ਲਾਲੀ ਕਰਤਾਰਪੁਰੀ ਦੀ ਪੁਸਤਕ ਉੱਪਰ ਵਿਚਾਰ ਚਰਚਾ

 


ਸਾਹਿਤਕ ਸੱਥ ਵੱਲੋਂ ਲਾਲੀ ਕਰਤਾਰਪੁਰੀ ਦੀ ਕਿਤਾਬ ‘ਵਾਵਰੋਲਿਆਂ ਦੇ ਦਰਮਿਆਨ’ ‘ਤੇ ਵਿਚਾਰ-ਚਰਚਾ

ਖਰੜ,17 ਅਗਸਤ (ਬਿਊਰੋ)

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸ਼ਾਇਰ ਲਾਲੀ ਕਰਤਾਰਪੁਰੀ, ਪ੍ਰਗਟ ਸਿੰਘ ਗਿੱਲ ਬਾਗੀ (ਆਸਟ੍ਰੇਲੀਆ), ਹਰਦੀਪ ਗਿੱਲ, ਪ੍ਰਧਾਨ ਪੰਜਾਬੀ ਲਿਖਾਰੀ ਸਭਾ ਕੁਰਾਲੀ, ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਲਾਲੀ ਕਰਤਾਰਪੁਰੀ ਦੀ ਪੁਸਤਕ ‘ਵਾਵਰੋਲਿਆਂ ਦੇ ਦਰਮਿਆਨ’ (ਕਾਵਿ-ਸੰਗ੍ਰਹਿ) ਤੇ ਸਮੀਖਿਅਕ ਜਸਵਿੰਦਰ ਸਿੰਘ ਕਾਈਨੌਰ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਇਸ ਸੰਗ੍ਰਹਿ ਵਿੱਚ ਕਵਿਤਾ, ਗੀਤ, ਗ਼ਜ਼ਲ, ਨਜ਼ਮਾਂ, ਲੋਕ-ਤੱਥ, ਰੁਬਾਈਆਂ, ਦੋ ਗਾਣੇ, ਹਾਸ ਵਿਅੰਗ ਅਤੇ ਬਾਲ ਰਚਨਾਵਾਂ ਹਨ। ‘ਵਾਵਰੋਲਿਆਂ ਦੇ ਦਰਮਿਆਨ’ ਲਾਲੀ ਕਰਤਾਰਪੁਰੀ ਦਾ ਇਹ ਸ਼ਾਨਦਾਰ ਕਾਵਿ-ਸੰਗ੍ਰਹਿ ਹੈ ਜੋ ਕਿ ਪੰਜਾਬੀ ਸਾਹਿਤ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਦੀ ਸਮਰੱਥਾ ਰੱਖਦਾ ਹੈ। ਪੁਸਤਕ ਤੇ ਗੱਲ ਕਰਦਿਆਂ ਪਿਆਰਾ ਸਿੰਘ ਰਾਹੀ ਨੇ ਲਾਲੀ ਦੇ ਬਤੌਰ ਲੇਖਕ, ਗਾਇਕ, ਨਾਟਕਕਾਰ ਆਦਿ ਬਾਰੇ ਗੱਲ ਕਰਦਿਆਂ ਉਸ ਦੀ ਬਹੁ-ਪੱਖੀ ਸ਼ਖ਼ਸੀਅਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਤਾਬ ਵਿਚ ਵਰਤੇ ਸਾਰੇ ਕਾਵਿਕ ਰੂਪਾਂ ਨੂੰ ਪ੍ਰਪੱਕਤਾ ਨਾਲ ਨਿਭਾਉਣ ਦੀ ਪ੍ਰਸ਼ੰਸਾ ਕੀਤੀ। ਪ੍ਰਗਟ ਸਿੰਘ ਗਿੱਲ ਬਾਗੀ ਨੇ ਬੋਲਦਿਆਂ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ। ਹਰਦੀਪ ਗਿੱਲ ਨੇ ਜਿੱਥੇ ਲਾਲੀ ਨੂੰ ਉਹਨਾਂ ਦੀ ਪੁਸਤਕ ਦੀ ਵਧਾਈ ਦਿੱਤੀ ਨਾਲ ਹੀ ਸੱਥ ਦੇ ਕੀਤੇ ਉਪਰਾਲੇ/ਕੰਮਾਂ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਲਾਲੀ ਕਰਤਾਰਪੁਰੀ ਨੇ ਸੱਥ ਵਲੋਂ ਕਰਵਾਈ ਗਈ ਵਿਚਾਰ-ਚਰਚਾ ਲਈ ਧੰਨਵਾਦ ਕੀਤਾ ਅਤੇ ਪੁਸਤਕ ਵਿਚੋਂ ਦੋ ਕਾਵਿ-ਰਚਨਾਵਾਂ ਤਰੰਨਮ ਵਿਚ ਪੇਸ਼ ਕੀਤੀਆਂ। 

ਇਸ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ, ਖੁਸ਼ੀ ਰਾਮ ਨਿਮਾਣਾ, ਰਾਜਵਿੰਦਰ ਸਿੰਘ ਗੱਡੂ, ਦਲਬੀਰ ਸਿੰਘ ਸਰੋਆ, ਹਿੱਤ ਅਭਿਲਾਸ਼ੀ ਹਿੱਤ, ਨਵਨੀਤ ਕੁਮਾਰ, ਹਾਕਮ ਸਿੰਘ ਨੱਤਿਆਂ, ਮਹਿੰਦਰ ਸਿੰਘ ਗੋਸਲਾਂ, ਇੰਦਰਜੀਤ ਕੌਰ ਬਡਾਲਾ, ਮੰਦਰ ਗਿੱਲ ਸਾਹਿਬਚੰਦੀਆ, ਗੁਰਸ਼ਰਨ ਸਿੰਘ ਕਾਕਾ, ਬਲਵਿੰਦਰ ਸਿੰਘ ਢਿੱਲੋਂ, ਕੁਲਵਿੰਦਰ ਖੈਰਾਬਾਦ, ਪ੍ਰਤਾਪ ਪਾਰਸ ਗੁਰਦਾਸਪੁਰੀ, ਦਰਸ਼ਨ ਤਿਓਣਾ, ਜਸਮਿੰਦਰ ਸਿੰਘ ਰਾਓ, ਸਰਬਜੀਤ ਸਿੰਘ, ਪ੍ਰਗਟ ਸਿੰਘ ਗਿੱਲ ਬਾਗੀ, ਜਸਵਿੰਦਰ ਸਿੰਘ ਕਾਈਨੌਰ, ਹਰਦੀਪ ਗਿੱਲ, ਪਿਆਰਾ ਸਿੰਘ ਰਾਹੀ, ਅਮਰਜੀਤ ਕੌਰ ਮੋਰਿੰਡਾ, ਮਲਕੀਤ ਸਿੰਘ ਨਾਗਰਾ ਅਤੇ ਸੁਮਿੱਤਰ ਸਿੰਘ ਦੋਸਤ ਆਦਿ ਨੇ ਆਪੋ-ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਭਾਗ ਸਿੰਘ ਸ਼ਾਹਪੁਰ ਖਰੜ, ਕੁਲਦੀਪ ਕੁਮਾਰ, ਗਿਆਨ ਚੰਦ ਸ਼ਰਮਾ, ਅਤੇ ਸਨੇਹ ਲਤਾ ਆਦਿ ਵੀ ਹਾਜ਼ਰ ਹੋਏ। ਮੰਚ ਸੰਚਾਲਨ ਦੇ ਫ਼ਰਜ਼ ਪਿਆਰਾ ਸਿੰਘ ਰਾਹੀ ਵੱਲੋਂ ਨਿਭਾਉਂਦਿਆਂ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਗਈ ਕਿ ਅੱਜ ਦੀ ਇਕੱਤਰਤਾ ਵਿਚ ਕੁਰਾਲੀ, ਰੋਪੜ, ਮੋਰਿੰਡਾ, ਜਲੰਧਰ ਅਤੇ ਆਸਟ੍ਰੇਲੀਆ ਦੇ ਸ਼ਾਇਰਾਂ ਦੀ ਹਾਜ਼ਰੀ ਨਾਲ ਸੱਥ ਦਾ ਘੇਰਾ ਹੋਰ ਵੀ ਵਿਸ਼ਾਲ ਹੋਇਆ ਹੈ। 



Post a Comment

0 Comments