋਅ "ਪੰਜਾਬੀਆਂ ਦੀ ਦਾਦਾਗਿਰੀ" ਦਾ ਦੂਜਾ ਰਨਰ ਅੱਪ।

12.ਐਕਸ਼ਨ ਹੀਰੋ ਵਜੋਂ ਫਿਲਮ ਇੰਡਸਟਰੀ ਵਿੱਚ ਡੈਬਿਊ ਕੀਤਾ।

13.ਵੈਰੀਫਾਈਡ ਸੋਸ਼ਲ ਮੀਡੀਆ ਫਿਟਨੈਸ ਇਨਫਲੂਐਂਸਰ "ਜੋ ਹੁਣ ਤੱਕ ਜਿੰਮ ਨਹੀਂ ਗਿਆ ਹੈ, ਉਸ ਨੇ ਪਲਾਸਟਿਕ ਦੀਆਂ ਬੋਤਲਾਂ, ਇੱਟਾਂ, ਟਾਇਰਾਂ, ਟਾਇਰਾਂ ਵਿੱਚ ਟਿਊਬਾਂ ਅਤੇ ਸੀਮਿੰਟ ਦੀਆਂ ਟਾਈਲਾਂ ਆਦਿ ਨਾਲ ਆਪਣੇ ਘਰੇਲੂ ਬਣੇ ਦੇਸੀ ਕਸਰਤ ਉਪਕਰਣ ਬਣਾਏ ਹਨ ਅਤੇ ਇਹਨਾਂ ਨਾਲ ਹੀ ਅਭਿਆਸ ਕਰਦਾ ਹੈ। 

     ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲਾ ਇਹ ਨੌਜਵਾਨ ਅਜੋਕੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸਰੋਤ ਹੈ।ਮੈਂ ਕਾਮਨਾ ਕਰਦਾ ਹਾਂ ਕਿ ਇਹ ਨੌਜਵਾਨ ਭਵਿੱਖ ਵਿੱਚ ਹੋਰ ਵੀ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕਰੇ ਤੇ ਆਪਣੇ ਮਾਤਾ-ਪਿਤਾ,ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰੇ।

ਲੇਖਕ -

ਜੇ.ਐੱਸ.ਮਹਿਰਾ

9592430420

Post a Comment

0 Comments