ਭਾਰਤ ’ਚ ਅੱਜ ਦਾ ਦੌਰ ਫਿਰਕੂ ਫਾਸ਼ੀਵਾਦ ਦਾ ਹੈ -ਡਾ: ਸਿਰਸਾ
ਬੀਤੇ ਦਿਨ
ਪੰਜਾਬੀ ਦੀ ਵਿਸ਼ਵ ਪੱਧਰ ਦੀ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਦੀ ਜਿਲ੍ਹਾ ਇਕਾਈ ਬਠਿੰਡਾ ਵੱਲੋਂ
ਮੈਗਜੀਨ ‘ਪਰਵਾਜ਼’ ਦੇ ਫਾਸ਼ੀਵਾਦ ਵਿਸ਼ੇਸ਼
ਅੰਕ ਉੱਪਰ ਵਿਚਾਰ ਚਰਚਾ ਕਰਵਾਈ ਗਈ। ਚਰਚਾ ਦੇ ਮੁੱਖ ਵਕਤਾ ਡਾ: ਸੁਖਦੇਵ ਸਿੰਘ ਸਿਰਸਾ, ਮੁੱਖ ਮਹਿਮਾਨ ਡਾ:
ਪਰਮਿੰਦਰ ਸਿੰਘ ਅਤੇ ਟਿੱਪਣੀਕਾਰ ਪ੍ਰੋ: ਮਨਜੀਤ ਸਿੰਘ ਸਨ। ਸਮਾਗਮ ਦੀ ਪ੍ਰਧਾਨਗੀ ਸ੍ਰੀ ਸਤਨਾਮ
ਸਿੰਘ ਸ਼ੌਕਰ ਨੇ ਕੀਤੀ।
ਡਾ: ਪਰਮਿੰਦਰ
ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰਵਾਦ ਮੂਲ ਵਜੋਂ ਸਾਮਰਾਜਵਾਦੀ ਵਿਰੋਧੀ ਅਤੇ ਇਸਦੇ ਸਤਾਏ
ਦੱਬੇ ਕੁਚਲੇ ਲੋਕਾਂ ਦੀ ਸਾਂਝ ਦੀ ਤਰਜਮਾਨੀ ਕਰਨ ਵਾਲਾ ਹੁੰਦਾ ਹੈ। ਹਿੰਦੁਸਤਾਨ ਵਿੱਚ ਰਾਸ਼ਟਰਵਾਦ
ਦੀ ਮੁੱਖ ਧਾਰਾ ਦੇ ਸੰਕਲਪ ਦੀ ਉਸਾਰੀ ਵਿੱਚ ਸਾਮਰਾਜਵਾਦ ਦੇ ਵਿਰੋਧ ਦੀ ਖਰੀ ਝਲਕ ਮਿਲਣ ਦੀ ਬਜਾਏ
ਸਾਮਰਾਜਵਾਦ ਰਾਜ ਦੁਆਰਾ ਰਚੇ ਪ੍ਰਵਚਨ ਦੇ ਅਸਰ ਹੇਠ ਕੁੱਝ ਫ਼ਰਕ ਵੇਖਣ ਨੂੰ ਮਿਲਦਾ ਹੈ। ਉਹਨਾਂ
ਕਿਹਾ ਕਿ ਅੱਜ ਭਾਰਤ ਦੇ ਲੋਕ ਪੱਖੀ ਹਲਕਿਆਂ ਵਿੱਚ ਇਹ ਮੁੱਦਾ ਬਹਿਸ ਦਾ ਕੇਂਦਰ ਬਣਿਆ ਹੋਇਆ ਹੈ ਕਿ
ਕੀ ਹਿੰਦੁਸਤਾਨ ਦੀ ਇਸ ਵੇਲੇ ਦੀ ਹਕੂਮਤ ਫਾਸ਼ੀਵਾਦੀ ਹੈ ਜਾਂ ਸੰਵਿਧਾਨ ਤੋਂ ਬਾਹਰ ਜਾ ਕੇ ਜਾਬਰ
ਅਧਿਕਾਰਾਂ ਦੀ ਵਰਤੋਂ ਹੋ ਰਹੀ ਹੈ? ਇਹੋ ਕਾਰਨ ਹੈ ਕਿ ਲੋਕਾਂ ਦੇ ਬੁਨਿਆਦੀ ਜਮਹੂਰੀ
ਅਧਿਕਾਰਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਹਕੂਮਤਾਂ ਵੱਲੋਂ ਜ਼ੁਲਮ ਤੇ ਹਿੰਸਾ ਦਾ
ਮਾਹੌਲ ਸਿਰਜਿਆ ਗਿਆ ਹੈ ਅਤੇ ਮੁਸਲਮਾਨਾਂ, ਈਸਾਈਆਂ, ਆਦਿਵਾਸੀਆਂ, ਦਲਿਤਾਂ ਉੱਪਰ ਹਮਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਰਾਸ਼ਟਰਵਾਦ ਕਿਸੇ
ਧਰਮ ਨਾਲ ਸਬੰਧਤ ਨਹੀਂ ਸਗੋਂ ਜਗੀਰੂ ਸੋਚ ਵਿਰੋਧੀ ਹੋਣਾ ਚਾਹੀਦਾ ਹੈ। ਉਹਨਾਂ ਜਮਹੂਰੀਅਤ ਪ੍ਰਤੀ
ਹਾਂ ਪੱਖੀ ਵਰਤਾਰਾ ਸਿਰਜਣ ਦੀ ਜਰੂਰਤ ਤੇ ਜੋਰ ਦਿੱਤਾ ਜੋ ਆਰ ਐੱਸ ਐੱਸ ਦੇ ਏਜੰਡੇ ਦਾ ਵਿਰੋਧੀ
ਹੋਵੇ।
ਪ੍ਰੋ: ਮਨਜੀਤ
ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਦਾ ਰਾਸ਼ਟਰਵਾਦ ਤੇ ਫਾਸ਼ੀਵਾਦ ਅੰਤਰ ਸਬੰਧਿਤ ਹਨ। ਭਾਰਤ
ਵਿੱਚ ਅਸਿੱਧੇ ਰੂਪ ਵਿੱਚ ਫਾਸ਼ੀਵਾਦ ਹੈ ਅਤੇ ਵਿਰੋਧ ਕਰਨ ਵਾਲਿਆਂ ਉੱਪਰ ਦੇਸ਼ ’ਚ ਅਸਿੱਧੇ ਤੌਰ ਤੇ
ਹਮਲੇ ਹੋ ਰਹੇ ਹਨ, ਜਿਸਨੂੰ ਸਮਝਣ ਦੀ
ਲੋੜ ਹੈ। ਉਹਨਾਂ ਇਸ ਸਮਾਗਮ ਤੇ ਤੱਸਲੀ ਪ੍ਰਗਟ ਕਰਦਿਆਂ ਕਿਹਾ ਕਿ ਬਠਿੰਡਾ ਚਿੰਤਨ ਤੇ ਚੇਤਨਾ ਦਾ
ਗੜ੍ਹ ਬਣ ਰਿਹਾ ਹੈ ਅਤੇ ਸਮੁੱਚਾ ਪੰਜਾਬ ਬਠਿੰਡੇ ਵੱਲ ਵੇਖਦਾ ਹੈ। ਨਾਵਲਕਾਰ ਸ੍ਰੀ ਜਸਪਾਲ
ਮਾਨਖੇੜਾ ਨੇ ਕਿਹਾ ਕਿ ਫਾਸ਼ੀਵਾਦ ਵਿਰੁੱਧ ਜਾਗਰੂਤਾ ਅਤੀ ਜਰੂਰੀ ਹੈ ਅਤੇ ਲੇਖਕਾਂ ਵੱਲੋਂ ਇਸ ਕਾਰਜ
ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਆਖ਼ਰ ਵਿੱਚ ਸਭਨਾਂ ਦਾ ਧੰਨਵਾਦ ਕਰਦਿਆਂ ਸ੍ਰੀ ਬਲਵਿੰਦਰ ਸਿੰਘ
ਭੁੱਲਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫਾਸ਼ੀਵਾਦ ਵਧ ਰਿਹਾ ਹੈ ਪਰ ਇਸ ਮਾੜੇ ਰੁਝਾਨ
ਵਿਰੁੱਧ ਪੈਦਾ ਹੋ ਰਹੀ ਚੇਤਨਤਾ ਤੇ ਵੀ ਤਸੱਲੀ ਪ੍ਰਗਟ ਹੁੰਦੀ ਹੈ।
.jpg)
.jpg)
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.