ਹਵਾਈ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਅਤੇ ਕਵੀ ਦਰਬਾਰ ਕਰਵਾਇਆ


ਹਵਾਈ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਅਤੇ ਕਵੀ ਦਰਬਾਰ ਕਰਵਾਇਆ 

 ਖਰੜ,15 ਜੂਨ (ਬਿਊਰੋ)

ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਇਸ ਦੀ ਪ੍ਰਧਾਨਗੀ ਮਹਿੰਦਰ ਸਿੰਘ ਗੋਸਲਾਂ, ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਵਲੋਂ ਕੀਤੀ ਗਈ। ਸ਼ੁਰੂ ਵਿੱਚ ਅਹਿਮਦਾਬਾਦ ਵਿਖੇ ਹੋਏ ਹਵਾਈ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਲਈ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਗਈ। ਸੱਥ ਦੇ ਪ੍ਰਧਾਨ ਵੱਲੋਂ ਸੱਥ ਵੱਲੋਂ ਛਪਵਾਈ ਜਾ ਰਹੀ ਮਿੰਨੀ ਕਹਾਣੀਆਂ ਦੀ ਸਾਂਝੀ ਪੁਸਤਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਤਾਬ ਦਾ ਖਰੜਾ ਪੂਰਨ ਰੂਪ ਵਿਚ ਤਿਆਰ ਹੋ ਚੁੱਕਾ ਹੈ ਅਤੇ ਮੁੱਖ ਬੰਧ ਲਿਖਣ ਲਈ ਸਤਿਕਾਰਤ ਲੇਖਕ ਨੂੰ ਭੇਜਿਆ ਜਾ ਚੁੱਕਾ ਹੈ, ਵਾਪਿਸ ਮਿਲਣ ਉਪਰੰਤ ਛਪਣ ਲਈ ਸਬੰਧਤ ਪ੍ਰਕਾਸ਼ਕ ਨੂੰ ਭੇਜ ਦਿੱਤਾ ਜਾਏਗਾ। ਇਸ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ,ਮੰਦਰ ਗਿੱਲ ਸਾਹਿਬਚੰਦੀਆ,ਖੁਸ਼ੀ ਰਾਮ ਨਿਮਾਣਾ,ਧਿਆਨ ਸਿੰਘ ਕਾਹਲੋਂ ,ਗੁਰਮੀਤ ਸਿੰਗਲ,ਰਾਜਵਿੰਦਰ ਸਿੰਘ ਗੱਡੂ,ਦਲਬੀਰ ਸਿੰਘ ਸਰੋਆ, ਰਤਨ ਸਿੰਘ ਬਾਬਕਵਾਲਾ,ਹਿੱਤ ਅਭਿਲਾਸ਼ੀ ਹਿੱਤ,ਨਵਨੀਤ ਕੁਮਾਰ,ਥੰਮਣ ਸਿੰਘ ਸੈਣੀ,ਹਾਕਮ ਸਿੰਘ ਨੱਤਿਆਂ, ਮਹਿੰਦਰ ਸਿੰਘ ਗੋਸਲਾਂ, ਬਲਵਿੰਦਰ ਸਿੰਘ ਢਿੱਲੋਂ, ਬਲਦੇਵ ਸਿੰਘ ਬਿੰਦਰਾ, ਕੇਸਰ ਸਿੰਘ ਇੰਸਪੈਕਟਰ, ਸੁਰਜੀਤ ਸੁਮਨ,ਜਸਵਿੰਦਰ ਸਿੰਘ ਕਾਈਨੌਰ ਅਤੇ ਪਿਆਰਾ ਸਿੰਘ ਰਾਹੀ ਆਦਿ ਨੇ ਆਪੋ-ਆਪਣੀਆਂ ਕਾਵਿ- ਰਚਨਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਭਾਗ ਸਿੰਘ ਸ਼ਾਹਪੁਰ ਖਰੜ, ਦਵਿੰਦਰ ਅਤੇ ਕੁਲਦੀਪ ਕੁਮਾਰ ਵੀ ਹਾਜ਼ਰ ਹੋਏ। ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਵਧੀਆ ਢੰਗ ਨਾਲ ਕੀਤਾ ਗਿਆ।ਅਖੀਰ ਵਿਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।



Post a Comment

0 Comments