ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬੀ ਸਾਹਿਤ ਨੂੰ ਚੁਣੌਤੀਆਂ ਵਿਸ਼ੇ ਤੇ ਰਚਾਇਆ ਸੰਵਾਦ
ਚੰਡੀਗੜ੍ਹ,14 ਸਤੰਬਰ (ਬਿਊਰੋ)
ਚੰਡੀਗੜ੍ਹ: ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅੱਜ ਪੰਜਾਬ ਕਲਾ ਭਵਨ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ “ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ ਬੀ. ਸੀ ਕੈਨੇਡਾ” ਦੇ ਸੰਸਥਾਪਕ ਭੁਪਿੰਦਰ ਮੱਲ੍ਹੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਸੰਵਾਦ ਵਿੱਚ ਹਿੱਸਾ ਲਿਆ ।
ਮੰਚ ਸੰਚਾਲਨ ਕਰਦਿਆਂ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਿਆਰੀ ਸਾਹਿਤ ਤੇ ਗੰਭੀਰ ਵਿਚਾਰ ਚਰਚਾ ਸਮੇਂ ਦੀ ਲੋੜ ਹੈ। ਸਵਾਗਤੀ ਸ਼ਬਦਾਂ ਵਿਚ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਕਿ ਸਾਹਿਤਕ ਜਥੇਬੰਦੀਆਂ ਇਸ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੀਆਂ ਹਨ।
ਡਾ. ਨਿਰਦੋਸ਼ ਕੌਰ ਗਿੱਲ ਨੇ ਭੁਪਿੰਦਰ ਮੱਲ੍ਹੀ ਬਾਰੇ ਜਾਣ ਪਛਾਣ ਕਰਵਾਂਦਿਆਂ ਉਹਨਾਂ ਨੂੰ ਸਮਰਪਿਤ ਸ਼ਖ਼ਸੀਅਤ ਦੱਸਿਆ। ਭੁਪਿੰਦਰ ਮੱਲ੍ਹੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਂਝ ਸਾਡਾ ਸੁਭਾਅ ਹੈ ਅਤੇ ਅਸੀਂ ਸਮਝ ਸਮਾਜ ਤੋਂ ਹੀ ਲੈਣੀ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਬੋਲੀ ਪੰਜਾਬੀ ਕੌਮ ਦੀ ਬੋਲੀ ਹੈ। ਪੰਜਾਬੀ ਫ਼ਲਸਫ਼ਾ ਅਪਨਾਉਣ ਵਾਸਤੇ ਸਾਨੂੰ ਸਵਾਲ ਕਰਦੇ ਰਹਿਣਾ ਜ਼ਰੂਰੀ ਹੈ ਤਾਂ ਹੀ ਜੁਆਬ ਮਿਲਣਗੇ।
ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਅਜਿਹੀਆਂ ਸਾਰਥਕ ਚਰਚਾਵਾਂ ਹੀ ਸਾਡੇ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ।
ਮੁੱਖ ਮਹਿਮਾਨ ਵਜੋਂ ਬੋਲਦਿਆਂ ਉੱਘੇ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਗਿਆਨ ਦਾ ਮੁੱਢਲਾ ਮੰਤਰ ਇਹ ਹੀ ਹੈ ਕਿ ਸਿੱਖਣਾ ਕਦੇ ਨਾ ਛੱਡਿਆ ਜਾਵੇ।
ਪ੍ਰਧਾਨਗੀ ਭਾਸ਼ਣ ਵਿੱਚ ਪ੍ਰਸਿੱਧ ਸਾਹਿਤਕਾਰ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਭੁਪਿੰਦਰ ਮੱਲ੍ਹੀ ਵਰਗੀਆਂ ਸ਼ਖ਼ਸੀਅਤਾਂ ਨੇ ਜੋ ਬੀੜਾ ਚੁੱਕਿਆ ਹੈ ਉਹ ਉਮੀਦ ਭਰਿਆ ਹੈ।
ਹਾਜ਼ਿਰ ਸਰੋਤਿਆਂ ਵਿੱਚੋਂ ਸਰਦਾਰਾ ਸਿੰਘ ਚੀਮਾ, ਅਮਰਜੀਤ ਅਰਪਨ, ਬਲਕਾਰ ਸਿੱਧੂ, ਅਜਮੇਰ ਸਿੱਧੂ, ਸੰਜੀਵਨ ਸਿੰਘ, ਮੀਤ ਰੰਗਰੇਜ਼,ਪਾਲ ਅਜਨਬੀ, ਜਰਨੈਲ ਸਿੰਘ ਅਤੇ ਹੋਰਨਾਂ ਦੇ ਸਵਾਲਾਂ ਦੇ ਜਵਾਬ ਵਿਚ ਭੁਪਿੰਦਰ ਮੱਲ੍ਹੀ ਨੇ ਕਿਹਾ ਕਿ ਸਾਹਿਤ ਦੀ ਸੇਵਾ ਮਿਸ਼ਨਰੀ ਭਾਵਨਾ ਨਾਲ ਹੀ ਹੋ ਸਕਦੀ ਹੈ। ਮਸ਼ੀਨੀ ਬੁੱਧੀਮਾਨਤਾ ਮੂਲ ਨਾਲੋਂ ਜ਼ਿਆਦਾ ਤਾਕਤਵਰ ਨਹੀਂ ਹੈ ਅਤੇ ਗ਼ੈਰਤਮੰਦ, ਨਾਬਰੀ ਅਤੇ ਸਵੈਮਾਣ ਵਾਲੇ ਪੰਜਾਬੀ ਚੜ੍ਹਦੀ ਕਲਾ ਵਿੱਚ ਜਿਉਂਦੇ ਹਨ।
ਸੁਰਿੰਦਰ ਬਾਂਸਲ ਨੇ ਆਪਣੀ ਅਨੁਵਾਦਿਤ ਪੁਸਤਕ “ਅੱਜ ਵੀ ਖਰੇ ਹਨ ਤਾਲਾਬ” ਭੁਪਿੰਦਰ ਮੱਲ੍ਹੀ ਅਤੇ ਡਾ. ਪਿਆਰਾ ਲਾਲ ਗਰਗ ਨੂੰ ਭੇਂਟ ਕੀਤੀ।
ਸੁਰਜੀਤ ਸਿੰਘ ਧੀਰ ਨੇ ਸਮਾਗਮ ਦੀ ਸਮਾਪਤੀ ਤੇ ਬਾਬਾ ਨਜਮੀ ਦੀ ਇਕ ਰਚਨਾ ਗਾ ਕੇ ਸੁਣਾਈ।
ਧੰਨਵਾਦੀ ਸ਼ਬਦਾਂ ਵਿੱਚ ਸਭਾ ਦੇ ਵਿੱਤ ਸਕੱਤਰ ਹਰਮਿੰਦਰ ਕਾਲੜਾ ਨੇ ਕਿਹਾ ਕਿ ਸਾਰਥਕ ਚਰਚਾ ਵਾਲਾ ਇਹ ਸਮਾਗਮ ਯਾਦਗਾਰੀ ਰਿਹਾ।
ਜੰਗ ਬਹਾਦਰ ਗੋਇਲ, ਹਰਜੀਤ ਸਿੰਘ ਅਤੇ ਪ੍ਰਭਜੋਤ ਕੌਰ ਢਿੱਲੋਂ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਜਿਨ੍ਹਾਂ ਸਾਹਿਤਕ ਸ਼ਖ਼ਸੀਅਤਾਂ, ਬੁੱਧੀਜੀਵੀ, ਨਾਟਕਕਾਰ, ਪੱਤਰਕਾਰ ਅਤੇ ਹੋਰਨਾਂ ਨੇ ਨਿੱਠ ਕੇ ਇਸ ਸਮਾਗਮ ਦਾ ਆਨੰਦ ਮਾਣਿਆ ਉਹਨਾਂ ਵਿੱਚ ਪਾਲ ਅਜਨਬੀ, ਬਲਕਾਰ ਸਿੱਧੂ, ਮਨਜੀਤ ਕੌਰ ਮੀਤ, ਡਾ. ਗੁਰਮੇਲ ਸਿੰਘ, ਸੁਖਵਿੰਦਰ ਸਿੱਧੂ, ਸੰਜੀਵਨ ਸਿੰਘ, ਜੈ ਸਿੰਘ ਛਿੱਬਰ, ਡਾ. ਅਵਤਾਰ ਸਿੰਘ ਪਤੰਗ, ਵਿੰਦਰ ਮਾਝੀ, ਸੁਨੀਲ ਡੋਗਰਾ, ਮੀਤ ਰੰਗਰੇਜ਼, ਮਲਕੀਅਤ ਬਸਰਾ, ਹਰਮਿੰਦਰ ਕਾਲੜਾ, ਊਸ਼ਾ ਕੰਵਰ, ਲਾਭ ਸਿੰਘ ਲਹਿਲੀ, ਡਾ. ਦਵਿੰਦਰ ਸਿੰਘ ਬੋਹਾ, ਡਾ. ਜਸਪਾਲ ਸਿੰਘ, ਜਗਦੀਪ ਸਿੱਧੂ, ਰਮਨ ਸੰਧੂ, ਸਰਬਜੀਤ ਸਿੰਘ, ਸਰਦਾਰਾ ਸਿੰਘ ਚੀਮਾ, ਗੁਰਦਰਸ਼ਨ ਸਿੰਘ ਮਾਵੀ, ਪਰਮਜੀਤ ਪਰਮ, ਹਰਭਜਨ ਕੌਰ ਢਿੱਲੋਂ, ਸੁਰਜੀਤ ਸੁਮਨ, ਅਮਰਾਓ ਸਿੰਘ ਗਿੱਲ, ਸੁਰਜੀਤ ਸਿੰਘ, ਹਰਜੀਤ ਸਿੰਘ, ਤੇਜਾ ਸਿੰਘ ਥੂਹਾ, ਸੁਰਿੰਦਰ ਕੁਮਾਰ, ਵਿਨੋਦ ਪਵਾਰ, ਆਕਾਸ਼ ਪੁੰਡੀਰ, ਗੁਰਮੇਲ ਸਿੰਘ ਮੋਜੋਵਾਲ, ਸੋਮੇਸ਼ ਗੁਪਤਾ, ਸੁਰਿੰਦਰ ਬਾਂਸਲ, ਕੁਲਵਿੰਦਰ ਸਿੰਘ ਨਾਹਲ, ਅੰਮ੍ਰਿਤਪਾਲ ਸਿੰਘ ਜੱਸਲ, ਦੀਪਇੰਦਰ ਜੀਤ ਸਿੰਘ ਧਨੋਆ, ਸੰਦੀਪ ਸਿੰਘ, ਐਕਸ ਤ੍ਰਿਪਾਠੀ, ਰਮਨ ਸ਼੍ਰੀਵਾਸਤਵ, ਰੋਬਨਪ੍ਰੀਤ ਸਿੰਘ, ਮੁਕੰਮਲ ਰਾਣਾ, ਅਨਿਲ ਕੁਮਾਰ ਰਾਓ, ਅਜੈਬ ਸਿੰਘ ਔਜਲਾ, ਏਕਤਾ, ਰਵਿੰਦਰ ਸਿੰਘ, ਚਰਨਜੀਤ ਕੌਰ ਬਾਠ, ਸੁਖਵਿੰਦਰ ਸਿੰਘ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਜਰਨੈਲ ਸਿੰਘ ਮਹਿੰਦਰ ਸਿੰਘ ਸੰਧੂ, ਚਰਨਜੀਤ ਸਿੰਘ ਕਲੇਰ, ਆਰ. ਐਸ ਮਲਹੋਤਰਾ, ਕੁਲਜੀਤ ਮਲਹੋਤਰਾ, ਬਲਜਿੰਦਰ ਸਿੰਘ ਢਿੱਲੋਂ , ਦਰਬਾਰਾ ਸਿੰਘ, ਧਿਆਨ ਸਿੰਘ ਕਾਹਲੋਂ, ਪਰਮਜੀਤ ਮਾਨ, ਮੰਦਰ ਗਿੱਲ, ਰਾਖੀ ਬਾਲਾਸੁਬਰਾਮਨੀਅਮ ਅਤੇ ਸੁਭਾਸ਼ ਚੰਦਰ ਦੇ ਨਾਮ ਜ਼ਿਕਰੇ ਖ਼ਾਸ ਹਨ।
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.