ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਇਜ਼ਹਾਰ 

ਚੰਡੀਗੜ੍ਹ,22 ਅਗਸਤ (ਬਿਊਰੋ)

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਇਕ ਮਤਾ ਪਾਸ ਕਰਕੇ ਪੰਜਾਬੀ ਫ਼ਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਇਕ ਸ਼ੋਕ ਸੁਨੇਹੇ ਵਿਚ ਕਿਹਾ ਹੈ ਜਸਵਿੰਦਰ ਭੱਲਾ ਨੇ ਆਪਣੇ ਹਾਸਿਆਂ ਨਾਲ ਸਾਨੂੰ ਉਦਾਸੀ ਤੋਂ ਬਾਹਰ ਆਉਣ ਵਿਚ ਬਹੁਤ ਮਦਦ ਕੀਤੀ।ਪੰਜਾਬੀ ਲੇਖਕ ਸਭਾ ਦੇ ਸਮਾਗਮਾਂ ਵਿਚ ਵੀ ਉਹ ਅਕਸਰ ਸ਼ਿਰਕਤ ਕਰਦੇ ਅਤੇ ਸਾਹਿਤਕਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ। ਕਾਰਜਕਾਰਨੀ ਦੇ ਮੈਂਬਰਾਂ ਪਾਲ ਅਜਨਬੀ, ਗੁਰਨਾਮ ਕੰਵਰ, ਬਲਕਾਰ ਸਿੱਧੂ, ਡਾ. ਗੁਰਮੇਲ ਸਿੰਘ, ਮਨਜੀਤ ਕੌਰ ਮੀਤ, ਸੁਖਵਿੰਦਰ ਸਿੱਧੂ, ਸਿਮਰਜੀਤ ਗਰੇਵਾਲ, ਡਾ. ਗੁਰਮਿੰਦਰ ਸਿੱਧੂ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਨਵਨੀਤ ਮਠਾੜੂ, ਸ਼ਾਇਰ ਭੱਟੀ ਅਤੇ ਲਾਭ ਸਿੰਘ ਲਹਿਲੀ ਨੇ ਜਸਵਿੰਦਰ ਭੱਲਾ ਦੇ ਦਿਹਾਂਤ ਨੂੰ ਅਸਹਿ ਘਾਟਾ ਦੱਸਿਆ ਹੈ।

ਸਾਹਿਤ ਵਿਗਿਆਨ ਕੇਂਦਰ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ 

ਉੱਧਰ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿਚ ਦੋ ਮਿੰਟ ਦਾ ਮੋਨ ਧਾਰ ਕੇ ਪੰਜਾਬੀ ਫਿਲਮਾਂ ਦੇ ਮਹਾਨ ਕਲਾਕਾਰ ਸ੍ਰੀ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਦੱਸਿਆ ਕਿ ਭਲਾ ਜੀ ਭਾਵੇਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪੜ੍ਹਦੇ ਸਮੇਂ ਤੋਂ ਹੀ ਉਥੇ ਪ੍ਰੋਗਰਾਮਾਂ ਵਿਚ ਕਾਮੇਡੀ ਕਰਿਆ ਕਰਦੇ ਸਨ ਪਰ ਉਹਨਾਂ ਦੀ ਵਿਸ਼ਵ ਪੱਧਰ ਤੇ ਪ੍ਰਸਿਧੀ ਫਿਲਮਾਂ ਵਿਚ ਕੰਮ ਕਰਨ ਕਰਕੇ ਹੋਈ। ਉਹਨਾਂ ਨੇ ਫਿਲਮਾਂ ਵਿਚ ਕਾਮੇਡੀ ਦਾ ਵੱਕਾਰ ਵਧਾਇਆ ਅਤੇ ਕਾਮੇਡੀ ਨੂੰ ਨਵੀਂ ਦਿਸ਼ਾ ਦਿੱਤੀ। ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਉਹ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਇਕ ਨਿਮਾਣੇ ਇਨਸਾਨ ਵਾਂਗ ਵਿਚਰਦੇ ਸਨ।ਸਾਹਿਤ ਸਭਾਵਾਂ ਵਿਚ ਜਦੋਂ ਵੀ ਬੁਲਾਇਆ ਜਾਂਦਾ ਸੀ ਬੜੇ ਚਾਅ ਨਾਲ ਸ਼ਾਮਲ ਹੁੰਦੇ ਸਨ।ਉਹ ਸਭ ਨੂੰ ਮਿਲ ਕੇ ਖੁਸ਼ ਹੁੰਦੇ ਸਨ।ਜਨ: ਸਕੱਤਰ ਦਵਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਉਹਨਾਂ ਦੀਆਂ ਫਿਲਮਾਂ ਪਰਿਵਾਰ ਵਿਚ ਬੈਠ ਕੇ ਦੇਖੀਆਂ ਜਾ ਸਕਦੀਆਂ ਸਨ।ਉਹਨਾਂ ਦੇ ਕਈ ਸੰਵਾਦ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ।ਇਸ ਮੌਕੇ ਪਰਮਜੀਤ ਕੌਰ ਪਰਮ, ਬਲਵਿੰਦਰ ਢਿਲੋਂ,ਭਰਪੂਰ ਸਿੰਘ ਅਤੇ ਦਰਸ਼ਨ ਤਿਉਣਾ ਨੇ ਵੀ ਭੱਲਾ ਜੀ ਬਾਰੇ ਆਪਣੇ ਵਿਚਾਰ ਰੱਖੇ। ਇਸ ਮੀਟਿੰਗ ਵਿਚ ਲਾਭ ਸਿੰਘ ਲਹਿਲੀ,ਹਰਜੀਤ ਸਿੰਘ, ਸਰਬਜੀਤ ਸਿੰਘ, ਨਰਿੰਦਰ ਸਿੰਘ ਖਰੜ,ਪ੍ਰਲਾਦ ਸਿੰਘ, ਨਰਿੰਦਰ ਸਿੰਘ ਲੌਂਗੀਆ ਅਤੇ ਨਰਿੰਦਰ ਕੌਰ ਲੌਂਗੀਆ ਸ਼ਾਮਲ ਹੋਏ।



Post a Comment

0 Comments