
ਲੇਖਕ ਜਗਜੀਤ ਸਿੰਘ ਝੱਤਰਾ

ਬਜ਼ੁਰਗਾਂ ਦੇ ਮਨ ਨੂੰ ਸਮਝੀਏ
ਬਚਪਨ ਦਾ ਪਤਾ ਹੀ ਨਹੀਂ ਲੱਗਦਾ ਕਦ ਲੰਘ ਜਾਂਦਾ ਹੈ। ਜਵਾਨੀ ਰੰਗ
ਬਿਰੰਗੇ ਸੁਪਨੇ ਲੈਂਦੀ ਮੱਛੀ ਵਾਂਗ ਹੱਥਾਂ ਵਿੱਚੋਂ ਤਿਲ੍ਹਕ ਜਾਂਦੀ ਹੈ। ਪਛਤਾਵਿਆਂ ਦਾ ਪੱਲੜਾ ਫੜ
ਮੁੜ ਨਹੀਂ ਆਉਂਦੀ। ਵਿਅਕਤੀ ਨੂੰ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਬੁਢਾਪਾ ਆਣ ਦਸਤਕ ਦਿੰਦਾ
ਹੈ।ਅੱਗਾ ਨਜ਼ਦੀਕ ਨਜ਼ਰ ਆਉਣ ਲੱਗ ਜਾਂਦਾ ਹੈ।ਘਰ ਦੇ ਜੀਅ ਉਸਨੂੰ ਪਿਛਾਂਹ ਖਿੱਚੂ ਤੇ ਓਪਰਾ ਸਮਝਕੇ
ਵਰਤਾਉ ਕਰਨ ਲੱਗਦੇ ਹਨ। ਉਸਦੀ ਹਰ ਸਲਾਹ ਨੂੰ ਅੱਖੋਂ ਪਰੋਖੇ ਕੀਤਾ ਜਾਣ ਲੱਗਦਾ ਹੈ। ਬਸ ਇਨ੍ਹਾਂ
ਹੀ ਕਿਹਾ ਜਾਂਦਾ ਹੈ ਕਿ ਟਿਕ ਕੇ ਬੈਠਾ ਰਿਹਾ ਕਰ ਕੋਈ ਕੰਮ ਕਰਨ ਦੀ ਲੋੜ ਨਹੀਂ। ਐਵੇਂ ਕੋਈ ਸੱਟ
ਫੇਟ ਨਾ ਖਾ ਬੈਠੀਂ। ਇੱਥੋਂ ਤੱਕ ਕਿ ਕਈ ਘਰਾਂ ਵਿੱਚ ਤਾਂ ਬਜ਼ੁਰਗ ਨੂੰ ਆਰਥਿਕ ਬੋਝ ਹੀ ਸਮਝਿਆ ਜਾਣ
ਲੱਗ ਜਾਂਦਾ ਹੈ।
ਕਈ ਵਾਰ ਤਾਂ ਚੰਗੇ ਭਲੇ ਤੰਦਰੁਸਤ ਤੁਰੇ ਫਿਰਦੇ ਬੰਦੇ ਨੂੰ ਹੀ ਬਜ਼ੁਰਗੀ
ਦਾ ਠੱਪਾ ਲਾਕੇ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ।
ਉਸਦੀਆਂ ਸਾਰੀਆਂ ਰੀਝਾਂ -ਇੱਛਾਵਾਂ ਦਾ ਹੀ ਗਲਾ ਘੁੱਟ ਦਿੱਤਾ ਜਾਂਦਾ ਹੈ।ਜਦੋਂ ਇਹੀ
ਵਿਅਕਤੀ ਕਿਸੇ ਸਮੇਂ ਘਰ ਦਾ ਮੁਖੀਆ ਰਿਹਾ ਹੁੰਦਾ ਹੈ ਘਰ ਦੇ ਸਾਰੇ ਜੀਅ ਆਪਣੀਆਂ ਮੰਗਾਂ ਦੀ ਬੁਛਾੜ
ਲਾ ਦਿੰਦੇ ਸਨ ਤੇ ਉਹ ਵੀ ਖੁਸੀ ਖੁਸ਼ੀ ਪੂਰੀਆਂ ਕਰਨ ਵਿੱਚ ਦੇਰੀ ਨਹੀਂ ਲਾਉਂਦਾ ਸੀ। ਪਰ ਉਸੇ
ਬਾਪੂ ਨੂੰ ਬੁਢਾਪੇ ਵਿਚ ਉਸਦੇ ਪੁੱਤਰ ਨੂੰਹਾਂ ਹਦਾਇਤਾਂ ਤੇ ਹੁਕਮਾਂ ਦੀਆਂ ਬੁਛਾੜਾਂ ਲਾ ਦਿੰਦੇ
ਹਨ। ਕਿਤੇ ਬਾਹਰ ਨਾ ਜਾਈਂ ਐਵੇਂ ਕੀਤੇ ਅੜਕੇ ਡਿਗ ਪਵੇਂਗਾ। ਫਿਰ ਕਿਸੇ ਨੇ ਚੁਕਣਾ ਨਹੀਂ। ਨਾਲ਼ੇ
ਸਾਰੇ ਘਰ ਦੇ ਜੀਆਂ ਲਈ ਸਿਰਦਰਦੀ ਖੜ੍ਹੀ ਕਰੇਂਗਾ। ਭਾਵੇਂ ਡਿੱਗਣਾ ਸੁਭਾਵਿਕ ਹੈ ਨੌਜਵਾਨ ਵੀ ਡਿੱਗ
ਸਕਦਾ ਹੈ। ਜੇ ਕਿਤੇ ਅਜਿਹਾ ਵਾਪਰ ਜਾਏ ਤਾਂ ਪੂਰਾ ਟੱਬਰ ਗਲ਼ ਪੈ ਜਾਂਦਾ ਹੈ ,''ਤੈਨੂੰ ਪੰਜਾਹ
ਵੇਰਾਂ ਕਿਹਾ ਕਿ ਬਾਹਰ ਜਾਣਾ ਹੀ ਹੈ ਤਾਂ ਸੋਟੀ ਖੂੰਡੀ ਲੈਕੇ ਜਾਇਆਂ ਕਰ ! ਪਹਿਲੀ ਗੱਲ ਤਾਂ ਤੂੰ
ਬਾਹਰ ਕੀ ਮੱਕੀ ਗੁੱਡਣ ਜਾਣਾਂ ਹੈ ?'' ਪਰੰਤੂ ਉਸ ਵੇਲੇ ਕੋਈ ਬਜ਼ੁਰਗਾਂ ਦੇ ਅੰਦਰ ਦੀ ਜਾਨਣ ਦੀ ਕੋਸ਼ਿਸ਼
ਨਹੀਂ ਕਰਦਾ ਹੈ ਬਸ ਉਸ ਨੂੰ ਝਿੜਕ ਝਿੜਕ ਮਰਨ ਕਿਨਾਰੇ ਕਰ ਦਿੱਤਾ ਜਾਂਦਾ ਹੈ।
ਅਜਿਹੀ ਸਥਿਤੀ ਵਿਚ ਬਾਬੇ ਨੂੰ ਸਕੂਨ ਕਿਥੋਂ ਮਿਲੇਗਾ।ਜਦ ਮਨ ਵਿੱਚ
ਪਿਛਲੀ ਬਤਾਈ ਜ਼ਿੰਦਗੀ ਦੇ ਉਬਾਲੇ ਆਉਂਦੇ ਹਨ ਤਾਂ ਮਨ ਦੀ ਭੜਾਸ ਕੱਢਣ ਲਈ ਮਨਬਚਨੀ ਕਰਨ ਲੱਗ ਜਾਂਦਾ
ਹੈ। ਪ੍ਰਵਾਰ ਸੋਚਣ ਲੱਗ ਜਾਂਦਾ ਹੈ ਕਿ ਬੁੱਢੜੇ
ਦਾ ਦਿਮਾਗ ਹਿੱਲ ਗਿਆ ਹੈ। ਇਸ ਨੂੰ ਕੋਈ ਕੁੱਝ ਨਾ
ਕਹੋ ਖ਼ਬਰੇ ਸਾਲ ਜਾਂ ਛੇ ਮਹੀਨੇ ਆ। ਜਦ ਉਹ ਵਿਅਕਤੀ ਜਿਹੜਾ ਘਰ ਦਾ ਮੁਖੀ ਸੀ ਆਪਣੀ ਉਮਰ ਪੂਰੀ ਕਰ
ਜਾਂਦਾ ਹੈ ਤਾਂ ਸਭ ਰਿਸ਼ਤੇਦਾਰ ਤੇ ਘਰ ਦੇ ਜੀਅ ਉਸਦੀਆਂ ਸਿਫਤਾਂ ਕਰਦੇ ਥੱਕਦੇ ਨਹੀਂ।ਪਹਿਲਾਂ
ਰਿਸ਼ਤੇਦਾਰਾਂ ਕੋਲ ਵੀ ਉਸ ਨਾਲ ਮਿਲਣ ਦਾ ਸਮਾਂ ਨਹੀਂ ਸੀ।
ਉਸਦੇ ਭੋਗ ਉੱਤੇ ਲੈਕਚਰ ਦਿੱਤੇ ਜਾਂਦੇ ਹਨ। ਕਿਹਾ ਜਾਂਦਾ ਹੈ ਜੋ ਉਹ ਦੇ ਗਿਆ ਉਸਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੇ ਗਲਤੀਆਂ ਕਰਕੇ ਤਰਜਬੇ ਪ੍ਰਾਪਤ ਕੀਤੇ। ਉਹਨਾਂ ਕੋਲ ਜ਼ਿੰਦਗੀ ਜਿਊਣ ਦੇ ਗੁਰ ਸਨ। ਸੱਭ ਬਾਬੇ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਵਿਚ ਕੋਈ ਕਸਰ ਨਹੀਂ ਛੱਡਦੇ।ਪਰ ਇਤਨਾ ਹੈ ਕਿ ਬਾਬਾ ਜਾਂਦਾ ਜਾਂਦਾ ਸਾਰਿਆਂ ਨੂੰ ਮਿਲਾਉਣ ਦਾ ਇਕ ਜ਼ਰੀਆ ਬਣ ਆਪਸ ਵਿੱਚ ਮਿਲਣ ਦਾ ਸੰਦੇਸ਼ ਦੇ ਗਿਆ।
ਸੰਪਰਕ -78144/90249
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ। ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -
.jpg)

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.