ਦੀਵਾਲੀ ਦੇ ਸ਼ੁੱਭ ਦਿਹਾੜੇ ਤੇ ਯੋਗਾ ਟੀਚਰ ਦਾ ਸਨਮਾਨ

ਦੀਵਾਲੀ ਦੇ ਸ਼ੁੱਭ ਦਿਹਾੜੇ ਤੇ ਯੋਗਾ ਟੀਚਰ ਦਾ ਸਨਮਾਨ

ਕੋਟ ਈਸੇ ਖਾਂ,1 ਨਵੰਬਰ (ਬਿਊਰੋ)

ਜੇਕਰ ਆਪਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ ਤਾਂ ਇਸ ਲਈ ਯੋਗ ਅਪਣਾਉਣਾ ਬੇਹੱਦ ਜ਼ਰੂਰੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੇਚਰ ਪਾਰਕ ਨੇੜੇ ਗਊਸ਼ਾਲਾ ਵਿਖੇ ਸੁਬਹ ਸਵੇਰੇ ਲੱਗਦੀ ਯੋਗ ਸਿਖਲਾਈ ਕਲਾਸ ਵਿੱਚ ਯੋਗਾ ਟੀਚਰ ਮੈਡਮ ਸਿਮਰਨਜੀਤ ਕੌਰ ਨੇ ਕੀਤਾ। ਉਹਨਾਂ ਕਿਹਾ ਕਿ ਕੁਦਰਤ ਨੇ ਅਜਿਹਾ ਵਾਤਾਵਰਨ ਸਿਰਜਿਆ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹੇ ਪਰ ਅਸੀਂ ਇਸ ਵਾਤਾਵਰਨ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਖਰਾਬ ਕਰ ਰਹੇ ਹਾਂ। ਦੀਵਾਲੀ ਸਾਡਾ ਵੱਡਾ ਅਤੇ ਰਾਸ਼ਟਰੀ ਉਤਸਵ ਹੈ। ਇਸ ਨੂੰ ਪਿਆਰ ਮੁਹੱਬਤ ਸਨੇਹ ਨਾਲ ਮਨਾਇਆ ਜਾਂਦਾ ਹੈ। ਉਹਨਾਂ ਗਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿੰਦਿਆਂ  ਆਪਣੀਆਂ ਸ਼ੁਭਕਾਮਨਾਵਾਂ ਦੁਆਵਾਂ ਭੇਂਟ ਕੀਤੀਆਂ।

ਇਸ ਮੌਕੇ ਲੇਖਕ ਵਿਵੇਕ ਕੋਟ ਈਸੇ ਖਾਂ,ਐਮ ਸੀ ਪ੍ਰਦੀਪ ਕੁਮਾਰ ਪਲਤਾ, ਕਮਲਜੀਤ ਸਿੰਘ ਖਹਿਰਾ, ਸੋਨੂੰ ਵਰਮਾ, ਰਿੰਕੂ ਗੁਲਾਟੀ, ਟਿੰਮੀ ਸਦਿਓੜਾ,ਪਵਨ ਕੁਮਾਰ, ਭਗਵਾਨ ਸਿੰਘ,ਨੱਛਤਰ ਸਿੰਘ ਜੋਧਾ ਇਲੈਕਟ੍ਰਾਨਿਕ ਵਾਲੇ,ਤਿਲਕ ਰਾਜ ਸ਼ਰਮਾ, ਓਮੇਸ਼ ਯਾਦਵ, ਰਵੀਸ਼ ਕੁਮਾਰ, ਪੁਸ਼੍ਪਕ, ਮੋਨੂੰ, ਸ਼ੁਮਾਰ ਸਿੰਘ ਆਦਿ ਵਲੋਂ ਯੋਗਾ ਟੀਚਰ ਮੈਡਮ ਸਿਮਰਨਜੀਤ ਕੌਰ ਦਾ ਉਹਨਾਂ ਦੀਆਂ ਯੋਗ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਦਿਵਾਲੀ ਦੇ ਸ਼ੁਭ ਮੌਕੇ ਸਨਮਾਨ ਕੀਤਾ ਗਿਆ।



Post a Comment

0 Comments