ਫ਼ਲਸਤੀਨੀਆਂ ਨਾਲ ਭੀਈਚਾਰਕ ਸਾਂਝ ਵਿਅਕਤ
ਸ਼ਰਧਾਂਜਲੀ ਭੇਂਟ, ਨਸਲਕੁਸ਼ੀ ਦਾ ਸਖਤ ਵਿਰੋਧ ਅਤੇ ਫ਼ੌਰੀ ਤੌਰ ਤੇ ਜੰਗ ਖਤਮ ਕਰਨ ਦੀ ਅਪੀਲ
ਚੰਡੀਗੜ੍ਹ,19 ਜੂਨ (ਬਿਊਰੋ)
ਬੀਤੇ ਦਿਨ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਸਮੇਤ ਪੰਜ ਪਰਮੁੱਖ ਕੌਮੀ ਕਮਿਊਨਿਸਟ ਪਾਰਟੀਆਂ ਵਲੋਂ ਕਰਮ ਸਿੰਘ ਚੀਮਾ ਭਵਨ, ਚੰਡੀਗੜ੍ਹ ਵਿਖੇ ਇੱਕ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿੱਚ ਹਾਜ਼ਰ ਸਾਥੀਆਂ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਇਜ਼ਰਾਇਲੀ ਹਮਲਿਆਂ ਵਿਚ ਮਾਰੇ ਗਏ ਨਿਰਦੋਸ਼ ਫ਼ਲਸਤੀਨੀਆਂ ਅਤੇ ਅਹਿਮਦਾਬਾਦ ਵਿੱਚ ਹਵਾਈ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਸਾਥੀ ਬੰਤ ਸਿੰਘ ਬਰਾੜ ਸੂਬਾ ਸਕੱਤਰ, ਸੀਪੀਆਈ ਪੰਜਾਬ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਅਰਬ ਵਿੱਚ ਯਹੂਦੀ ਮਜ਼ਹਬ ਦੇ ਲੋਕ ਆਬਾਦ ਸਨ। ਰੁਜਗਾਰ ਦੀ ਭਾਲ ਵਿੱਚ ਹਿਜਰਤ ਕਰਕੇ ਯਹੂਦੀ ਧਰਮ ਦੇ ਲੋਕ ਅਮਰੀਕਾ ਅਤੇ ਯੂਰਪ ਵਿੱਚ ਵੀ ਫੈਲ ਗਏ। ਯਹੂਦੀਆਂ ਵਿਚੋਂ ਹੀ ਇਸਾਈ ਧਰਮ ਉਭਰਿਆ ਅਤੇ ਦੁਨੀਆ ਵਿੱਚ ਫੈਲ ਗਿਆ ਪਰ ਯਹੂਦੀਆਂ ਦੀ ਅਰਬ ਵਿਚਲੀ ਵਸੋਂ ਬਹੁਤ ਘਟ ਗਈ ਅਤੇ ਉਨ੍ਹਾਂ ਦੀ ਰਹਿੰਦ-ਖੂਹੰਦ ਵਿੱਚੋਂ ਇਸਲਾਮ ਧਰਮ ਉਭਰਿਆ।ਜਿਸ ਨਾਲ ਅਰਬ ਵਿੱਚ ਯਹੂਦੀਆਂ ਦਾ ਖਾਤਮਾ ਹੋ ਗਿਆ। ਦੂਜੀ ਮਹਾਂ ਜੰਗ ਦੌਰਾਨ ਜਰਮਨੀ ਵਿਚ ਵਸਦੇ ਯਹੂਦੀਆਂ ਦੀ ਨਸਲਕੁਸ਼ੀ ਹੋਈ। ਯੂਰਪ ਅਤੇ ਅਮਰੀਕਾ ਵਿਚ ਵਸਦੇ ਯਹੂਦੀਆਂ ਨੇ ਅਪਣੇ ਲਈ ਅਲੱਗ ਮੁਲਕ ਬਣਾਉਣ ਉਤੇ ਜ਼ੋਰ ਦਿੱਤਾ ਜਿਸ ਦੇ ਫਲਸਰੂਪ ਯੂਰਪ ਅਤੇ ਅਮਰੀਕੀ ਨੇਤਾਵਾਂ ਦੀ ਸਹਿਮਤੀ ਨਾਲ ਯਹੂਦੀਆਂ ਨੂੰ ਫ਼ਲਸਤੀਨ ਵਿੱਚ ਵਸਾਇਆ ਗਿਆ ਸੀ ਪਰ ਅਫਸੋਸ ਕਿ ਅੱਜ ਇਜ਼ਰਾਇਲ ਦੇ ਤਾਨਾਸ਼ਾਹੀ ਰਵਈਏ ਕਰਕੇ ਫ਼ਲਸਤੀਨੀਆਂ ਦੀ ਨਸਲਕੁਸ਼ੀ ਹੋ ਰਹੀ ਹੈ। ਫ਼ਲਸਤੀਨੀ ਆਪਣੇ ਅਸਲ ਘਰਾਂ ਤੋਂ ਖਦੇੜੇ ਜਾ ਰਹੇ ਹਨ। ਫਾਸੀਵਾਦੀ ਅਮਰੀਕੀ ਜੁੰਡਲੀ ਦਾ ਪਿਠੂ ਬਣਕੇ ਇਜ਼ਰਾਇਲ ਦਾ ਤਾਨਾਸ਼ਾਹ ਨੇਤਨਯਾਹੂ ਨਿਹੱਥੇ ਫ਼ਲਸਤੀਨੀਆਂ ਦੀ ਨਸਲਕੁਸ਼ੀ ਕਰਕੇ ਉਨ੍ਹਾਂ ਦਾ ਵਜ਼ੂਦ ਮਿਟਾ ਰਿਹਾ ਹੈ। ਹੁਣ ਤਕ 60000 ਤੋਂ ਵੱਧ ਬੱਚੇ ਅਤੇ ਔਰਤਾਂ ਇੱਕ ਪਾਸੜਾ ਜੰਗ ਦੀ ਭੇਂਟ ਚੜ੍ਹ ਗਏ ਹਨ। ਦੁਨੀਆਂ ਦੀ ਇਮਾਰਤੀ ਖੂਬਸੂਰਤੀ ਅਤੇ ਇਤਿਹਾਸਕ ਮਹੱਤਤਾ ਪੱਖੋਂ ਤੀਜੇ ਨੰਬਰ ਵਾਲੀ ਮਸਜ਼ਿਦ ਅਲ-ਅਕਸਾ ਵੀ ਤਬਾਹ ਕਰ ਦਿੱਤੀ ਗਈ ਹੈ। ਰਾਹਤ ਸਮਗਰੀ ਦੇ ਕਾਫਲੇ, ਹਸਪਤਾਲ ਅਤੇ ਸਕੂਲ ਵੀ ਇਜ਼ਰਾਇਲੀ ਬੰਬਾਂ ਦਾ ਸ਼ਿਕਾਰ ਬਣਕੇ ਮਿੱਟੀ ਦੀ ਢੇਰੀ ਹੋ ਗਏ ਹਨ। ਇਨਸਾਨੀਅਤ ਅਤੇ ਮਾਨਵਤਾ ਇਨ੍ਹਾਂ ਜ਼ਾਲਿਮਾਨਾ ਹਮਲਿਆਂ ਕਾਰਨ ਸ਼ਰਮਸਾਰ ਹੈ। ਸਮੇਂ ਦੀ ਸਖ਼ਤ ਲੋੜ ਹੈ ਕਿ ਮਾਨਵਤਾ ਦੇ ਭਲੇ ਲਈ ਇਜ਼ਰਾਇਲ ਫੌਰੀ ਤੌਰ ਉਤੇ ਫਲਸਤੀਨੀਆਂ ਉਤੇ ਹਮਲੇ ਬੰਦ ਕਰੇ"।
ਮੀਟਿੰਗ ਦੀ ਪ੍ਰਧਾਨਗੀ ਸਾਥੀ ਰਾਜ ਕੁਮਾਰ ਸਕੱਤਰ ਸੀਪੀਆਈ ਚੰਡੀਗੜ੍ਹ ਨੇ ਕੀਤੀ। ਉਪਰੋਕਤ ਤੋਂ ਇਲਾਵਾ ਮੰਚ ਉਤੇ ਕਰਮ ਸਿੰਘ ਵਕੀਲ-ਪ੍ਰਧਾਨ ਆਲ ਇੰਡੀਆ ਲਾਇਰ ਯੂਨੀਅਨ, ਆਰ ਐਸ ਮੋਦਗਿਲ ਜਨਰਲ ਸਕੱਤਰ ਐਪਸੋ ਪੰਜਾਬ ਐਮ ਐਸ ਗੋਰਸੀ ਸਕੱਤਰ ਸੀਪੀਆਈ (ਐਮ) ਚੰਡੀਗੜ੍ਹ ਵੀ ਸ਼ਾਮਿਲ ਸਨ। ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਜੰਗਬਾਜਾਂ ਦੀ ਥਾਂ ਨਿਮਾਣੇ ਅਤੇ ਨਿਹੱਥੇ ਫਲਸਤੀਨੀਆਂ ਦਾ ਸਾਥ ਦੇਵੇ ਅਤੇ ਮਾਨਵਤਾ ਦੀ ਰਾਖੀ ਲਈ ਫੌਰੀ ਤੌਰ ਤੇ ਇਜ਼ਰਾਇਲੀ ਹਮਲੇ ਰੋਕਣ ਦੇ ਜ਼ੋਰਦਾਰ ਉਪਰਾਲੇ ਕਰੇ।
ਮੰਚ ਸੰਚਾਲਨ ਐਮ ਐਸ ਗੋਰਸੀ ਨੇ ਕੀਤਾ। ਉਪਰੋਕਤ ਤੋਂ ਇਲਾਵਾ ਪ੍ਰੀਤਮ ਸਿੰਘ ਹੁੰਦਲ, ਮਹਿੰਦਰਪਾਲ ਸਿੰਘ, ਸਗੀਰ ਅਹਿਮਦ, ਸ਼ਿੰਗਾਰਾਂ ਸਿੰਘ ਵਕੀਲ, ਸਤਿਆਵੀਰ ਸਿੰਘ ਵਕੀਲ, ਸੁਰਜੀਤ ਕੌਰ ਕਾਲੜਾ, ਆਸਾ ਸ਼ਰਮਾ, ਨਗਿੰਦਰ, ਦਿਨੇਸ਼, ਭਾਗ ਸਿੰਘ, ਸਲੋਚਨਾ, ਵਿਸ਼ਾਲ ਕੁਮਾਰ ਵਕੀਲ, ਨਵੀਤਾ, ਅਨੀਤਾ ਅਤੇ ਨੀਮਾ ਸਮੇਤ ਇਕ ਸੌ ਨੇੜੇ ਵੱਖ ਵੱਖ ਅਦਾਰਿਆਂ ਤੋਂ ਸਾਥੀ ਮੀਟਿੰਗ ਵਿੱਚ ਸ਼ਾਮਿਲ ਹੋਏ।
ਅੰਤ ਵਿੱਚ ਧੰਨਵਾਦ ਮਤਾ ਸਾਥੀ ਰਾਜ ਕੁਮਾਰ ਨੇ ਪੇਸ਼ ਕੀਤਾ।


0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.