ਪੁਸਤਕ ਰੂਹਾਨੀ ਸਫ਼ਰ ਦਾ ਰਿਲੀਜ਼ ਸਮਾਗਮ ਕੱਲ੍ਹ

ਗੁਰਸ਼ਰਨ ਸਿੰਘ ਕਾਕਾ ਦੀ ਪੁਸਤਕ ਰੂਹਾਨੀ ਸਫ਼ਰ ਦਾ ਰਿਲੀਜ਼ ਸਮਾਗਮ ਐਤਵਾਰ ਨੂੰ 

ਖਰੜ,18 ਅਕਤੂਬਰ (ਬਿਊਰੋ)

ਸਾਹਿਤਕ ਸੱਥ ਖਰੜ ਦੇ ਜਨਰਲ ਸਕੱਤਰ ਪਿਆਰਾ ਸਿੰਘ ‘ਰਾਹੀ’ ਅਤੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਥ ਦੀ ਮਾਸਿਕ ਇਕੱਤਰਤਾ 19 ਅਕਤੂਬਰ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਹੋਵੇਗੀ। ਇਸ ਇਕੱਤਰਤਾ ਵਿੱਚ ਗੁਰਸ਼ਰਨ ਸਿੰਘ ਕਾਕਾ ਦੀ ਨਵੀਂ ਛਪੀ ਕਾਵਿ -ਪੁਸਤਕ “ਰੂਹਾਨੀ ਸਫ਼ਰ”ਲੋਕ ਅਰਪਣ ਕੀਤੀ ਜਾਵੇਗੀ। ਪੁਸਤਕ “ਤੇ ਪੇਪਰ ਪੜ੍ਹਨਗੇ ਸ੍ਰ.ਅਵਤਾਰ ਸਿੰਘ ਖ਼ਾਲਸਾ ਅਤੇ ਜਸਵਿੰਦਰ ਸਿੰਘ ਕਾਈਨੌਰ। ਕਵੀ ਦਰਬਾਰ ਵਿੱਚ ਹਾਜ਼ਿਰ ਸ਼ਾਇਰਾਂ ਦੀਆਂ ਕਾਵਿ-ਰਚਨਾਵਾਂ ਦਾ ਵੀ ਅਨੰਦ ਮਾਣਿਆ ਜਾਵੇਗਾ। 


Post a Comment

0 Comments