ਰਿਸ਼ਤਿਆਂ ਦੀ ਸਾਂਝਦਾਰੀ ਤੋੜਦਾ ਹੈ ਪਲੀਤ ਵਾਤਾਵਰਨ
ਇੱਕ ਕਥਨ ਹੈ ਕਿ
ਕਿਸੇ ਔਗੁਣ ਭਰੀ ਸੁੰਦਰੀ ਦਾ ਸੌਵਾਂ ਪ੍ਰੇਮੀ ਬਣਨ ਨਾਲੋਂ ਇੱਕ ਗੁਣਾਂ ਭਰਪੂਰ ਬਦਸੂਰਤ ਦਾ ਪਹਿਲਾ
ਪ੍ਰੇਮੀ ਬਣਨਾ ਕਿਤੇ ਚੰਗਾ ਹੁੰਦਾ ਹੈ ਅਤੇ ਅਜਿਹਾ ਮਿਲਣ ਲੰਬੇ ਸਮੇਂ ਤੱਕ ਨਿਭਦਾ ਵੀ ਰਹਿੰਦਾ ਹੈ।
ਪਿਆਰ ਦੀ ਭਾਵਨਾ ਕੇਵਲ ਇਨਸਾਨਾਂ ਹੀ ਨਹੀਂ ਪਸ਼ੂਆਂ ਪੰਛੀਆਂ ਵਿੱਚ ਵੀ ਹੁੰਦੀ ਹੈ ਅਤੇ ਦੁਨੀਆਂ
ਵਿੱਚ ਬਹੁਤ ਸਾਰੇ ਜਾਨਵਰ ਪੰਛੀ ਅਜਿਹੇ ਮਿਲਦੇ ਹਨ, ਜੋ ਪ੍ਰੇਮ ਮਿਲਣ ਤੋਂ ਬਾਅਦ ਪਤੀ ਪਤਨੀ ਵਾਂਗ ਇਕੱਠੇ ਆਪਣਾ ਸਮੁੱਚਾ
ਜੀਵਨ ਬਤੀਤ ਕਰਦੇ ਹਨ।
ਹੁਣ ਇਸ ਸੁਆਲ ਦਾ ਜਵਾਬ ਵੀ
ਸਾਹਮਣੇ ਆਇਆ ਹੈ। ਆਸਟ੍ਰੇਲੀਆ ਦੀ ਮੈਕਵੈਰੀ ਯੂਨੀਵਰਸਿਟੀ ਦੇ ਫਰਿਗ ਜੇਨ ਡੈਨ ਸਪੀਲਮੈਨ ਵੱਲੋਂ
ਨਵੇਂ ਅਧਿਐਨ ਦੀ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਉਸ ਅਨੁਸਾਰ ਵਾਤਾਵਰਨ ਦਾ ਪੰਛੀਆਂ ਤੇ ਵੀ ਅਜਿਹਾ
ਬੁਰਾ ਪ੍ਰਭਾਵ ਪੈ ਰਿਹਾ ਹੈ। ਉਸ ਮੁਤਾਬਿਕ ਇਹ ਪ੍ਰਭਾਵ ਉੱਥੋਂ ਦੇ ਇੱਕ ਛੋਟੇ ਜਿਹੇ ਪੰਛੀ ਸੇਸ਼ੇਲਜ
ਵਾਰਬਲਰ ਉੱਪਰ ਵੇਖਿਆ ਗਿਆ। ਇਹ ਪੰਛੀ ਇਨਸਾਨਾਂ ਵਾਂਗ ਹੀ ਪਤੀ ਪਤਨੀ ਦੇ ਰੂਪ ਵਿੱਚ ਪੰਦਰਾਂ
ਪੰਦਰਾਂ ਸਾਲ ਰਹਿੰਦੇ ਸਨ, ਜੋ ਉਹਨਾਂ ਦੀ
ਸਮੁੱਚੀ ਉਮਰ ਹੁੰਦੀ ਹੈ। ਹੁਣ ਬਦਲੇ ਜਲਵਾਯੂ ਤੇ ਵਾਤਾਵਰਨ
ਕਾਰਨ ਉਹਨਾਂ ਦੀ ਸਾਂਝਦਾਰੀ ਟੁੱਟ ਰਹੀ ਹੈ, ਭਾਵ ਉਹਨਾਂ ਦੇ ਤਲਾਕ ਹੋ ਰਹੇ ਹਨ, ਉਹ ਵੱਖ ਵੱਖ ਰਹਿਣ ਲੱਗ ਜਾਂਦੇ ਹਨ। ਇਹ ਵੀ ਵੇਖਿਆ ਗਿਆ
ਕਿ ਬਾਰਸ਼ ਦੇ ਮੌਸਮ ਵਿੱਚ ਉਹਨਾਂ ਦੀ ਸਾਂਝਦਾਰੀ ਟੁੱਟਣ ਦੀਆਂ ਘਟਨਾਵਾਂ ਜਿਆਦਾ ਹੁੰਦੀਆਂ ਹਨ। ਆਖ਼ਰ
ਨਤੀਜਾ ਇਹੋ ਸਾਹਮਣੇ ਆਉਂਦਾ ਹੈ ਪਲੀਤ ਵਾਤਾਵਰਨ ਹੀ ਸਾਂਝਦਾਰੀ ਟੁੱਟਣ ਦਾ ਅਸਲ ਕਾਰਨ ਹੈ ਅਤੇ
ਦੁਨੀਆਂ ਭਰ ਵਿੱਚ ਹੀ ਵਾਤਾਵਰਨ ਪਲੀਤ ਹੋ ਰਿਹਾ ਹੈ।
ਇਸ ਦੇ ਨਾਲ ਹੀ ਵੱਡਾ ਸੁਆਲ
ਇਹ ਉੱਠਦਾ ਹੈ ਕਿ ਵਾਤਾਵਰਨ ਨੂੰ ਖ਼ਰਾਬ ਕੌਣ ਕਰ
ਰਿਹਾ ਹੈ? ਜਿਸਦਾ ਸਹੀ ਜਵਾਬ
ਹੈ ਮਨੁੱਖ। ਕੁਦਰਤ ਨਾਲ ਛੇੜਛਾੜ, ਜਹਿਰਾਂ ਦਾ ਛਿੜਕਾ, ਬੰਬਾਂ ਹਥਿਆਰਾਂ ਦੀਆਂ ਕਿਰਿਆਵਾਂ ਆਦਿ ਕਿੰਨੇ ਹੀ ਕਾਰਨ ਹਨ ਜੋ
ਵਾਤਾਵਰਨ ਨੂੰ ਪਲੀਤ ਕਰ ਰਹੇ ਹਨ, ਜੋ ਮਨੁੱਖ ਦੀ ਹੀ ਦੇਣ ਹੈ। ਮਨੁੱਖਾਂ, ਜਾਨਵਰਾਂ, ਪੰਛੀਆਂ, ਹਰਿਆਵਲ ਨੂੰ ਬਚਾਉਣ
ਲਈ ਅੱਜ ਵਾਤਾਵਰਨ ਦੀ ਸ਼ੁੱਧਤਾ ਦੀ ਰੱਖਿਆ ਸਬੰਧੀ ਜਾਗਰੂਕਤਾ ਦੀ ਲੋੜ ਹੈ। ਸਰਕਾਰਾਂ, ਧਾਰਮਿਕ ਤੇ ਸਮਾਜਿਕ
ਆਗੂ ਇਸ ਸਬੰਧੀ ਵਧੀਆ ਭੂਮਿਕਾ ਨਿਭਾ ਸਕਦੇ ਹਨ, ਉਹਨਾਂ ਨੂੰ ਇਸ ਮਾਮਲੇ ਤੇ ਫ਼ਰਜ ਸਮਝ ਕੇ ਪਹਿਰਾ ਦੇਣਾ ਚਾਹੀਦਾ ਹੈ।
ਲੋਕਾਂ ਤੱਕ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਪਹੁੰਚਾਉਣਾ ਚਾਹੀਦਾ ਹੈ, ਪਿਆਰ ਮੁਹੱਬਤ ਦਾ
ਬੀਜ ਬੀਜਣਾ ਚਾਹੀਦਾ ਹੈ ਤਾਂ ਜੋ ਸੰਸਾਰ ਵਿੱਚ ਸੁੱਖ ਸ਼ਾਂਤੀ ਵਾਲਾ ਜੀਵਨ ਹੰਢਾਇਆ ਜਾ ਸਕੇ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913
.jpg)
.jpg)

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.