ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਧਾਰਮਿਕ ਕਵੀ ਦਰਬਾਰ ਕਰਵਾਇਆ
ਬੀਤੇ ਦਿਨ ਖ਼ਾਲਸਾ
ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਾਹਿਬ ਸ਼੍ਰੀ
ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਤਸਵ ਤੋਂ ਤਿੰਨ ਦਿਨ ਪਹਿਲੇ ਧਾਰਮਿਕ ਕਵੀ ਦਰਬਾਰ
ਕਰਵਾਇਆ ਗਿਆ। ਵਿਸ਼ੇਸ਼ ਤੋਰ ’ਤੇ ਸੱਦੇ ਗਏ ਨਾਮਵਰ
ਪੰਥਕ ਕਵੀ ਗੁਰਦਿਆਲ ਸਿੰਘ ਨਿਮਰ, ਯਮੁਨਾ ਨਗਰ, ਪੰਥਕ ਕਵੀ ਹਰਭਜਨ ਸਿੰਘ ਨਾਹਲ, (ਜਲੰਧਰ) ਅਤੇ ਪੰਥਕ ਕਵੀ ਰਣਜੀਤ ਸਿੰਘ ਖਾਲਸਾ, ਯਮੁਨਾ ਨਗਰ ਸਮੇਤ
ਲੋਕਲ ਕਵੀ ਹਾਕਮ ਸਿੰਘ ਨੱਤੀਆਂ, ਸ਼ੌਕ ਇੰਦਰ ਸਿੰਘ ਕੋਰਾ,ਤਰਸੇਮ ਸਿੰਘ
ਕਾਲੇਵਾਲ, ਸਮਿੱਤਰ ਸਿੰਘ ਦੋਸਤ, ਕੇਸਰ ਸਿੰਘ
ਇੰਸਪੈਕਟਰ ਅਤੇ ਜਸਵਿੰਦਰ ਸਿੰਘ ਕਾਈਨੌਰ ਨੇ ਭਾਗ ਲਿਆ। ਇਸ ਕਵੀ ਦਰਬਾਰ ਲਈ ਸਾਹਿਤਕ ਸੱਥ ਖਰੜ ਨੇ
ਆਪਣਾ ਪੂਰਨ ਸਹਿਯੋਗ ਦਿੱਤਾ। ਇੱਥੇ ਇਹ ਵਰਣਨ ਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼
ਉਤਸਵ ਹਰ ਸਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਲੇਕਿਨ ਇਹ ਧਾਰਮਿਕ ਕਵੀ ਦਰਬਾਰ
ਕਾਫੀ ਵਕਫੇ ਦੇ ਪਿੱਛੋਂ ਕਰਵਾਇਆ ਗਿਆ। ਮਿਤੀ 13 ਨਵੰਬਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਅਤੇ 15 ਨਵੰਬਰ
ਨੂੰ ਭੋਗ ਪਾਏ ਜਾਣਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ’ਤੇ ਇੰ. ਸ਼ੌਕ ਇੰਦਰ
ਸਿੰਘ ਕੋਰਾ, ਪ੍ਰਧਾਨ, ਸਾਬਕਾ ਵਿਦਿਆਰਥੀ
ਖ਼ਾਲਸਾ ਸੀਨੀਅਰ ਸੈਕੰਡਰੀ ਭਲਾਈ ਸੰਸਥਾ ਰਜਿ ਖਰੜ ਨੇ ਦੱਸਿਆ ਕਿ ਪਿਛਲੇ 85 ਸਾਲਾਂ ਤੋਂ ਖਾਲਸਾ ਸਕੂਲ
ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਕਵੀ ਦਰਬਾਰ ਵੀ ਕਰਵਾਇਆ ਜਾਂਦਾ ਸੀ। ਲੇਕਿਨ ਇਹ ਕਵੀ
ਦਰਬਾਰ ਪਿਛਲੇ ਚਾਰ ਦਹਾਕਿਆਂ ਤੋਂ ਬੰਦ ਪਿਆ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ
ਗੁਰਦੁਆਰਾ ਕਲਗੀਧਰ ਸਾਹਿਬ ਵਿਖੇ, ਸ਼ਹੀਦੀ ਗੁਰਪੁਰਬ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਅਕਾਲੀ ਦਫਤਰ
ਵਿਖੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬੀ.ਐਸ.ਐਮ.ਸਿੱਖ ਗਰਲਜ਼ ਸਕੂਲ ਖਰੜ ਵਿਖੇ ਲਗਾਤਾਰ
ਪੁਰਾਣੇ ਸਮਿਆਂ ਤੋਂ ਮਨਾਏ ਜਾ ਰਹੇ ਹਨ। ਲੇਕਿਨ ਚਾਰ ਦਹਾਕੇ ਤੋਂ ਬੰਦ ਪਿਆ ਇਹ ਕਵੀ ਦਰਬਾਰ ਹੁਣ
ਪ੍ਰਿੰਸੀਪਲ ਖ਼ਾਲਸਾ ਸਕੂਲ ਦੀ ਰਹਿਨੁਮਾਈ ਹੇਠ ਦੁਬਾਰਾ ਸ਼ੁਰੂ ਕੀਤਾ ਗਿਆ ਹੈ।
ਸਰਦਾਰ ਭਜਨ ਸਿੰਘ ਸ਼ੇਰਗਿੱਲ, ਸਾਬਕਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ
ਆਪਣੇ ਭਾਸ਼ਣ ਦੋਰਾਨ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਤਸਵ ’ਤੇ ਵਧਾਈ ਦਿੰਦਿਆਂ
ਕਿਹਾ ਅੱਜ ਕਵੀ ਦਰਬਾਰ ਵਿੱਚ ਕਵੀਆਂ ਵੱਲੋਂ ਸੁਣਾਈਆਂ ਗਈਆਂ ਕਵਿਤਾਵਾਂ ਬਹੁਤ ਹੀ ਕਾਬਲੇ ਤਾਰੀਫ
ਹਨ । ਮੰਚ ਸੰਚਾਲਨ ਦੀ ਕਾਰਵਾਈ ਹਾਕਮ ਸਿੰਘ ਨੱਤੀਆਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ।
ਇਸ ਸਮਾਗਮ ’ਚ ਕਮਲਜੀਤ ਸਿੰਘ ਲੌਂਗੀਆ, ਦਵਿੰਦਰਪਾਲ ਸਿੰਘ, ਗੁਰਮੁੱਖ ਸਿੰਘ, ਹਰਵਿੰਦਰ ਸਿੰਘ, ਕਰਮਜੀਤ ਕੌਰ, ਗੁਰਜੋਤ ਸਿੰਘ, ਜਸਮੀਤ ਕੌਰ, ਸਹਿਜ ਪ੍ਰੀਤ ਕੌਰ, ਨਿਸ਼ੂ ਸ਼ਰਮਾ ਪ੍ਰੇਮ ਸਿੰਘ
ਕਪੂਰ ਅਤੇ ਕੁਲਵੰਤ ਸਿੰਘ ਆਦਿ ਹਾਜਰ ਸਨ। ਅੰਤ ’ਚ ਸਕੂਲ ਦੇ ਪ੍ਰਿੰਸੀਪਲ ਜਸਬੀਰ ਸਿੰਘ ਧਨੋਆ ਨੇ ਕਵੀ
ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਵੀਆਂ ਨੇ ਗੁਰੂ ਸਾਹਿਬ ਨਾਲ ਸੰਬੰਧਿਤ ਪ੍ਰੇਰਨਾਮਈ
ਕਵਿਤਾਵਾਂ ਸੰਗਤਾਂ ਨੂੰ ਸੁਣਾਕੇ ਇਤਿਹਾਸ ਬਾਰੇ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ
ਪ੍ਰਕਾਸ਼ ਉਤਸਵ ਤੋਂ ਕੁੱਝ ਦਿਨ ਪਹਿਲੇ ਇਸੇ ਤਰ੍ਰਾਂ ਧਾਰਮਿਕ ਕਵੀ ਦਰਬਾਰ ਕਰਵਾਏ ਜਾਣਗੇ। ਗੁਰੂ
ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਉਨ੍ਹਾਂ ਨੇ ਦੂਜੀਆਂ ਸਹਿਯੋਗੀ ਸੰਸਥਾਵਾਂ
ਜਲ ਸੇਵਾ, ਲਾਇਨਜ਼ ਕਲੱਬ ਸਿਟੀ, ਸਾਬਕਾ ਵਿਦਿਆਰਥੀ
ਖ਼ਾਲਸਾ ਸੀਨੀਅਰ ਸੈਕੰਡਰੀ ਭਲਾਈ ਸੰਸਥਾ, ਸ਼੍ਰੀ ਰਾਮ ਲੀਲਾ ਕਲੱਬ, ਰੋਟਰੀ ਕਲੱਬ, ਕ੍ਰਿਕਟ ਐਸੋਸੀਏਸ਼ਨ, ਖਾਲਸਾ ਫੁਟਬਾਲ ਕਲੱਬ, ਸਕੂਲ ਸਟਾਫ, ਪੀ.ਟੀ.ਏ. ਅਤੇ ਪੁਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ।
.jpeg)

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.