ਪਗੜੀ ਬੰਨ੍ਹਣ ਨਾਲ ਇਨਸਾਨ ਵਿੱਚ ਆਤਮ ਵਿਸਵਾਸ ਵਧਦਾ ਹੈ, ਹਲੀਮੀ ਆਉਂਦੀ ਹੈ, ਦੂਜਿਆਂ ਦਾ ਭਲਾ ਕਰਨ ਦੀ ਭਾਵਨਾ ਪ੍ਰਗਟ ਹੁੰਦੀ ਹੈ, ਜ਼ੁਲਮ ਦੇ ਖਿਲਾਫ ਲੜਣ ਦਾ ਹੌਂਸਲਾ ਮਿਲਦਾ ਹੈ।
ਦਸਤਾਰ ਦਾ ਇਤਿਹਾਸਕ ਮਹੱਤਵ ਵੀ ਹੈ
![]() |
| ਬਲਵਿੰਦਰ ਸਿੰਘ ਭੁੱਲਰ |
ਪੁਰਾਤਨ ਯੁੱਧਾਂ
ਵਿੱਚ ਪਗੜੀਧਾਰੀ ਯੋਧਿਆਂ ਵੱਲੋਂ ਦਿਖਾਏ ਜੌਹਰਾਂ ਕਾਰਨ ਹੀ ਭਾਰਤੀ ਫੌਜ ਵਿੱਚ ਵੀ ਇੱਕ ਸਿੱਖ
ਰਜਮੈਂਟ ਦੀ ਸਥਾਪਨਾ ਕੀਤੀ ਗਈ ਸੀ, ਜਿਸਦੇ ਸਾਰੇ ਜਵਾਨ ਤੇ ਅਫ਼ਸਰਾਂ ਨੂੰ ਪਗੜੀ ਭਾਵ ਦਸਤਾਰ ਬੰਨ੍ਹਣੀ
ਲਾਜਮੀ ਸੀ, ਇਹ ਰਜਮੈਂਟ ਅੱਜ ਵੀ
ਸੇਵਾ ਨਿਭਾ ਰਹੀ ਹੈ। ਪੱਗੜੀ ਬੰਨ੍ਹਣ ਨਾਲ ਇਨਸਾਨ ਵਿੱਚ ਆਤਮ ਵਿਸਵਾਸ ਵਧਦਾ ਹੈ। ਇਸੇ ਕਰਕੇ ਪਹਿਲੇ ਅਤੇ ਦੂਜੇ ਸੰਸਾਰ ਯੁੱਧਾਂ ਵਿੱਚ ਵੀ
ਸਿੱਖਾਂ ਨੇ ਪਗੜੀ ਬੰਨ੍ਹ ਕੇ ਹਿੱਸਾ ਲਿਆ ਅਤੇ ਉਹਨਾਂ ਵੱਲੋਂ ਦਲੇਰੀ ਨਾਲ ਦਿਖਾਏ ਜੌਹਰ ਦੀਆਂ ਅੱਜ
ਵੀ ਦੁਨੀਆਂ ਭਰ ਦੇ ਸਾਹਿਤ ਵਿੱਚ ਲਿਖਤਾਂ ਦਰਜ ਹਨ। ਸਾਰਾਗੜ੍ਹੀ ਵਿਖੇ ਕੁੱਝ ਦਸਤਾਰਧਾਰੀ ਸਿੱਖ
ਫੌਜੀਆਂ ਵੱਲੋਂ ਹਜ਼ਾਰਾਂ ਦੀ ਤਾਦਾਦ ਵਿੱਚ ਫੌਜ ਨਾਲ ਹੋਏ ਮੁਕਾਬਲੇ ਦੀ ਦੁਨੀਆਂ ਭਰ ’ਚ ਹੋਰ ਕਿਤੇ ਵੀ
ਅਜਿਹੀ ਮਿਸਾਲ ਨਹੀਂ ਮਿਲਦੀ। ਦਸਤਾਰ ਦਾ ਸੱਭਿਆਚਾਰਕ ਤੌਰ ਤੇ ਵੀ ਸਨਮਾਨਯੋਗ ਸਥਾਨ ਹੈ, ਇਸਨੂੰ ਸਰਦਾਰੀ ਦੀ
ਨਿਸਾਨੀ ਮੰਨਿਆਂ ਜਾਂਦਾ ਹੈ। ਅੱਜ ਵੀ ਪੰਜਾਬ ਤੋਂ ਬਾਹਰ ਪਗੜੀਧਾਰੀ ਵਿਅਕਤੀ ਦਾ ‘ਸਰਦਾਰ ਜੀ’ ਕਹਿ ਕੇ ਮਾਣ ਕੀਤਾ
ਜਾਂਦਾ ਹੈ। ਪਗੜੀ ਬੰਨ੍ਹਣ ਨਾਲ ਇਨਸਾਨ ਵਿੱਚ ਆਤਮ ਵਿਸਵਾਸ ਵਧਦਾ ਹੈ, ਹਲੀਮੀ ਆਉਂਦੀ ਹੈ, ਦੂਜਿਆਂ ਦਾ ਭਲਾ
ਕਰਨ ਦੀ ਭਾਵਨਾ ਪ੍ਰਗਟ ਹੁੰਦੀ ਹੈ, ਜ਼ੁਲਮ ਦੇ ਖਿਲਾਫ ਲੜਨ
ਦਾ ਹੌਂਸਲਾ ਮਿਲਦਾ ਹੈ।
ਦਸਤਾਰ ਸਜਾਉਣ
ਨਾਲ ਸਿੱਖ ਨੂੰ ਜੁੰਮੇਵਾਰੀਆਂ ਦਾ ਅਹਿਸਾਸ ਹੁੰਦਾ ਹੈ। ਇਸੇ ਕਰਕੇ ਸਮਾਜ ਵਿੱਚ ਪੱਗ ਵਟਾਉਣ ਦਾ ਵੀ
ਰਿਵਾਜ ਰਿਹਾ ਹੈ, ਪੱਗਾਂ ਵਟਾ ਕੇ ਦੋ
ਵਿਅਕਤੀ ਧਰਮ ਦੇ ਭਰਾ ਬਣ ਜਾਂਦੇ ਸਨ, ਉਹ ਇੱਕ ਦੂਜੇ ਦੇ ਹਰ ਕੰਮ ਵਿੱਚ ਸਹਿਯੋਗ ਕਰਦੇ ਅਤੇ ਲੋੜ ਪੈਣ ਤੇ ਇੱਕ
ਦੂਜੇ ਪਿੱਛੇ ਜਾਨ ਦੇਣ ਤੋਂ ਵੀ ਸੰਕੋਚ ਨਹੀਂ ਕਰਦੇ ਸਨ। ਪਗੜੀ ਦੀਆਂ ਭਾਵੇਂ ਅੰਮ੍ਰਿਤਸਰੀ ਦੁਮਾਲਾ, ਕੇਸਕੀ, ਪਟਕਾ ਆਦਿ ਕਈ
ਕਿਸਮਾਂ ਹਨ, ਪਰ ਵਧੇਰੇ ਕਰਕੇ
ਨੋਕਦਾਰ ਪਗੜੀ ਹੀ ਸਿੱਖਾਂ ਵਿੱਚ ਪ੍ਰਸਿੱਧ ਹੈ। ਗੁਰੂ ਸਾਹਿਬਾਨਾਂ ਵੱਲੋਂ ਬਖਸੀ ਦਸਤਾਰ ਅਤੇ ਉਸਦੀ
ਮਹਾਨਤਾ ਨੂੰ ਮੁੱਖ ਰਖਦਿਆਂ ਭਾਈ ਰਣਧੀਰ ਸਿੰਘ ਨੇ ਅੰਗਰੇਜੀ ਰਾਜ ਸਮੇਂ ਜੇਲ੍ਹ ਵਿੱਚ ਪੱਗ ਬੰਨ੍ਹਣ
ਦਾ ਹੱਕ ਹਾਸਲ ਕਰਨ ਲਈ ਮਰਨ ਵਰਤ ਰੱਖਿਆ ਅਤੇ ਇਹ ਹੱਕ ਹਾਸਲ ਪ੍ਰਾਪਤ ਕੀਤਾ ਸੀ। ਮੌਜੂਦਾ ਸਮੇਂ
ਦੌਰਾਨ ਵੀ ਪੱਛਮੀ ਦੇਸਾਂ ਵਿੱਚ ਸਿੱਖਾਂ ਵੱਲੋਂ ਪੱਗ ਬੰਨ੍ਹਣ ਦਾ ਹੱਕ ਹਾਸਲ ਕਰਨ ਲਈ ਕਾਨੂੰਨੀ
ਲੜਾਈਆਂ ਲੜੀਆਂ ਗਈਆਂ ਹਨ ਅਤੇ ਕਾਫ਼ੀ ਸਫ਼ਲ ਹੋਏ।
ਦਸਤਾਰਧਾਰੀ ਸਿੱਖ ਫੌਜੀਆਂ ਵੱਲੋਂ ਸੰਸਾਰ ਯੁੱਧ ਵਿੱਚ
ਵਿਖਾਈ ਦਲੇਰੀ, ਇਮਾਨਦਾਰੀ, ਭਰੋਸੇਯੋਗਤਾ ਤੇ
ਯੁੱਧ ਕਲਾ ਤੋਂ ਭਾਵੇਂ ਸਮੁੱਚੀ ਦੁਨੀਆਂ ਹੀ ਪ੍ਰਭਾਵਿਤ ਰਹੀ ਹੈ। ਆਸਟ੍ਰੇਲੀਆ ਦੀ ਸਰਕਾਰ ਵੱਲੋਂ
ਹੁਣ ਪਗੜੀਧਾਰੀ ਸਿੱਖਾਂ ਦੀ ਬਹਾਦਰੀ ਨੂੰ ਮੁੱਖ ਰਖਦਿਆਂ ਡਿਫੈਂਸ ਫੋਰਸ ਵੱਲੋਂ ਆਰਮੀ ਦੀ ਤੇਰਵੀਂ
ਬਟਾਲੀਅਨ ਵਿੱਚ ਇੱਕ ਸਿੱਖ ਪਲਟੂਨ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਕੰਮ ਸੁਰੂ ਹੋ
ਚੁੱਕਾ ਹੈ। ਆਸਟ੍ਰੇਲੀਆ ਸਰਕਾਰ ਸਮਝਦੀ ਹੈ ਕਿ ਸਿੱਖ ਧਰਮ ਵਿੱਚ ਪਗੜੀ ਤੇ ਪੰਜ ਕਕਾਰਾਂ ਦਾ ਬਹੁਤ
ਮਹੱਤਵ ਹੈ, ਜਿਸਨੂੰ ਉਹ ਗੁਰੂ
ਹੁਕਮ ਅਨੁਸਾਰ ਅਨੁਸ਼ਾਸਨ ਸਮਝਦੇ ਹਨ। ਇਸੇ ਕਰਕੇ ਸਿੱਖ ਪਲਟੂਨ ਵਿੱਚ ਦਸਤਾਰ ਤੇ ਕਕਾਰ ਪਹਿਣਨ ਨੂੰ
ਪ੍ਰਵਾਨ ਕੀਤਾ ਗਿਆ ਹੈ, ਜਦੋਂ ਕਿ ਇਸਤੋਂ
ਪਹਿਲਾਂ ਉੱਥੋਂ ਦੀ ਫੌਜ ਹੈਟ ਦੀ ਹੀ ਵਰਤੋਂ ਕਰਦੀ ਹੈ। ਫੌਜ ਦੇ ਕਾਨੂੰਨ ਅਨੁਸਾਰ ਦਸਤਾਰ ਉੱਤੇ
ਆਸਟ੍ਰੇਲੀਆ ਦੀ ਫੌਜ ਦਾ ਚਿੰਨ ‘ਉਗਦਾ ਸੂਰਜ’ ਜਰੂਰ ਲੱਗੇਗਾ। ਜਿਸ
ਤਰ੍ਹਾਂ ਭਾਰਤੀ ਫੌਜੀਆਂ ਦੀ ਦਸਤਾਰ ਤੇ ਵੱਖ ਵੱਖ ਪਲਟੂਨਾਂ ਦਾ ਨਿਸ਼ਾਨ ਲਗਾਇਆ ਜਾਂਦਾ ਹੈ। ਇੱਥੇ
ਹੀ ਬੱਸ ਨਹੀ ਇਸ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿੱਚ ਵਿਸਵਯੁੱਧ ਵਿੱਚ ਸ਼ਹੀਦ ਹੋਣ ਵਾਲੇ
ਸਿੱਖ ਫੌਜੀਆਂ ਦੀ ਯਾਦਗਾਰ ਬਣਾਈ ਜਾ ਰਹੀ ਹੈ। ਇਸ ਯਾਦਗਾਰ ਵਿੱਚ ਦਸਤਾਰਧਾਰੀ ਸਿੱਖ ਫੌਜੀ ਦਾ
ਕਾਂਸੀ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਇਸਤੋਂ ਇਲਾਵਾ ਦੁਨੀਆਂ ਦੇ ਹੋਰ ਦੇਸ਼ਾਂ ਅਮਰੀਕਾ, ਨਿਊਜੀਲੈਂਡ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਪਾਕਿਸਤਾਨ ਆਦਿ
ਦੇਸ਼ਾਂ ਦੀ ਫੌਜ ਅਤੇ ਪੁਲਿਸ ਆਦਿ ਸੁਰੱਖਿਆ ਫੋਰਸਾਂ ਵਿੱਚ ਦਸਤਾਰਧਾਰੀ ਸਿੱਖ ਭਰਤੀ ਕੀਤੇ ਜਾ ਰਹੇ
ਹਨ।
ਵੱਖ ਵੱਖ
ਇਲਾਕਿਆਂ ਵਿੱਚ ਪੱਗ ਬੰਨ੍ਹਣ ਦੇ ਤਰੀਕੇ ਦਾ ਵੱਖ ਵੱਖ ਤਰ੍ਹਾਂ ਦਾ ਰਿਵਾਜ ਰਿਹਾ ਹੈ, ਪਰ ਪੰਜਾਬ ਵਿੱਚ
ਪਟਿਆਲਾਸ਼ਾਹੀ ਪੱਗ ਬਹੁਤ ਪ੍ਰਚੱਲਤ ਰਹੀ ਹੈ। ਅੱਜ ਵੀ ਬਹੁਤ ਸਾਰੀਆਂ ਸੰਸਥਾਵਾਂ ਪਗੜੀ ਬੰਨ੍ਹਣ ਦੇ
ਪ੍ਰਚਾਰ ਕਰਨ ਦੇ ਨਾਲ ਨਾਲ ਪਗੜੀ ਬੰਨ੍ਹਣ ਦੀ ਸਿਖਲਾਈ ਦੇਣ ਅਤੇ ਮੁਕਾਬਲੇ ਕਰਵਾਉਣ ਦਾ ਰੋਲ
ਬਾਖੂਬੀ ਨਿਭਾ ਰਹੀਆਂ ਹਨ। ਕੁਲ ਮਿਲਾ ਕੇ ਗੁਰੂਆਂ ਵੱਲੋਂ ਦਿੱਤੀ ਦਸਤਾਰ ਪਗੜੀ ਦੀ ਬਖਸਿਸ
ਜੁਮੇਵਾਰੀ ਨਿਭਾਉਣ ਤੇ ਆਤਮ ਵਿਸਵਾਸ ਪੈਦਾ ਕਰਨ ਦੇ ਨਾਲ ਨਾਲ ਮਾਣ ਸਨਮਾਨ ਦਾ ਚਿੰਨ ਹੈ।
ਮੋਬਾ: 98882-75913
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ
ਸਹਿਯੋਗ ਦਿਓ। ਰੁਪਏ 20,50,100
ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -

.jpg)

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.