ਸਾਡੇ ਬਿਉਰੋਕਰੇਟਸ ਵੀ ਕਿਸੇ ਗੱਲੋਂ ਘੱਟ ਨਹੀਂ
![]() |
| ਗੁਰਮੀਤ ਸਿੰਗਲ ਖਰੜ |
ਇਹ ਉਹਨਾਂ ਦਿਨਾਂ ਦੀ
ਗੱਲ ਹੈ ਜਦੋਂ , ਮੈਂ ਸਿਵਲ ਸਕੱਤਰੇਤ ਦੀ ਨੌਕਰੀ ਦੌਰਾਨ ਪੰਜਾਬ ਦੇ
ਡਿਪਟੀ ਕਮਿਸ਼ਨਰਜ਼ ਅਤੇ ਕਮਿਸ਼ਨਰਜ਼ ਦਫਤਰਾਂ ਨੂੰ ਡੀਲ ਕਰਦਾ ਸੀ.
ਯੂ.ਟੀ.ਚੰਡੀਗੜ੍ਹ ਸਥਿਤ ਸਰਕਾਰੀ ਦਫਤਰਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਤੈਨਾਤੀ ਦੀ ਰੇਸ਼ੋ 60/40 % ਦੀ ਹੈ.ਭਾਵ ਪੰਜਾਬ ਦੀ 60% ਅਤੇ ਹਰਿਆਣੇ ਦੀ 40%.
ਚੰਡੀਗੜ੍ਹ ਵਿੱਚ ਇੱਕ ਤਹਿਸੀਲਦਾਰ ਅਤੇ ਇੱਕ ਰਜਿਸਟਰੀ ਕਲਰਕ ਪੰਜਾਬ ਦਾ ਤੈਨਾਤ ਕੀਤਾ ਜਾਂਦਾ ਹੈ.
ਇਹ ਸਾਲ 2015 ਜਾਂ 2016 ਦੀ ਗੱਲ ਹੋਵੇਗੀ. ਚੰਡੀਗੜ੍ਹ ਵਿੱਚ ਤੈਨਾਤ ਰਜਿਸਟਰੀ ਕਲਰਕ ਸੁਰਿੰਦਰ ਸਿੰਘ ਬਲਾਸੀ ਰਿਟਾਇਰਡ ਹੋ ਗਿਆ ਸੀ.ਸਰਕਾਰੀ ਹਦਾਇਤਾਂ ਅਨੁਸਾਰ ਉਸ ਦੀ ਜਗ੍ਹਾ ਰਜਿਸਟਰੀ ਕਲਰਕ ਤੈਨਾਤ ਕਰਨ ਲਈ ਪੂਰੇ ਪੰਜਾਬ ਦੇ ਡੀ.ਸੀ.ਦਫਤਰਾਂ ਵਿੱਚ ਤੈਨਾਤ, ਚੰਡੀਗੜ੍ਹ ਵਿੱਚ ਤੈਨਾਤੀ ਲਈ ਚਾਹਵਾਨ ਰਜਿਸਟਰੀ ਕਲਰਕਾਂ ਦਾ ਪੈਨਲ ਮੰਗਿਆ ਜਾਣਾ ਸੀ.
ਪੰਜਾਬ ਵਿੱਚੋਂ ਪੈਨਲ ਮੰਗਣ ਸਬੰਧੀ ਮੈਂ ਫਾਈਲ ਤੇ ਤਜਵੀਜ਼ ਬਣਾ ਕੇ ਉੱਚ ਅਧਿਕਾਰੀਆਂ ਨੂੰ ਪ੍ਰਵਾਨਗੀ ਲਈ ਭੇਜ ਦਿੱਤੀ. ਜਦੋਂ ਫਾਈਲ ਸਪੈਸ਼ਲ ਸੈਕਟਰੀ (ਮਾਲ) (ਨਾਮ ਨਹੀਂ ਲਿਖਾਂਗਾ) ਕੋਲ ਪੁੱਜੀ ਤਾਂ ਉਸ ਨੇ ਮੈਨੂੰ ਝੱਟ ਆਪਣੇ ਦਫਤਰੀ ਕਮਰੇ ਵਿੱਚ ਬੁਲਾਇਆ. ਜਦੋਂ ਮੈਂ ਉਸ ਦੇ ਕਮਰੇ ਵਿੱਚ ਦਾਖਲ ਹੋਇਆ ਤਾਂ ਉਹ ਅੱਗ ਦਾ ਗੋਲਾ ਬਣਿਆ ਬੈਠਾ ਸੀ.ਉਸ ਦੀਆਂ ਮੋਟੀਆਂ ਮੋਟੀਆਂ ਗੱਲ੍ਹਾਂ ਦਾ ਢਿਲਕਿਆਂ ਹੋਇਆ ਮਾਸ ਥਿਰਕ ਰਿਹਾ ਸੀ.
"ਤੂੰ ਚੰਡੀਗੜ੍ਹ ਵਿੱਚ ਰਜਿਸਟਰੀ ਕਲਰਕ ਆਪਣੇ ਤਾਏ ਦੇ ਮੁੰਡੇ ਨੂੰ ਲਵਾਉਣੈਂ ",,,,? ਉਹ ਮੇਰੇ ਵੱਲ ਮਾਰਖੋਰੇ ਸਾਨ੍ਹ ਵਾਂਗ ਝਾਕ ਰਿਹਾ ਸੀ.
ਮੈਂ ਇੱਕ ਆਈ.ਏ.ਐਸ.ਅਫਸਰ ਦੇ ਮੂੰਹੋਂ ਫੂਹੜ ਭਾਸ਼ਾ ਸੁਣ ਕੇ ਦੰਗ ਰਹਿ ਗਿਆ. (ਵੈਸੇ ਤਾਂ ਤਕਰੀਬਨ ਹੀ ਆਈ.ਏ.ਐਸ.ਅਫਸਰ ਆਪਣੇ ਥੱਲੇ ਵਾਲੇ ਅਧਿਕਾਰੀਆਂ /ਕਰਮਚਾਰੀਆਂ ਨਾਲ ਫੂਹੜ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ. ਬਹੁਤ ਹੀ ਘੱਟ ਹਨ ਜੋ ਹੇਠਲੇ ਵਰਗ ਨਾਲ ਹਲੀਮੀ ਨਾਲ ਗੱਲ ਕਰਦੇ ਹੋਣ)
ਉਸ ਨੇ ਆਪਣੇ ਟੇਬਲ ਤੋਂ ਫਾਈਲ ਮੈਨੂੰ ਵਾਪਸ ਕਰਦਿਆਂ ਸਖਤ ਹੁਕਮ ਕੀਤਾ ਕਿ ਇਸ ਫਾਈਲ ਨੂੰ ਕਦੇ ਵੀ ਪੇਸ਼ ਨਾ ਕੀਤਾ ਜਾਵੇ.,,,,ਤੇ ਮੈਂ ਇਹ ਫਾਈਲ ਆ ਕੇ ਆਪਣੀ ਅਲਮਾਰੀ ਵਿੱਚ ਉਵੇਂ ਹੀ ਟਿਕਾ ਦਿੱਤੀ.ਕਿਉਂਕਿ ਮੈਂ ਇੱਕ ਆਈ.ਏ.ਐਸ.ਅਫਸਰ ਦੀ ਹੁਕਮ ਅਦੂਲੀ ਨਹੀਂ ਕਰ ਸਕਦਾ ਸੀ.ਅਜਿਹਾ ਕਰਨ ਨਾਲ ਉਹ ਮੇਰੀ ਸਾਲਾਨਾ ਗੁਪਤ ਰਿਪੋਰਟ ਖਰਾਬ ਕਰ ਸਕਦਾ ਸੀ.ਜਿਸ ਨਾਲ ਮੇਰੀਆਂ ਭਵਿੱਖ ਵਿੱਚ ਹੋਣ ਵਾਲੀਆਂ ਤਰੱਕੀਆਂ ‘ਤੇ ਬੁਰਾ ਅਸਰ ਪੈ ਸਕਦਾ ਸੀ.
ਇਸ ਉਪਰੰਤ ਮੇਰੀ ਬਦਲੀ ਕਿਸੇ ਹੋਰ ਸ਼ਾਖਾ ਵਿੱਚ ਹੋ ਗਈ.
ਮੈਨੂੰ ਵਿਸ਼ਵਾਸ਼ ਹੈ ਕਿ ਮੇਰੇ ਤੋਂ ਬਾਅਦ ਦੇ ਸੀਨੀਅਰ ਸਹਾਇਕ ਨੇ ਇਹ ਫਾਈਲ ਜੇਕਰ ਰਿਕਾਰਡ ਵਿੱਚ ਸਾਂਭ ਕੇ ਰੱਖੀ ਹੋਵੇਗੀ ਤਾਂ ਉਸ ਫਾਈਲ ਵਿੱਚ ਲਿਖੀ ਮੇਰੀ ਤਜਵੀਜ਼ ਪੜ੍ਹੀ ਜਾ ਸਕਦੀ ਹੈ.
ਮੈਨੂੰ ਵਿਸ਼ਵਾਸ਼ ਹੈ ਕਿ ਚੰਡੀਗੜ੍ਹ ਵਿੱਚ ਰਜਿਟਰੀ ਕਲਰਕ ਹਰਿਆਣਾ ਵੱਲੋਂ ਤੈਨਾਤ ਹੋ ਗਿਆ ਹੋਵੇਗਾ.ਕਿਉਂਕਿ ਚੰਡੀਗੜ੍ਹ ਵਿੱਚ ਤੈਨਾਤੀ ਲਈ ਪੰਜਾਬ ਵੱਲੋਂ ਤਾਂ ਕੋਈ ਰਜਿਸਟਰੀ ਕਲਰਕ ਭੇਜਿਆ ਹੀ ਨਹੀਂ ਗਿਆ ਸੀ.
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ। ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -

.jpg)

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.