ਡਾ. ਅਨਿਲ ਬਹਿਲ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ
ਚੰਡੀਗੜ੍ਹ, 17 ਜੂਨ (ਬਿਊਰੋ)
ਬੀਤੇ ਦਿਨ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ। ਜਿਸ ਵਿਚ ਡਾ. ਅਨਿਲ ਬਹਿਲ ਦਾ ਗਜ਼ਲ ਸੰਗ੍ਰਹਿ " ਕੂੰਜਾਂ ਦੀ ਉਡਾਣ" ਲੋਕ ਅਰਪਣ ਕੀਤਾ ਗਿਆ।ਸ਼ੁਰੂ ਵਿਚ ਅਹਿਮਦਾਬਾਦ ਹਵਾਈ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਨੂੰ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਪ੍ਰਸਿੱਧ ਗ਼ਜ਼ਲ-ਗੋ ਗੁਰਦਿਆਲ ਰੌਸ਼ਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਕੇਂਦਰ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਕੌਰ ਪਰਮ, ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਮੁੱਖ ਸਲਾਹਕਾਰ ਡਾ: ਅਵਤਾਰ ਸਿੰਘ ਪਤੰਗ ਅਤੇ ਲੇਖਕ ਡਾ: ਅਨਿਲ ਬਹਿਲ ਸ਼ਾਮਲ ਸਨ।ਪ੍ਰੋਗਰਾਮ ਦੀ ਸ਼ੁਰੂਆਤ ਵਿਚ ਪਰਮਜੀਤ ਕੌਰ ਪਰਮ ਵਲੋਂ ਸਵਾਗਤੀ ਸ਼ਬਦ ਕਹੇ ਗਏ ਅਤੇ ਪ੍ਰੋਗਰਾਮ ਬਾਰੇ ਦੱਸਿਆ। ਪ੍ਰਦੀਪ ਕੁਮਾਰ ਵਲੋਂ ਇਸ ਕਿਤਾਬ ਵਿਚੋਂ ਗ਼ਜ਼ਲ ਨੂੰ ਤਰੰਨਮ ਵਿਚ ਪੇਸ਼ ਕੀਤਾ ਗਿਆ। ਪ੍ਰਧਾਨਗੀ ਮੰਡਲ ਨੇ ਕਿਤਾਬ ਨੂੰ ਲੋਕ-ਅਰਪਣ ਕੀਤਾ। ਨਰਿੰਦਰ ਕੌਰ ਲੌਂਗੀਆ, ਭਰਪੂਰ ਸਿੰਘ, ਦਵਿੰਦਰ ਕੌਰ ਢਿਲੋਂ,ਪਰਲਾਦ ਸਿੰਘ, ਨੇ ਕਿਤਾਬ ਵਿਚੋਂ ਗ਼ਜ਼ਲਾਂ ਸੁਣਾਈਆਂ।ਡਾ: ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਗ਼ਜ਼ਲ ਅਰਬੀ,ਫਾਰਸੀ,ਉਰਦੂ ਜ਼ੁਬਾਨਾਂ ਵਿਚੋਂ ਹੁੰਦੀ ਹੋਈ ਪੰਜਾਬੀ ਜ਼ੁਬਾਨ ਵਿਚ ਪ੍ਰਫੁਲਿਤ ਹੋਈ ਹੈ।ਲੇਖਕ ਨੇ ਮਿਹਨਤ ਨਾਲ ਗ਼ਜ਼ਲ ਲਿਖਣੀ ਸਿੱਖੀ ਹੈ ਅਤੇ ਵਧੀਆ ਗ਼ਜ਼ਲਾਂ ਲਿਖੀਆਂ ਹਨ।ਪਾਲ ਅਜਨਬੀ,ਗੁਰਦਰਸ਼ਨ ਸਿੰਘ ਮਾਵੀ, ਪਰਮਜੀਤ ਪਰਮ ਨੇ ਵੀ ਕਿਤਾਬ ਬਾਰੇ ਵਿਚਾਰ ਪ੍ਰਗਟ ਕੀਤੇ।ਲੇਖਕ ਡਾ: ਅਨਿਲ ਬਹਿਲ ਨੇ ਦੱਸਿਆ ਕਿ ਉਸ ਨੂੰ ਚੰਗੇ ਉਸਤਾਦਾਂ ਨੇ ਵਧੀਆ ਗ਼ਜ਼ਲ ਲਿਖਣੀ ਸਿਖਾਈ। ਪੰਜਾਬੀ ਵਿਚ ਗ਼ਜ਼ਲ ਲਿਖਣੀ ਕੁਝ ਔਖੀ ਹੈ ਪਰ ਸਿਰੀ ਰਾਮ ਅਰਸ਼,ਗੁਰਦਿਆਲ ਰੌਸ਼ਨ ਦੀ ਰਹਿਨੁਮਾਈ ਵਿਚ ਇਹ ਸੌਖਾ ਲੱਗਿਆ। ਮਨਜੀਤ ਕੌਰ ਮੋਹਾਲੀ,ਤਰਸੇਮ ਰਾਜ, ਰਤਨ ਬਾਬਕਵਾਲਾ,ਲਾਭ ਸਿੰਘ ਲਹਿਲੀ,ਬਲਵਿੰਦਰ ਢਿਲੋਂ,ਰਜਿੰਦਰ ਸਿੰਘ,ਹਰਜੀਤ ਸਿੰਘ, ਸਰਬਜੀਤ ਸਿੰਘ ਅਤੇ ਪਰਮਜੀਤ ਕੌਰ ਪਰਮ ਨੇ ਆਪਣੀਆਂ ਪਸੰਦੀਦਾ ਰਚਨਾਵਾਂ ਸੁਣਾਈਆਂ।ਗੁਰਦਰਸ਼ਨ ਸਿੰਘ ਮਾਵੀ ਨੇ ਆਸਟ੍ਰੇਲੀਆ ਦੀ ਫੇਰੀ ਦੇ ਆਪਣੇ ਮਿੱਠੇ ਅਨੁਭਵ ਸਾਂਝੇ ਕੀਤੇ।ਗੁਰਦਿਆਲ ਰੌਸ਼ਨ ਨੇ ਗ਼ਜ਼ਲਾਂ ਨੂੰ ਮਾਪ ਦੰਡ ਉਤੇ ਖਰੀਆਂ ਉਤਰਨ ਵਾਲੀਆਂ ਦੱਸਿਆ ।ਉਹਨਾ ਕਿਹਾ ਕਿ ਨਦੀ ਦੀ ਡੂੰਘਾਈ ਤੋਂ ਅੱਗੇ ਸਮੁੰਦਰ ਵਾਂਗ ਬਣਨ ਦੀ ਕੋਸ਼ਿਸ਼ ਕਰੋ।ਉਹਨਾਂ ਆਪਣੀਆਂ ਦੋ ਗ਼ਜਲਾਂ ਵੀ ਸੁਣਾਈਆਂ।ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਜੋਗਿੰਦਰ ਸਿੰਘ ਜੱਗਾ,ਭਾਰਤੀ ਪੁਰੀ,ਧੰਨ ਜੈ ਪੁਰੀ,ਲੋਕੇਸ਼ ਪੁਰੀ,ਆਯੋਜਤ ਪੁਰੀ,ਅਮਨਦੀਪ ਕੌਰ, ਸੁਭਾਸ਼ ਚੰਦਰ ਅਤੇ ਡਾ: ਕਿਰਨ ਬਹਿਲ ਆਦਿ ਹਾਜਰ ਸਨ।
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ। ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.