ਇਸ ਧਰਤੀ 'ਤੇ ਕੁਝ ਲੋਕ ਸਿਰਫ਼ ਪਿਆਰ ਦੇ ਪਾਤਰ ਹੁੰਦੇ ਹਨ, ਨਫ਼ਰਤ ਦੇ ਨਹੀਂ
- ਸੁਰਜੀਤ ਸਿੰਘ
----
ਮਾਨਸਾ ਦੇ ਇੱਕ ਪਿੰਡ
ਦੀ ਕਹਾਣੀ ਬੜੀ ਭਾਵਪੂਰਤ ਕਰਨ ਵਾਲੀ ਹੈ। ਇਸ ਪਿੰਡ ਵਿੱਚ ਇੱਕ ਸ਼ਖਸ ਅਜਿਹਾ ਸੀ ਜੋ ਪੂਰੇ ਪਿੰਡ
ਵੱਲੋਂ ਇੱਕ ਤਰੀਕੇ ਨਾਲ ਨਕਾਰਿਆ ਗਿਆ ਸੀ ਪਰ ਇੱਕ ਪਰਿਵਾਰ ਅਜਿਹਾ ਸੀ ਜੋ ਉਸ ਨੂੰ ਪਿਆਰ ਕਰਦਾ
ਸੀ। ਉਸ ਦੇ ਕੋਲ ਇੱਕ ਕੌਲਾ ਹੁੰਦਾ ਸੀ ਜਿਸ ਵਿੱਚ
ਉਹ ਖਾਣਾ ਖਾਂਦਾ ਸੀ। ਉਸ ਪਰਿਵਾਰ ਦੀ ਸੁਆਣੀ ਉਸ ਨੂੰ ਖਾਣਾ ਦਿੰਦੀ ਸੀ। ਕਦੇ ਵੀ ਉਹ ਕੁਝ ਨਹੀਂ
ਕਹਿੰਦਾ ਸੀ ਬਸ ਉਸ ਨੇ ਆ ਕੇ ਕੌਲੇ ਨਾਲ ਲੱਗ ਕੇ ਬਹਿ ਜਾਣਾ ਅਤੇ ਆਵਾਜ਼ ਮਾਰ ਦੇਣੀ। ਉਹ ਉਸ ਘਰ
ਤੋਂ ਹੱਕ ਨਾਲ ਰੋਟੀ ਮੰਗਦਾ ਤੇ ਖਾ ਕੇ ਚੁੱਪ ਕਰਕੇ ਤੁਰ ਜਾਂਦਾ। ਘਰ ਦੇ ਬੱਚਿਆਂ ਤੋਂ ਲੈ ਕੇ
ਸਾਰੇ ਬਜ਼ੁਰਗਾਂ ਤੱਕ ਉਸ ਦਾ ਸਤਿਕਾਰ ਕਰਦੇ ਸਨ। ਕਦੇ ਉਸਨੂੰ ਘਰੋਂ ਦੁਰਕਾਰਿਆ ਨਹੀਂ ਗਿਆ ਸੀ।
ਇੱਕ ਵੇਲਾ ਤਾਂ ਅਜਿਹਾ ਵੀ ਸੀ ਕਿ ਉਹ ਘਰ ਦੇ ਬੱਚਿਆਂ ਦਾ ਇੰਨਾ ਧਿਆਨ ਰੱਖਣ ਲੱਗ ਗਿਆ ਕਿ ਉਹਨਾਂ
ਦੇ ਬਸਤੇ ਵੀ ਆਪ ਚੁੱਕ ਕੇ ਘਰ ਲੈ ਕੇ ਆਉਂਦਾ। ਰਾਹ ਵਿੱਚ ਬੱਚਿਆਂ ਦਾ ਕਦੇ ਵਸਾਹ ਨਾ ਖਾਂਦਾ।
ਸ਼ਾਇਦ ਉਹ ਰੋਟੀ ਦਾ ਨਹੀਂ ਪਿਆਰ ਦਾ ਹੀ ਭੁੱਖਾ ਸੀ।
----
ਅਸੀਂ ਨਿੱਕੇ ਹੁੰਦੇ
ਜਦੋਂ ਸਕੂਲ ਜਾਂਦੇ ਸਾਂ ਤਾਂ ਸਕੂਲ ਕੋਲ ਇੱਕ ਖਾਲੀ ਪਲਾਟ ਵਿੱਚ ਇੱਕ ਨੌਜਵਾਨ ਬੈਠਾ ਦੇਖਦਾ
ਰਹਿੰਦਾ। ਕੋਈ ਪਹਿਲੀ ਨਜ਼ਰੇ ਇਹ ਨਿਹਾਇਤ ਹੀ
ਸ਼ਰੀਫ ਲੱਗਦਾ। ਅਸੀਂ ਬੱਚੇ ਸਾਂ। ਘੁਸਰ ਮੁਸਰ ਕਰਦੇ ਰਹਿੰਦੇ ਸਾਂ ਕਿ ਇਹ ਪਾਗਲ ਹੈ। ਫਿਰ
ਕਿਸੇ ਸਿਆਣੇ ਨੇ ਦੱਸਿਆ ਕਿ ਇਹ ਭੋਲਾ ਨੌਜਵਾਨ ਹੈ ਜਿਸਨੇ ਅੰਗਰੇਜ਼ੀ ਦੀ ਐਮਏ ਕੀਤੀ ਹੋਈ ਹੈ।
ਘਰੇਲੂ ਕਲੇਸ਼ ਦੀ ਵਜ੍ਹਾ ਕਰਕੇ ਉਸ ਦੀ ਘਰਵਾਲੀ ਉਸ ਨੂੰ ਛੱਡ ਚੁੱਕੀ ਸੀ,
ਪਿੱਛੇ ਬੱਚਾ ਵੀ ਕੋਈ
ਨਹੀਂ ਸੀ, ਸ਼ਾਇਦ ਇਹ ਦੁੱਖ ਉਹਨੂੰ ਵੱਢ ਵੱਢ ਕੇ ਖਾ ਰਿਹਾ ਸੀ। ਉਸ ਦੀਆਂ ਨਜ਼ਰਾਂ
ਵਿੱਚ ਇੱਕ ਖਾਸ ਉਲਝਣ ਰਹਿੰਦੀ ਸੀ। ਖਾਲੀ ਪਲਾਟ ਦੀਆਂ ਕੰਧਾਂ ਤੇ ਉਹ ਅੰਗਰੇਜ਼ੀ ਦੇ ਟੈਂਸ ਲਿਖਦਾ
ਰਹਿੰਦਾ ਸੀ। ਕਈ ਬੱਚੇ ਉਸ ਕੋਲ ਇਸ ਕਰਕੇ ਜਾਣ ਲੱਗ ਗਏ ਸਨ ਕਿਉਂਕਿ ਉਹ ਕਦੇ ਕਦਾਈ ਅੰਗਰੇਜ਼ੀ ਦੇ
ਟਿਪਸ ਵੀ ਦੇ ਦਿੰਦਾ ਸੀ। ਕਈ ਵਾਰ ਉਹ ਬੋਲਦਾ ਤੇ ਕਈ ਵਾਰ ਉਹ ਚੁੱਪ ਕਰਕੇ ਬੈਠਾ ਰਹਿੰਦਾ। ਇਹ
ਧੁੰਦਲੀ ਜਿਹੀ ਯਾਦ ਅੱਜ ਵੀ ਮਨ ਦੇ ਕਿਸੇ ਕੋਨੇ ਵਿੱਚ ਹਰੀ ਹੈ। ਬਚਪਨ ਵਿੱਚ ਅਸੀਂ ਉਸ ਨੂੰ ਪਾਗਲ
ਕਹਿ ਕੇ ਸੰਬੋਧਨ ਕਰਦੇ ਸਾਂ, ਹੁਣ ਉਸ ਗੱਲ ਦਾ ਦੁੱਖ ਵੀ ਬਹੁਤ ਹੈ।
---
ਸਾਡੇ ਸ਼ਹਿਰ ਵਿੱਚ
ਇੱਕ ਪਰਿਵਾਰ ਹੋਰ ਅਜਿਹਾ ਯਾਦ ਆਉਂਦਾ ਹੈ ਜਿਸ ਦ ਸਾਰੇ ਤਿੰਨੇ ਮੈਂਬਰ ਭੋਲੇ ਲੋਕ ਸਨ। ਪਰਿਵਾਰ
ਵਿੱਚ ਇੱਕ ਪਿਤਾ, ਇੱਕ ਧੀ ਅਤੇ ਇੱਕ ਪੁੱਤ ਸੀ। ਹੁਣ ਪਤਾ ਨਹੀਂ ਉਹ ਕਿੱਥੇ ਰਹਿੰਦੇ
ਹੋਣਗੇ। ਪਿਤਾ ਆਪਣੀ ਧੀ ਅਤੇ ਪੁੱਤ ਦਾ ਬੜਾ ਖਿਆਲ ਰੱਖਦਾ ਸੀ। ਉਸ ਦੀ ਧੀ 'ਛਿੱਕ' ਦੀ ਆਵਾਜ਼ ਤੋਂ ਬਹੁਤ ਖਿਝਦੀ ਸੀ। ਸ਼ਾਇਦ ਕਿਸੇ
ਨੇ ਉਸ ਦੀ ਛਿੱਕ ਵਾਲੀ ਗੱਲ ਤੇ ਬਹੁਤ ਭੱਦਾ ਤੇ ਬੁਰਾ ਮਜ਼ਾਕ ਕੀਤਾ ਸੀ। ਜਿਸ ਕਰਕੇ ਉਹ ਛਿਕ ਨਾਲ
ਬਹੁਤ ਨਫਰਤ ਕਰਦੀ ਸੀ। ਜੇ ਕੋਈ ਰਾਹ ਵਿੱਚ ਹਾਥੀ ਵੀ ਕਹਿ ਦਿੰਦਾ ਸੀ ਤਾਂ ਉਹ ਭੜਕ ਜਾਂਦੀ ਸੀ।
ਸਾਡੇ ਸਕੂਲ ਦੇ ਕਈ ਬੱਚੇ ਉਸ ਨੂੰ ਛੇੜ ਕੇ ਭੱਜ ਜਾਂਦੇ ਸਨ। ਮੈਂ ਕਦੇ ਆਪਣੇ ਸਾਥੀਆਂ ਨੂੰ ਇਸ ਗੱਲ
ਵਿੱਚ ਸਵੀਕਾਰ ਨਹੀਂ ਕਰ ਸਕਿਆ। ਮੈਨੂੰ ਉਸ ਪਰਿਵਾਰ ਪ੍ਰਤੀ ਹਮਦਰਦੀ ਸੀ। ਉਸ ਦਾ ਪਿਤਾ ਰਿਕਸ਼ਾ
ਚਲਾਉਂਦਾ ਸੀ। ਧੀ ਗਲੀਆਂ ਵਿੱਚ ਘੁੰਮਦੀ ਰਹਿੰਦੀ ਸੀ ਅਤੇ ਪੁੱਤ ਸਵੇਰੇ ਮੰਡੀ ਵਿੱਚ ਸਬਜ਼ੀਆਂ ਢੋਣ
ਦਾ ਕੰਮ ਕਰਦਾ ਸੀ। ਸ਼ਾਇਦ ਇੱਕ ਵਾਰ ਮੈਂ ਉਹਨਾਂ ਦਾ ਘਰ ਵੀ ਦੇਖਿਆ ਸੀ। ਉਹ ਇੱਕ ਬਹੁਤ ਤੰਗ ਗਲੀ
ਵਿੱਚ ਰਹਿੰਦੇ ਸਨ। ਸਾਡੇ ਘਰਾਂ ਵਿੱਚ ਅਕਸਰ ਮਾਵਾਂ ਰੋਟੀ ਟੁੱਕ ਕਰਦੀਆਂ ਹਨ। ਮੇਰੇ ਜ਼ਿਹਨ ਵਿੱਚ
ਇਹ ਸਵਾਲ ਆਉਂਦਾ ਸੀ ਕਿ ਇਹਨਾਂ ਦੇ ਘਰ ਕੌਣ ਖਾਣਾ ਬਣਾਉਂਦਾ ਹੋਵੇਗਾ?
ਮੈਂ ਉਹਨਾਂ ਨੂੰ ਕਦੇ
ਕਦੇ ਗੁਰਦੁਆਰੇ ਵੀ ਦੇਖਦਾ ਹੁੰਦਾ ਸੀ। ਪਿਤਾ ਦੇ ਮੱਥੇ ਤੇ ਪੱਕ ਚੁੱਕੀਆਂ ਤਿਉੜੀਆਂ ਨਜ਼ਰ
ਆਉਂਦੀਆਂ ਸਨ ਤੇ ਧੀ ਦੇ ਚਿਹਰੇ ਤੇ ਭੋਗ ਲੈਣ ਦੀ ਖੁਸ਼ੀ।
ਅਜਿਹੇ ਭੋਲੇ ਲੋਕਾਂ
ਨੂੰ ਸ਼ਾਇਦ ਉਹ ਪਿਆਰ ਨਹੀਂ ਮਿਲ ਸਕਿਆ ਜਿਸ ਦੇ ਉਹ ਹੱਕਦਾਰ ਹਨ। ਕਈ ਵਾਰ ਉਹਨਾਂ ਨੂੰ ਬਸ ਕੋਝਾ
ਮਜ਼ਾਕ ਅਤੇ ਘ੍ਰਿਣਾ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਜੀਵਨ ਵਿੱਚ ਅਜਿਹੇ ਕਈ ਲੋਕ ਆਏ ਜਿਨਾਂ
ਨੂੰ ਸਮਾਜ ਤੇ ਦੁਨੀਆਂ ਤੋਂ ਪਿਆਰ ਮਿਲਦਾ ਤਾਂ ਉਹ ਵੀ ਖੁਸ਼ ਰਹਿ ਸਕਦੇ ਸਨ।
ਜਾਣੇ ਅਣਜਾਣੇ ਵਿੱਚ
ਅਸੀਂ ਵੀ ਅਜਿਹੇ ਭੋਲੇ ਲੋਕਾਂ ਦੀ ਖੁਸ਼ੀ ਦੇ ਕਾਤਲ ਹਾਂ।
-----
ENGLISH VERSION :
**Translation in Simple English:**
There are some people on this earth who are only worthy of love, not hate.
---
The story from a village in Mansa is
deeply emotional. In this village, there was a man who was somehow rejected by
the entire village. But there was one family that loved him. He had a bowl in
which he ate his food. The woman from this family used to give him food. He
never said much, just came and sat next to the bowl, and would call out. He
would ask for food as if it was his right, eat quietly, and then leave.
Everyone in the family, from the children to the elders, respected him. He was
never turned away from the house. There came a time when he became so attached
to the children that he would even carry their school bags home. He never
caused trouble on the way, and maybe he wasn't hungry for food but for love.
---
When we were young and went to
school, we used to see a young man sitting in an empty plot near the school. At
first glance, he seemed very decent. We were kids and used to gossip that he
was crazy. Then, someone wise told us that this young man had completed his
master's degree in English. Because of domestic issues, his wife had left him,
and he had no children either. Maybe this pain was eating him up inside. His
eyes always had a peculiar confusion. He would write English tenses on the
walls of the empty plot. Some kids started going to him because he would
sometimes give them tips on English. Sometimes he spoke, and other times he sat
in silence. This faint memory still lingers somewhere deep in my heart. In
childhood, we used to call him crazy, and now, I feel deeply regretful about
it.
---
In our city, I remember another
family, all three members of which were very simple-hearted people. The family
consisted of a father, a daughter, and a son. I don't know where they live now.
The father took great care of his children. His daughter was very irritated by
the sound of sneezing. Perhaps someone had made a rude joke about her sneezing,
which made her hate it. If someone called her an elephant, even in jest, she
would get very upset. Many children from our school used to tease her and then
run away. I could never accept my friends' behavior in this matter. I had
sympathy for this family. The father used to pull a rickshaw, the daughter
wandered in the streets, and the son worked in the market, carrying vegetables
in the morning. I think I even saw their house once. They lived in a very
narrow alley. In our homes, mothers often break bread (chapati) and share it. I
used to wonder who cooked food for them.
I sometimes saw them at the Gurdwara
as well. There were deep lines of worry on the father's forehead, and a sense
of satisfaction on the daughter's face after having the food from the Gurdwara.
Such innocent people may not have
received the love they truly deserved. Many times, they become the target of
rude jokes and disdain. There have been many people like them in life, who, if
they had received love from society and the world, could have lived happy
lives. Unknowingly, we too are the killers of the happiness of such simple
people.
---------
Hindi Version :
इस धरती पर कुछ लोग केवल प्यार के पात्र होते हैं, नफरत के नहीं
---
मानसा के एक गाँव की कहानी बहुत भावुक
करने वाली है। इस गाँव में एक व्यक्ति था जिसे पूरे गाँव ने किसी कारण से नकार
दिया था। लेकिन एक परिवार ऐसा था जो उसे प्यार करता था। उसके पास एक कटोरा था
जिसमें वह खाना खाता था। उस परिवार की महिला उसे खाना देती थी। वह कभी कुछ नहीं
कहता था, बस आकर कटोरे के पास बैठ जाता और आवाज़ लगाता। वह उस घर से हक
से रोटी माँगता, खा कर चुपचाप चला जाता। घर के बच्चों से लेकर बुजुर्गों तक सभी
उसका सम्मान करते थे। उसे कभी घर से दूर नहीं किया गया। एक समय ऐसा भी आया कि वह
घर के बच्चों का इतना ध्यान रखने लगा कि उनके बस्ते भी उठाकर घर ले आता। रास्ते
में वह बच्चों को कभी परेशान नहीं करता। शायद वह रोटी का नहीं, बल्कि प्यार का भूखा
था।
---
जब हम छोटे थे और स्कूल जाते थे, तो स्कूल के पास एक
खाली प्लॉट में एक युवक बैठा दिखता था। पहली नज़र में वह बहुत शरीफ लगता था। हम
बच्चे थे और फुसफुसाते रहते थे कि वह पागल है। फिर किसी बड़े ने बताया कि यह
सीधा-साधा युवक अंग्रेज़ी में एम.ए. किया हुआ है। घरेलू कलह के कारण उसकी पत्नी
उसे छोड़ चुकी थी, पीछे कोई बच्चा भी नहीं था। शायद यह दुख उसे अंदर से खा रहा
था। उसकी आँखों में एक अजीब सी उलझन रहती थी। वह खाली प्लॉट की दीवारों पर
अंग्रेज़ी के टेंस लिखता रहता था। कई बच्चे उसके पास इस कारण जाने लगे थे क्योंकि
वह कभी-कभी अंग्रेज़ी के टिप्स भी दे देता था। कभी वह बोलता था और कभी चुपचाप बैठा
रहता था। यह धुंधली सी याद आज भी मन के किसी कोने में ताज़ा है। बचपन में हम उसे
पागल कह कर बुलाते थे, और अब उस बात का बहुत दुख होता है।
---
हमारे शहर में एक और परिवार याद आता है
जिसके तीनों सदस्य बेहद सीधे-सादे लोग थे। परिवार में एक पिता, एक बेटी और एक बेटा
था। अब पता नहीं वे कहाँ रहते होंगे। पिता अपनी बेटी और बेटे का बहुत ख्याल रखते
थे। उसकी बेटी छींक की आवाज़ से बहुत परेशान हो जाती थी। शायद किसी ने उसके छींकने
पर बहुत बुरा मजाक किया था, जिससे वह छींक से नफरत करती थी। अगर कोई रास्ते में हाथी भी कह
देता तो वह भड़क जाती थी। हमारे स्कूल के कई बच्चे उसे छेड़कर भाग जाते थे। मैं
कभी अपने साथियों की इस हरकत को सही नहीं मान सका। मुझे उस परिवार के प्रति
हमदर्दी थी। उसके पिता रिक्शा चलाते थे,
बेटी गलियों में घूमती रहती थी और बेटा
सुबह मंडी में सब्जियाँ ढोने का काम करता था। शायद एक बार मैंने उनका घर भी देखा था।
वे एक बहुत तंग गली में रहते थे। हमारे घरों में अक्सर माएँ रोटी तोड़कर देती हैं, और मेरे मन में सवाल
आता था कि उनके घर में खाना कौन बनाता होगा?
मैं कभी-कभी उन्हें गुरुद्वारे में भी
देखता था। पिता के माथे पर पक्की झुर्रियाँ दिखती थीं, और बेटी के चेहरे पर
प्रसाद पाने की खुशी।
ऐसे सीधे-सादे लोगों को शायद वह प्यार
नहीं मिल सका जिसके वे हकदार थे। कई बार उन्हें सिर्फ मजाक और घृणा का पात्र बना
दिया जाता है। जीवन में ऐसे कई लोग आए,
जिन्हें समाज और दुनिया से अगर प्यार
मिलता, तो वे भी खुश रह सकते थे। अनजाने में, हम भी ऐसे सीधे-सादे
लोगों की खुशी के हत्यारे होते हैं।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.