ਪੰਜਾਬੀ ਮੈਗਜ਼ੀਨ -ਚਰਚਾ ਕੌਮਾਂਤਰੀ
ਹਥਲਾ ਰਸਾਲਾ ਚਰਚਾ ਕੌਮਾਂਤਰੀ
ਵਾਚਨ ਤੇ ਪਤਾ ਲੱਗਾ ਕਿ ਇਹ ਰਸਾਲਾ ਕਰੀਬ 16 ਸਾਲ ਬਾਅਦ ਮੁੜ ਪਹਿਲੇ ਅੰਕ ਨਾਲ ਪਾਠਕਾਂ ਦੇ ਸਨਮੁੱਖ ਹੋ ਰਿਹਾ ਹੈ। ਜਿਹੜਾ
ਬਹੁ ਰੰਗੀ ਸਮਗਰੀ ਨਾਲ ਲਬਰੇਜ਼ ਹੈ। ਜਿਵੇਂ ਕਹਾਣੀ, ਕਵਿਤਾ,
ਮੁਲਾਕਾਤ, ਪ੍ਰਗਤੀਸ਼ੀਲ ਲੇਖਕ
ਸੰਘ ਦੀਆਂ ਗਤੀਵਿਧੀਆਂ ਅਤੇ ਚੂੰਢੀਨਾਮਾ ਆਦਿ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।ਮੈਗਜ਼ੀਨ ਵਿਚਲੀ
ਸਮੱਗਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਮੁੱਢਲੇ ਲੇਖ ਡਾਕਟਰ ਸਵਰਾਜਬੀਰ ਸਿੰਘ ਦਾ ਚਾਰੇ ਕੂੰਟਾਂ
ਢੂੰਡੀਆਂ ਵਿਚ ਵੰਡ ਦੀ ਅਕੱਥ ਕਥਾ, ਡਾਕਟਰ ਸੁਖਦੇਵ
ਸਿੰਘ ਸਿਰਸਾ ਦਾ ਆਪਨੜੇ ਗਿਰੇਬਾਨ ਮੇਂ ਵਿਚ ਯੇ ਘਰ ਐਸਾ ਨਾ ਥਾ ਤੋਂ ਇਲਾਵਾ ਡਾਕਟਰ ਸੁਰਜੀਤ ਸਿੰਘ
ਦਾ ਵਿਚਾਰਧਾਰਾਵਾਂ ਦੇ ਭੇੜ ਦਾ ਬਿਰਤਾਂਤ, ਨੀਤੂ ਅਰੋੜਾ ਦਾ
ਪੰਜਾਬੀ ਸਮਾਜ ਵਿਚ ਨਾਰੀਵਾਦੀ ਹੋਣ ਦੇ ਅਰਥ - ਸੰਸੇ, ਸ਼ੰਕੇ ਅਤੇ ਸਵਾਲ
ਅਤੇ ਡਾਕਟਰ ਕੁਲਦੀਪ ਸਿੰਘ ਦੀਪ ਹੁਰਾਂ ਦਾ ਸੁਨਹਿਰੀ ਪੈੜਾਂ ਕਾਲਮ ਵਿੱਚ ਡਾਕਟਰ ਪਾਲ ਕੌਰ ਦੀ
ਪੁਸਤਕ ਬਾਰੇ ਜਾਣਕਾਰੀ ਵਧੀਆ ਲੱਗੀ।
ਕਵਿਤਾਵਾਂ ਵਿਚ ਅਰਤਿੰਦਰ
ਸੰਧੂ, ਮੱਖਣ ਮਾਨ, ਵਾਹਿਦ, ਚਰਨਜੀਤ ਸਮਾਲਸਰ, ਗ਼ਜ਼ਲਾਂ ਵਿਚ
ਜਗਵਿੰਦਰ ਜੋਧਾ, ਡਾਕਟਰ ਗੁਰਸੇਵਕ
ਲੰਬੀ ਅਤੇ ਕਹਾਣੀਆਂ ਵਿਚ ਕਿਰਪਾਲ ਕਜਾਕ ਦੀ ਮਿੱਥਕ, ਗੁਰਮੀਤ ਕੜਿਆਲਵੀ
ਦੀ ਪਤਝੜ ਵਧੀਆ ਲੱਗੇ।
ਚੌਥੀ ਰਾਮ ਯਾਦਵ ਦੀ ਤਰਸੇਮ ਵਲੋ
ਕੀਤੀ ਅਨੁਵਾਦ ਮੁਲਾਕਾਤ, ਸਕਰੀਨ ਦੇ ਆਰ ਪਾਰ
ਵਿਚ ਤਰਸੇਮ ਬਸਰ, ਪੰਜ ਪੁਸਤਕਾਂ
ਬਾਰੇ ਨਵੀਂ ਦਸਤਕ ਜਿਹਨਾਂ ਵਿਚ ਜਿੰਦਰ ਦੀ ਸੰਪਾਦਿਤ ਪੁਸਤਕ ਡੰਗਰ ਬੋਲੀ, ਸੁਖਵਿੰਦਰ ਦਾ ਇਹ
ਘਰ ਈਬੂ ਦਾ ਹੈ, ਸ਼ਾਮਲ ਹਨ। ਇਸ
ਤੋਂ ਇਲਾਵਾ ਸੰਤੋਖ ਸਿੰਘ ਸੁੱਖੀ ਵਲੋਂ ਹਮ ਕਿਸੀ ਸੇ ਕਮ ਨਹੀਂ ਕਲਮ ਵਿੱਚ ਨਵੀਂ ਕਲਮ ਤਲਵਿੰਦਰ
ਸ਼ੇਰਗਿੱਲ ਵਰਗੇ ਨਵੇਂ ਸ਼ਾਇਰਾਂ ਨੂੰ ਪੇਸ਼ ਕਰਨਾ ਸ਼ਲਾਘਾਯੋਗ ਹੈ।
ਇਸ ਰਸਾਲੇ ਵਿੱਚ ਜੇਕਰ ਅਨੁਵਾਦਿਤ ਕਹਾਣੀਆਂ, ਪੁਸਤਕ ਰਿਵਿਊ ਆਦਿ ਵੀ ਸ਼ਾਮਲ ਕੀਤੇ ਜਾਣ ਤਾਂ ਬਹੁਤ ਵਧੀਆ ਹੋਵੇਗਾ। ਇਸ ਦੇ ਸੰਪਾਦਕ ਡਾਕਟਰ ਸੁਖਦੇਵ ਸਿੰਘ ਸਿਰਸਾ ਅਤੇ ਡਾਕਟਰ ਕੁਲਦੀਪ ਸਿੰਘ ਦੀਪ ਹਨ। ਇਸਦੇ ਪ੍ਰਕਾਸ਼ਕ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ/ਸਪਤ੍ਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ ਹਨ।ਰਸਾਲੇ ਦੀ ਦਿੱਖ, ਪ੍ਰਿੰਟ ਅਤੇ ਟਾਈਟਲ ਵਧੀਆ ਲੱਗਿਆ। ਸ਼ੁਭ ਕਾਮਨਾਵਾਂ ਨਾਲ ਖ਼ੁਸ਼ ਆਮਦੀਦ ਆਖਦਿਆਂ ਸਵਾਗਤ ਹੈ।
ਸਾਬਕਾ ਏ ਐਸ ਪੀ ਅਤੇ
ਪ੍ਰਧਾਨ, ਲੇਖਕ ਪਾਠਕ ਸਾਹਿਤ
ਸਭਾ ਰਜਿ ਬਰਨਾਲਾ।
ਸੰਪਰਕ : 95010-00224
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.