ਡਾ.ਸਤੀਸ਼ ਠੁਕਰਾਲ ਸੋਨੀ ਨਾਲ ਰੁ-ਬ-ਰੂ ਕਰਵਾਇਆ

ਸਾਹਿਤ ਵਿਗਿਆਨ ਕੇਂਦਰ ਵੱਲੋਂ ਡਾ. ਸਤੀਸ਼ ਠੁਕਰਾਲ ਸੋਨੀ ਨਾਲ ਰੁ-ਬ-ਰੂ


ਚੰਡੀਗੜ੍ਹ,5 ਅਕਤੂਬਰ(ਬਿਊਰੋ)

ਬੀਤੇ ਸ਼ਨੀਵਾਰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਡਾ. ਸਤੀਸ਼ ਕੁਮਾਰ ਠੁਕਰਾਲ ਸੋਨੀ(ਸਾਹਿਤਕਾਰ,ਅਦਾਕਾਰ,ਮੰਚ ਸੰਚਾਲਕ ,ਫਿਲਮ ਸਕ੍ਰਿਪਟ ਲੇਖਕ ਅਤੇ ਮੈਡੀਕਲ ਡਾਕਟਰ) ਦਾ ਰੁ-ਬ-ਰੂ ਕਰਵਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਡਾ. ਸਤੀਸ਼ ਠੁਕਰਾਲ ਸੋਨੀ,ਡਾ. ਮਨਜੀਤ ਬੱਲ,ਡਾ. ਗੁਰਵਿੰਦਰ ਅਮਨ,ਗੁਰਦਰਸ਼ਨ ਸਿੰਘ ਮਾਵੀ ਤੇ ਦਵਿੰਦਰ ਕੌਰ ਢਿੱਲੋਂ ਸ਼ੁਸ਼ੋਭਿਤ ਸਨ। ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਸਮਾਗਮ ਦੀ ਰੂਪ-ਰੇਖਾ ਬਾਰੇ ਚਾਨਣਾ ਪਾਇਆ। ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਪਰਮ ਨੇ ਡਾ. ਸਤੀਸ਼ ਠੁਕਰਾਲ ਸੋਨੀ ਦੇ ਜੀਵਨ ਅਤੇ ਉਹਨਾਂ ਦੀਆਂ ਲਿਖਤਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। 

ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਗੁਰਦਰਸ਼ਨ ਸਿੰਘ ਮਾਵੀ ਦੀ ਪੁਸਤਕ ਵਿੱਚੋਂ ਇੱਕ ਖ਼ੂਬਸੂਰਤ ਰਚਨਾ ਗਾਇਨ ਕਰਨ ਨਾਲ ਹੋਈ। ਬਲਵਿੰਦਰ ਢਿੱਲੋਂ,ਪ੍ਰਿੰਸੀਪਲ ਦਰਸ਼ਨਾ ਸੁਭਾਸ਼ ਪਾਹਵਾ,ਤਰਸੇਮ ਸਿੰਘ ਕਾਲੇਵਾਲ,ਸੁਰਿੰਦਰ ਸੋਹਣਾ ਰਾਜੇਵਾਲੀਆ, ਰਤਨ ਬਾਬਕ ਵਾਲਾ,ਗੁਰਦਾਸ ਦਾਸ ਤੇ ਖੁਸ਼ੀ ਰਾਮ ਨਿਮਾਣਾ ਨੇ ਬੁਲੰਦ ਅਵਾਜ਼ ਨਾਲ ਤਰੰਨੁਮ ਵਿੱਚ ਆਪਣੀਆਂ ਰਚਨਾਂਵਾਂ ਸਾਂਝੀਆਂ ਕੀਤੀਆਂ। ਦਵਿੰਦਰ ਕੌਰ ਢਿੱਲੋਂ ਨੇ ਵੀ ਡਾ. ਸੋਨੀ ਦੀ ਪੁਸਤਕ ਵਿੱਚੋਂ ਇੱਕ ਖੂਬਸੂਰਤ ਗ਼ਜ਼ਲ ਸਰੋਤਿਆਂ ਦੀ ਨਜ਼ਰ ਕੀਤੀ। ਬਲਜੀਤ ਕੌਰ ਢਿੱਲੋਂ,ਰਜਿੰਦਰ ਰੇਨੂੰ,ਪਾਲ ਅਜਨਬੀ,ਅੰਮ੍ਰਿਤ ਸੋਨੀ ਤੇ ਦੀਪਇੰਦਰ ਸਿੰਘ ਨੇ ਆਪਣੀਆਂ ਕਵਿਤਾਂਵਾਂ ਨਾਲ ਖੂਬ ਵਾਹ ਵਾਹ ਖੱਟੀ।

ਡਾ. ਸਤੀਸ਼ ਠੁਕਰਾਲ ਸੋਨੀ ਨੇ ਆਪਣੇ ਰੂ-ਬ-ਰੂ ਵਿੱਚ ਆਪਣੀਆਂ ਰਚਨਾਵਾਂ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੀਆਂ। ਉਨ੍ਹਾਂ ਨੇ ਸਾਹਿਤ ਵਿਗਿਆਨ ਕੇਂਦਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਸਤਿਕਾਰਤ ਅਤੇ ਇਮਾਨਦਾਰ ਸੰਸਥਾ ਹੈ; ਤੇ ਨਾਲ ਹੀ ਇਹ ਵੀ ਕਿਹਾ ਕਿ ਜਿੰਨਾ ਚਿਰ ਅਸੀਂ ਪੜ੍ਹਦੇ ਨਹੀਂ ਓਨਾਂ ਚਿਰ ਚੰਗੇ ਸਾਹਿਤਕਾਰ ਨਹੀਂ ਬਣ ਸਕਦੇ ।ਉਨ੍ਹਾਂ ਨੇ ਆਪਣੇ ਜੀਵਨ ,ਸਾਹਿਤਕ ਅਤੇ ਅਦਾਕਾਰੀ ਦੇ ਸਫ਼ਰ ਬਾਰੇ ਬਹੁਤ ਹੀ ਵਿਸਥਾਰ ਨਾਲ ਚਾਨਣਾ ਪਾਇਆ ਤੇ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਬਹੁਤ ਹੀ ਸੰਜੀਦਗੀ ਨਾਲ ਉੱਤਰ ਦਿੱਤੇ। ਮੁੱਖ ਮਹਿਮਾਨ ਡਾ.ਗੁਰਵਿੰਦਰ ਅਮਨ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਮੈਂ ਮੁੱਖ ਮਹਿਮਾਨ ਨਹੀਂ ਸਗੋਂ ਸਾਹਿਤ ਰਸੀਆਂ ਬਣ ਕੇ ਆਇਆ ਹਾਂ ਤੇ ਆਪਣੀ ਮਿੰਨੀ ਕਹਾਣੀ ‘ਸ਼ਰਾਧ’ ਦਰਸ਼ਕਾਂ ਨਾਲ ਸਾਂਝੀ ਕੀਤੀ। ਪ੍ਰਧਾਨਗੀ ਕਰ ਰਹੇ ਡਾ. ਮਨਜੀਤ ਬੱਲ ਨੇ ਸਾਰੇ ਕਵੀਆਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਦਾ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਤੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ। ਇਸ ਤੋਂ ਇਲਾਵਾ ਭਰਪੂਰ ਸਿੰਘ,ਲਾਭ ਸਿੰਘ ਲਹਿਲੀ,ਹਰਜੀਤ ਸਿੰਘ,ਪ੍ਰਤਾਪ ਪਾਰਸ ਗੁਰਦਾਸਪੁਰੀ,ਰਜਿੰਦਰ ਧੀਮਾਨ ,ਤਰਨਦੀਪ ਸਿੰਘ ਤੇ ਉਹਨਾਂ ਦੀ ਪਤਨੀ,ਕਰਮ ਸਿੰਘ ਹਕੀਰ,ਗੋਵਰਧਨ ਗੱਬੀ,ਸੁਰਿੰਦਰ ਕੁਮਾਰ,ਮੰਦਰ ਗਿੱਲ ਸਾਹਿਬਚੰਦੀਆ,ਪਿਆਰਾ ਸਿੰਘ ਰਾਹੀ,ਚਰਨਜੀਤ ਸਿੰਘ ਕਲੇਰ,ਚਰਨਜੀਤ ਬਾਠ ਤੇ ਕਮਲ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।

                               

            

                  

               

  

Post a Comment

0 Comments