ਕੁਦਰਤ ਦਾ ਖਿਆਲ

ਦੋ ਕਵਿਤਾਵਾਂ / ਸਰਬਜੀਤ ਸੰਗਰੂਰਵੀ




ਕੁਦਰਤ ਦਾ ਖਿਆਲ
  

ਕਹਿਣ ਨੂੰ ਤਾਂ, ਸੂਝਵਾਨ ਇਨਸਾਨ ਹਾਂ,

ਰਹਿੰਦੇ ਕੰਮ ਮੂਰਖਾਂ ਵਾਲੇ ਕਰਦੇ।

ਕੱਟੀ ਜਾਂਦੇ,ਦਿਨ ਰਾਤ ਰੁੱਖਾਂ,ਪਹਾੜਾਂ ਨੂੰ,

ਸੁੱਟ,ਫੈਲਾ ਗੰਦਗੀ ਨਾ ਹਾਂ ਡਰਦੇ।

 

ਨਦੀਆਂ ਨਾਲਿਆਂ  ਨੂੰ,

ਨਾ ਡੂੰਘਾ ਕੀਤਾ, ਚੱਜ ਨਾਲ,

ਨਾ ਕਰੀ ਸਫ਼ਾਈ,

ਤਾਹੀਂ ਫਿਰ ਬੰਨ੍ਹ ਟੁੱਟੇ।

ਹੋਇਆ ਨੁਕਸਾਨ ਬੜਾ,

ਨਾਲ ਹੜ੍ਹਾਂ ਦੇ,

ਅਸੀਂ ਆਪਣਿਆਂ ਹੱਥੋਂ ਹੀ,

ਗਏ ਹਾਂ ਲੁੱਟੇ।

 

ਦਾਤਾ ਦੇ ਸੁਮੱਤ ਸਾਨੂੰ,

ਰੱਖੀਏ ਕੁਦਰਤ ਦਾ ਖ਼ਿਆਲ।

ਅਸੀਂ ਹਾਂ ਬੇਸਮਝ,

ਮੂਰਖ,ਅਨਜਾਣ ਤੇਰੇ ਬਾਲ।

ਮੁੜ ਨਾ ਬੀਤੀਆਂ ਗ਼ਲਤੀਆਂ,

ਕਦੇ ਫਿਰ ਦੁਹਰਾਈਏ,

ਕਰੀਏ ਪੌਣ ਪਾਣੀ,

ਰੁੱਖਾਂ ਦੀ ਤਨੋਂ ਮਨੋਂ ਸੰਭਾਲ।

 

ਸ਼ੁੱਧ ਵਾਤਾਵਰਨ

 

ਰੁੱਖਾਂ ਨੂੰ ਨਾ ਵੱਢੋ ਸਾਥੀਓ,

ਇਨ੍ਹਾਂ ਸਹਾਰੇ ਜੀਵਨ ਚੱਲਦਾ ਹੈ।

ਰੁੱਖ ਲਗਾਓ ਵੱਧ ਤੋਂ ਵੱਧ,

ਜਿਸਨੂੰ ਵੀ ਫ਼ਿਕਰ ਕੱਲ੍ਹ ਦਾ ਹੈ।

 

ਰੁੱਖ ਲਗਾ ਸਦਾ,

ਸੇਵਾ ਸੰਭਾਲ,ਪਿਆਰ ਕਰੋ।

ਸੋਚ ਵਿਚਾਰ ਸਾਰੇ,

ਸ਼ੁੱਧ ਵਾਤਾਵਰਣ ਤਿਆਰ ਕਰੋ।

 

ਵਾਤਾਵਰਣ ਦੂਸ਼ਿਤ ਕਰਕੇ,

ਨਾ ਕਿਸੇ ਨੂੰ ਬਿਮਾਰ ਕਰੋ।

ਰੁੱਖ ਬਚਾ ਵਾਤਾਵਰਣ ਬਚਾਓ,

ਨਾ ਇਹਨਾਂ ਤੇ ਵਾਰ ਕਰੋ।

 

ਰੁੱਖਾ ਲਗਾਓ,ਬਚਾਓ ਸਾਥੀਓ।

ਕਦਮ ਵਧਾ, ਅੱਗੇ ਆਓ ਸਾਥੀਓ।

ਦਿਨੋਂ ਦਿਨ ਹੀ ਵਧਦਾ ਜਾਂਦਾ,

ਹਰ ਪ੍ਰਦੂਸ਼ਣ ਹੀ ਘਟਾਓ ਸਾਥੀਓ।

 

ਰੁੱਖ ਸਾਡੀਆਂ ਮਾਂਵਾਂ ਵਾਂਗ,

ਰੁੱਖ ਸਾਡੇ ਭਰਾਵਾਂ ਵਾਂਗ।

ਕੱਟਿਆਂ ਧਰਤੀ ਬੰਜਰ ਹੋਣੀ,

ਜਾਪੂ ਬਦ ਦੁਆਂਵਾਂ ਵਾਂਗ।

 

ਸੁਣ "ਸੰਗਰੂਰਵੀ"ਰੁੱਖ ਲਗਾ,

ਮਿਲ ਸਭ ਥਾਂ।

ਪਾਲ ਰੁੱਖ ਵਾਂਗ ਬੱਚਿਆਂ,

ਬਣ ਸੁਚੱਜੀ ਮਾਂ।

ਸਰਬਜੀਤ ਸੰਗਰੂਰਵੀ

ਪੁਰਾਣੀ ਅਨਾਜ ਮੰਡੀ, ਸੰਗਰੂਰ।

9463162463

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -


 

 

Post a Comment

0 Comments