ਜਲੌਰ ਸਿੰਘ ਖੀਵਾ ਨਾਲ ਰੂਬਰੂ ਕਰਵਾਇਆ

 

ਸਾਹਿਤ ਵਿਗਿਆਨ ਕੇਂਦਰ ਵੱਲੋਂ ਰੂਬਰੂ ਪ੍ਰੋਗ੍ਰਾਮ  

ਚੰਡੀਗੜ੍ਹ,31 ਅਗਸਤ (ਬਿਊਰੋ)

ਬੀਤੇ ਕੱਲ੍ਹ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਵਿਖੇ ਹੋਈ। ਜਿਸ ਵਿਚ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਜਲੌਰ ਸਿੰਘ ਖੀਵਾ ਦਾ ਰੂ-ਬ-ਰੂ ਕਰਵਾਇਆ ਗਿਆ। ਵਿਛੜ ਚੁੱਕੀਆਂ ਪ੍ਰਸਿੱਧ ਹਸਤੀਆਂ ਅਤੇ ਹੜ੍ਹਾਂ ਕਰਕੇ ਜਾਨ ਗਵਾ ਚੁੱਕੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ "ਜੀ ਆਇਆ" ਆਖਿਆ ਅਤੇ ਪ੍ਰੋਗਰਾਮ ਬਾਰੇ ਸੰਖੇਪ ਰੂਪ ਵਿਚ ਦੱਸਿਆ। ਜਲੌਰ ਸਿੰਘ ਖੀਵਾ ਨੇ ਰੂ-ਬ-ਰੂ ਦੌਰਾਨ ਦੱਸਿਆ ਕਿ ਉਹਨਾਂ ਦਾ ਜੀਵਨ ਘਟਨਾਵਾਂ ਭਰਪੂਰ ਰਿਹਾ ਹੈ।ਉਹਨਾਂ ਦਾ ਪਿੰਡ ਕਈ ਗੱਲਾਂ ਕਰਕੇ ਮਸ਼ਹੂਰ ਰਿਹਾ ਹੈ।ਘਰ ਦੇ ਮਾਹੌਲ ਨੇ ਅਤੇ ਮਾਂ ਦੀ ਮਮਤਾ ਨੇ ਉਹਨਾਂ ਨੂੰ ਪੜ੍ਹਨ ਲਈ ਉਤਸ਼ਾਹਿਤ ਕਰੀ ਰੱਖਿਆ।ਉਹਨਾਂ ਗਰੀਬੀ ਵੀ ਬਹੁਤ ਵੇਖੀ ਅਤੇ ਹੁਣ ਖੁਸ਼ਹਾਲੀ ਵੀ ਪੂਰੀ ਹੈ।ਰਿਸ਼ਤਿਆਂ ਦੀ ਉਤਪਤੀ,ਨਾਮਕਰਨ ਅਤੇ ਮਹਤੱਤਾ ਬਾਰੇ ਬੜੇ ਵਿਸਥਾਰ ਨਾਲ ਦੱਸਿਆ।ਇਸ ਮੌਕੇ ਸਰਦਾਰਾ ਸਿੰਘ ਚੀਮਾ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜੰਮਣ- ਭੋਇੰ ਨਾਲ ਪਿਆਰ ਹੁੰਦਾ ਹੈ।ਉਸ ਖਿੱਤੇ ਦੇ ਅਨੁਸਾਰ ਰੀਤੀ ਰਿਵਾਜ ਅਤੇ ਰਿਸ਼ਤੇ ਨਾਤੇ ਬਣਦੇ ਹਨ।ਇਹ ਸਭ ਸਮੇਂ ਦੇ ਗੇੜ ਨਾਲ ਆਪਣਾ ਰੂਪ ਬਦਲਦੇ ਰਹਿੰਦੇ ਹਨ।ਮੋਰਿੰਡੇ ਤੋਂ ਪਹੁੰਚੇ ਗੁਰਨਾਮ ਸਿੰਘ ਬਿਜਲੀ ਨੇ ਦੇ ਛੋਟੀਆਂ ਕਵਿਤਾਂਵਾਂ ਸੁਣਾਈਆਂ। ।ਡਾ. ਲਾਭ ਸਿੰਘ ਖੀਵਾ ਨੇ ਪ੍ਰਧਾਨਗੀ ਭਾਸ਼ਣ ਮੌਕੇ ਦੱਸਿਆ ਕਿ ਅੱਜ ਬਹੁਤ ਸਾਰਥਕ ਅਤੇ ਨਵੀਂਆਂ ਗੱਲਾਂ ਸੁਣਨ ਨੂੰ ਮਿਲੀਆਂ ਹਨ।ਰਿਸ਼ਤੇ ਬਨਾਉਣ, ਨਿਭਾਉਣ ਅਤੇ ਵਿਗਾੜਨ ਵਿਚ ਆਰਥਿਕ ਪੱਖ ਵਿਸ਼ੇਸ਼ ਮਹੱਤਤਾ ਰੱਖਦਾ ਹੈ।ਅਜਿਹਾ ਵਧੀਆ ਪ੍ਰੋਗਰਾਮ ਕਰਾਉਣ ਲਈ ਉਹਨਾਂ ਨੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਸ਼ਲਾਘਾ ਕੀਤੀ।ਸਟੇਜ ਦਾ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।ਇਸ ਮੌਕੇ ਗੁਰਨਾਮ ਕੰਵਰ, ਊਸ਼ਾ ਕੰਵਰ,ਅਵਤਾਰ ਪਾਲ,ਪ੍ਰਿੰ: ਗੁਰਦੇਵ ਪਾਲ ਕੌਰ, ਡਾ.ਅਵਤਾਰ ਸਿੰਘ ਪਤੰਗ, ਡਾ.ਸਾਹਿਬ ਸਿੰਘ ਅਰਸ਼ੀ,ਪਰਮਜੀਤ ਸਿੰਘ,ਅਮਰਜੀਤ ਅਰਪਨ,ਪਰਮਜੀਤ ਪਰਮ,ਰੀਨਾ,ਦਮਨਪ੍ਰੀਤ,ਡਾ. ਮਨਜੀਤ ਸਿੰਘ ਬੱਲ, ਪ੍ਰਤਾਪ ਪਾਰਸ, ਕੁਲਵਿੰਦਰ ਕੌਰ, ਵੈਸ਼ਾਲੀ ਅਤੇ ਹੋਰ ਬਹੁਤ ਸਾਰੇ ਸਾਹਿਤਕਾਰ ਹਾਜ਼ਰ ਸਨ। 


Post a Comment

0 Comments