ਹੁਣ ਹੱਸਣਾ ਗੁਨਾਹ ਹੋ ਗਿਆ
ਸਾਡੇ ਭੋਲ਼ੇ-ਭਾਲ਼ੇ ਲੋਕਾਂ ਦੀਆਂ ਗੱਲਾਂ-5
-ਸੁਰਜੀਤ ਸਿੰਘ
ਜਦੋਂ ਬੱਚਾ ਛੋਟਾ
ਹੁੰਦਾ ਹੈ ਤਾਂ ਉਹ ਇੰਨਾ ਮਾਸੂਮ ਹੁੰਦਾ ਹੈ ਕਿ ਉਸ ਨੂੰ ਆਲੇ-ਦੁਆਲੇ ਦੀਆਂ ਚੀਜ਼ਾਂ ਦਾ ਪਤਾ ਨਹੀਂ
ਹੁੰਦਾ। ਉਹ ਚਿੱਕੜ 'ਚ ਉੱਗੇ ਉਸ ਕਮਲ ਵਰਗਾ ਹੁੰਦਾ ਹੈ, ਜਿਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਚਿੱਕੜ ਹੈ। ਉਹ ਬੱਸ ਆਪਣੀ ਧੁਨ ਵਿੱਚ ਮਸਤ
ਰਹਿੰਦਾ ਹੈ। ਸ਼ਾਇਦ ਇਸੇ ਲਈ ਇੰਨੀ ਮਾਸੂਮੀਅਤ ਵਾਲੇ ਬੱਚਿਆਂ ਨੂੰ ਰੱਬ ਦਾ ਰੂਪ ਕਹਿੰਦੇ ਹਨ। ਜੋ
ਸਿਰਫ਼ ਰਚਨਾ ਦਾ ਆਨੰਦ ਮਾਣਦਾ ਹੈ।
---
ਪ੍ਰੋ. ਨਿਰਮਲ ਦੱਤ
ਨੇ ਇੱਕ ਵਾਰ ਮੈਨੂੰ ਪੁਸਤਕ ਦਿੱਤੀ। ਉਹ ਪੁਸਤਕ ਅਧਿਆਤਮਵਾਦ ਵਿਸ਼ੇ 'ਤੇ ਹੈ। ਇਸ ਵਿੱਚ
ਮਨੁੱਖ ਦੇ ਅਧਿਆਤਮਵਾਦ ਵਾਲੀ ਮਾਸੂਮੀਅਤ ਦਾ ਜ਼ਿਕਰ ਹੈ। ਕਿਤਾਬ ਵਿੱਚ ਇੱਕ ਵਾਕ ਹੈ ਜੋ ਪੂਰੇ
ਸੰਸਾਰ ਦਾ ਸਾਰ ਲਗਦਾ ਹੈ। ਵਾਕ ਹੈ- ਉਹ (ਪਰਮ ਸ਼ਕਤੀ) ਨਚਾਰ ਹੈ ਤੇ ਸਾਡੇ ਅੰਦਰ ਉਸ ਦਾ
ਨਾਚ। ਮਤਲਬ ਮਨੁੱਖ ਦਾ ਉਸ ਦੈਵੀ ਸ਼ਕਤੀ ਨਾਲ ਇੰਨਾ
ਜ਼ਿਆਦਾ ਗੂੜ੍ਹਾ ਸਬੰਧ ਹੈ ਕਿ ਉਹ ਪਰਮਸ਼ਕਤੀ ਤੋਂ ਕਦੇ ਵੀ ਵੱਖ ਨਹੀਂ।
ਹਾਲ ਹੀ ਵਿੱਚ
ਮਨੋਵਿਗਿਆਨ ਦੀ ਇੱਕ ਪੁਸਤਕ ਪੜ੍ਹੀ - ਜਿਸ ਦਾ ਸਿਰਲੇਖ
ਹੈ- MAN's SEARCH FOR MEANING. ਇਹ ਪੁਸਤਕ ਵਿਕਟਰ ਫ੍ਰੈਂਕਲ ਦੀ ਜੀਵਨ ਯਾਤਰਾ ਦਾ
ਅਨੁਭਵ ਹੈ। ਫ੍ਰੈਂਕਲ ਹਿਟਲਰ ਦੇ ਨਾਜ਼ੀ ਕੈਂਪ ਤੋਂ ਭੱਜ ਆਇਆ ਸੀ। ਉਸ ਨੇ ਕਿਤਾਬ ਵਿੱਚ ਅਜਿਹੇ
ਅਨੁਭਵਾਂ ਦਾ ਜ਼ਿਕਰ ਕੀਤਾ ਹੈ ਜੋ ਮਨੋਵਿਗਿਆਨ ਦੇ ਸਿਧਾਂਤ ਬਣ ਗਏ ਹਨ ਅਤੇ ਮਨੋਰੋਗਾਂ ਦਾ ਇਲਾਜ
ਕਰਨ ਲਈ ਵਰਤੇ ਜਾਂਦੇ ਹਨ। ਡਾ. ਫ੍ਰੈਂਕਲ ਨੇ ਹਿਟਲਰ ਦੇ ਕੌਂਸਨਟ੍ਰੇਸ਼ਨ ਕੈਂਪਾਂ ਦਾ ਤਸ਼ੱਦਦ
ਝੱਲਿਆ। ਉਨ੍ਹਾਂ ਦੇ ਮਾਤਾ-ਪਿਤਾ, ਭਰਾ-ਭੈਣ ਤੇ ਪਤਨੀ ਸਾਰੇ ਜਾਂ ਤਾਂ ਕੈਪਾਂ ਵਿੱਚ ਮਰ
ਗਏ ਜਾਂ ਫਿਰ ਉਨ੍ਹਾਂ ਨੂੰ ਗੈਸ ਚੈਂਬਰ ਵਿੱਚ ਬੰਦ ਕਰਕੇ ਮਾਰ ਦਿੱਤਾ ਗਿਆ। ਇਸ ਭਿਆਨਕ ਦੌਰ ਵਿੱਚ
ਵੀ ਫ੍ਰੈਂਕਲ ਨੇ ਜਿਊਣ ਦੀ ਉਮੀਦ ਨਹੀਂ ਛੱਡੀ। ਉਨ੍ਹਾਂ ਨੇ ਦੁੱਖਾਂ ਨੂੰ ਬਹੁਤ ਨੇੜਿਉਂ ਅਨੁਭਵ
ਕੀਤਾ ਅਤੇ ਇਹੀ ਅਨੁਭਵ ਦੂਜਿਆਂ ਲਈ ਵਰਦਾਨ ਬਣੇ। ਫ੍ਰੈਂਕਲ ਦੇ ਅਨੁਭਵ ਕਈ ਲੋਕਾਂ ਨੂੰ ਜੀਵਨ ਦਾਨ
ਦੇ ਰਹੇ ਹਨ। ਕਿਤਾਬ ਵਿੱਚ ਬੜੀ ਸੋਹਣੀ ਗੱਲ ਲਿਖੀ ਹੋਈ ਹੈ- ਫ੍ਰੈਂਕਲ ਵੱਡੇ-ਛੋਟੇ ਸੰਤਾਪ ਜਾਂ
ਦੁੱਖ ਭੋਗ ਰਹੇ ਆਪਣੇ ਮਰੀਜ਼ਾਂ ਨੂੰ ਪੁੱਛਦੇ ਹਨ ਕਿ ਤੁਸੀਂ ਸੁਸਾਈਡ ਕਿਉਂ ਨਹੀਂ ਕੀਤਾ ? ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਾਹਮਣੇ ਤਿੰਨ ਕੈਟੇਗਰੀਜ਼ ਆਉਂਦੀਆਂ ਹਨ- ਪਹਿਲਾ ਕੁਝ
ਯਾਦਾਂ ਦਾ ਸਹਾਰਾ, ਬੱਚਿਆਂ ਦਾ ਪਿਆਰ ਜਾਂ ਫਿਰ ਕੋਈ ਟੈਲੇਂਟ, ਜਿਸ ਨਾਲ ਜਿਊਣ ਦੀ ਉਮੀਦ ਰੱਖੀ ਜਾ ਸਕਦੀ ਹੈ।
---
ਇਹ ਸਭ ਇਸ ਲਈ
ਲਿਖਿਆ ਜਾ ਰਿਹਾ ਹੈ ਕਿਉਂਕਿ ਅੱਜ-ਕੱਲ੍ਹ ਦੇ ਬੱਚੇ ਆਪਣੇ ਜੀਵਨ ਦੇ ਅਨੁਭਵ 'ਚੋਂ ਸਿਰਫ਼ ਨਿਰਾਸ਼ਾ
ਲੱਭ ਲੈਂਦੇ ਹਨ ਅਤੇ ਇੱਕ ਅਜਿਹੇ ਜਾਲ ਵਿੱਚ ਫ਼ਸ ਜਾਂਦੇ ਹਨ, ਜਿੱਥੇ ਉਹ ਆਪਣੀ ਸਿਹਤ ਤੇ ਦਿਮਾਗ਼ੀ ਸ਼ਕਤੀਆਂ ਵੀ ਗੁਆ ਲੈਂਦੇ ਹਨ।
ਹਾਲ ਹੀ ਵਿੱਚ ਮੈਂ
ਇੱਕ ਲੜਕੀ ਨੂੰ ਮਿਲਿਆ, ਜਿਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਡਿਪ੍ਰੈਸ਼ਨ ਹੈ।
ਲੜਕੀ ਦੀ ਉਮਰ ਸਿਰਫ਼ 20 ਸਾਲ ਹੈ। ਉਹ ਡਿਪ੍ਰੈਸ਼ਨ ਦੀ ਕਿਸੇ ਡਾਕਟਰ ਤੋਂ ਦਵਾਈ ਵੀ ਖਾ ਰਹੀ ਹੈ।
ਅਜਿਹੇ ਹੀ ਇੱਕ ਹੋਰ ਨੌਜਵਾਨ ਨੂੰ ਮੈਂ ਜਾਣਦਾ ਹਾਂ ਕਿ ਜੋ ਹਾਲ ਹੀ ਵਿੱਚ ਇੱਕ ਸਦਮੇ ਤੋਂ ਬਾਅਦ
ਡਿਪ੍ਰੈਸ਼ਨ ਵਿੱਚ ਚਲਾ ਗਿਆ ਸੀ। ਹੱਦ ਤਾਂ ਉਦੋਂ ਹੋ ਗਈ, ਜਦੋਂ ਇੱਕ ਪਾਰਟੀ ਵਿੱਚ ਕੁਝ ਨੌਜਵਾਨਾਂ ਦਾ ਝੁੰਡ ਡਿਪ੍ਰੈਸ਼ਨ ਦੇ ਉੱਪਰ ਚਰਚਾ ਕਰ ਰਿਹਾ ਸੀ।
ਨੌਜਵਾਨ ਇਹ ਚਰਚਾ ਕਰ ਰਹੇ ਸਨ ਕਿ ਕਿਸ ਨੂੰ ਡਿਪ੍ਰੈਸ਼ਨ ਦਾ ਜ਼ਿਆਦਾ ਅਨੁਭਵ ਹੈ। ਕੌਣ ਕਿੰਨੇ ਸਮੇਂ
ਲਈ ਡਿਪ੍ਰੈਸ਼ਨ ਵਿੱਚ ਗਿਆ ਹੋਇਆ ਹੈ। ਕੋਲ ਚੁੱਪ-ਚਾਪ ਖੜ੍ਹਾ ਮੈਂ ਇਹ ਸਭ ਦੇਖ-ਸੁਣ ਕੇ ਹੈਰਾਨ ਹੋ
ਰਿਹਾ ਸੀ। ਉਹ ਡਿਪ੍ਰੈਸ਼ਨ ਬਾਰੇ ਵੀ ਇੰਨੀ ਐਕਸਾਈਟਮੈਂਟ ਨਾਲ ਦੱਸ ਰਹੇ ਸਨ ਜਿਵੇਂ ਕੋਈ ਕਿੱਸਾ
ਸੁਣਾ ਰਹੇ ਹੋਣ। ਹਲਾਂਕਿ ਸੱਚਾਈ ਇਹ ਸੀ ਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਡਿਪ੍ਰੈਸ਼ਨ ਕੀ
ਹੁੰਦਾ ਹੈ।
---
ਅੱਜ-ਕੱਲ੍ਹ ਖਾਣ
ਪੀਣ ਅਜਿਹੇ ਹਨ, ਜਿਸ ਕਰਕੇ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ
ਤੇ ਘਬਰਾਹਟ ਹੋਣਾ ਜਾਂ ਦਿਲ 'ਤੇ ਬੋਝ ਮਹਿਸੂਸ ਹੋਣਾ ਆਮ ਹੋ ਗਿਆ ਹੈ। ਘਬਰਾਹਟ ਨੂੰ
ਹੀ ਡਿਪ੍ਰੈਸ਼ਨ ਸਮਝ ਲੈਂਦੇ ਹਨ।
ਫਿਰ ਅੱਜ-ਕੱਲ੍ਹ
ਮੋਬਾਈਲ 'ਤੇ ਬਹੁਤ ਜ਼ਿਆਦਾ ਸਮਾਂ ਬਿਤਾਇਆ ਜਾਂਦਾ ਹੈ। ਸਾਡੇ
ਦਿਮਾਗ਼ ਵਿੱਚ ਇੱਕ ਰਸਾਇਣ ਹੁੰਦਾ ਹੈ-ਡੋਪਾਮਾਈਨ, ਇਸ ਨੂੰ ਹੈਪੀ ਕੈਮੀਕਲ ਵੀ ਕਹਿੰਦੇ ਹਨ। ਜਦੋਂ ਕਿਸੇ
ਚੀਜ਼ ਵਿੱਚ ਸਾਨੂੰ ਅਨੰਦ ਆਉਣ ਲਗਦਾ ਹੈ ਤਾਂ ਇਹ ਦਿਮਾਗ਼ ਵਿੱਚ ਰਿਲੀਜ਼ ਹੁੰਦਾ ਹੈ। ਇਹ ਮਨੁੱਖੀ
ਜੀਵਨ ਨੂੰ ਸੰਤੋਖ, ਖੁਸ਼ੀ ਜਾਂ ਮੋਟੀਵੇਟ ਕਰਦਾ ਹੈ। ਪਰ ਜਦੋਂ ਅਸੀਂ
ਮੋਬਾਈਲ ਤੇ ਸਮਾਂ ਬਿਤਾਉਣ ਦੀ ਆਦਤ ਪਾਉਂਦੇ ਹਾਂ ਤਾਂ ਡੋਪਾਮਾਈਨ ਸਾਡੇ ਦਿਮਾਗ਼ ਵਿੱਚ ਬਹੁਤ
ਜ਼ਿਆਦਾ ਬਣਦਾ ਹੈ। ਇਸ ਲਈ ਮੋਬਾਈਲ 'ਤੇ ਦੋ-ਤਿੰਨ ਘੰਟੇ ਪਤਾ ਹੀ ਨਹੀਂ ਲਗਦਾ ਕਿ ਕਦੋਂ
ਬੀਤ ਜਾਂਦੇ ਹਨ। ਪਰ ਇਹ ਕਿੰਨਾ ਖ਼ਤਰਨਾਕ ਹੈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਦੋ-ਤਿੰਨ
ਘੰਟੇ ਮੋਬਾਈਲ 'ਤੇ ਸਮਾਂ ਬਿਤਾਉਣ ਵਾਲੇ ਤੋਂ ਤੁਸੀਂ ਇੱਕ ਦਿਨ
ਮੋਬਾਈਲ ਖੋਹ ਲਵੋ, ਉਹ ਪ੍ਰੇਸ਼ਾਨ ਤੇ ਉਦਾਸ ਹੋ ਜਾਵੇਗਾ।
---
ਪ੍ਰੋ. ਸੁਰਜੀਤ
ਸਿੰਘ ਭੱਟੀ ਹੁਰਾਂ ਨੇ ਗੱਲ ਸੁਣਾਈ ਸੀ ਉਹ ਕਹਿੰਦੇ ਹਨ ਕਿ ਅੱਜ-ਕੱਲ੍ਹ ਖੁੱਲ੍ਹੀਆਂ ਗੱਲਾਂ ਕਰਨ
ਦਾ ਰਿਵਾਜ਼ ਚਲਾ ਗਿਆ ਹੈ। ਪਹਿਲਾਂ ਗੁਆਂਢੀਆਂ ਨਾਲ ਲੋਕ ਦੁੱਖ-ਸੁੱਖ ਕਰ ਲੈਂਦੇ ਸਨ ਤੇ ਹਰ ਗੱਲ
ਨੂੰ ਹਲਕੇ ਵਿੱਚ ਲਿਆ ਜਾਂਦਾ ਸੀ। ਅੱਜ-ਕੱਲ੍ਹ ਪ੍ਰਾਈਵੇਸੀ ਦੇ ਨਾਮ 'ਤੇ ਗੁਆਂਢੀ ਛੱਡੋ, ਲੋਕ ਆਪਣੇ ਬੱਚਿਆਂ ਜਾਂ ਮਾਪਿਓਂ ਕੋਲ ਵੀ ਗੱਲ ਨਹੀਂ ਕਰਦੇ।
ਇਹ ਗੱਲ ਮੈਨੂੰ ਵੀ
ਕਾਫੀ ਹੱਦ ਤੱਕ ਠੀਕ ਲਕਦੀ ਹੈ। ਸਾਡੇ ਘਰ ਸਾਂਝਾ ਪਰਿਵਾਰ ਹੈ। ਕਦੇ ਵੀ ਇਹ ਮਹਿਸੂਸ ਨਹੀਂ ਹੋਇਆ
ਕਿ ਕਿਸੇ ਨੂੰ ਡਿਪ੍ਰੈਸ਼ਨ ਹੈ ਜਾਂ ਨੀਂਦ ਨਾ ਆਉਣ ਦੀ ਸਮੱਸਿਆ ਹੈ। ਮੈਨੂੰ ਤਾਂ ਲਗਦਾ ਹੈ ਕਿ
ਡਿਪ੍ਰੈਸ਼ਨ ਪਰਿਵਾਰਕ ਮੈਂਬਰਾਂ ਦੇ ਚਿਤ-ਚੇਤੇ ਵੀ ਨਹੀਂ ਹੋਣਾ। ਇਸ ਦਾ ਕਾਰਨ ਮੈਂ ਇਕੱਠੇ ਰਹਿਣਾ
ਅਤੇ ਗੱਲਾਂ ਕਰਨ ਨੂੰ ਮੰਨਦਾ ਹਾਂ। ਇਹ ਗੱਲਾਂ ਪਰਿਵਾਰਕ ਵੀ ਹੁੰਦੀਆਂ ਤੇ ਸਮਾਜਿਕ ਵੀ, ਆਰਥਿਕ ਵੀ ਤੇ ਸਿਆਸੀ ਵੀ। ਕੋਈ ਵੀ ਚਰਚਾ ਚਲਦੀ ਹੈ, ਸਭ ਦਾ ਸੁਆਗਤ ਕੀਤਾ ਜਾਂਦਾ ਹੈ। ਸ਼ਾਮ ਨੂੰ ਸਾਰੇ ਇੱਕ ਥਾਂ 'ਤੇ ਇਕੱਠੇ ਹੁੰਦੇ
ਹਨ। ਹਲਕੀ ਅਵਾਜ਼ ਵਿੱਚ ਟੀਵੀ ਚਲਦਾ ਰਹਿੰਦਾ ਹੈ ਪਰ ਦੇਖਦਾ ਕੋਈ ਵੀ ਨਹੀਂ। ਸਾਰੇ ਗੱਲਾਂ ਸੁਣਨ
ਤੇ ਕਰਨ ਵਿੱਚ ਮਸਤ ਹੁੰਦੇ ਹਨ।
---
ਮੈਨੂੰ ਕਦੇ-ਕਦੇ
ਲਗਦਾ ਹੈ ਕਿ ਮੇਰੇ ਅੱਗੇ ਦੋ ਤਰ੍ਹਾਂ ਦੀ ਦੁਨੀਆ ਰਹਿੰਦੀ ਹੈ- ਪਹਿਲੇ, ਸਾਡੇ ਪਿੰਡਾਂ ਦੇ ਭੋਲੇ-ਭਾਲੇ ਲੋਕ, ਜੋ ਘੱਟ ਪੜ੍ਹੇ ਲਿਖੇ ਹਨ ਪਰ ਮੁਸ਼ਕਿਲ ਸਮੇਂ ਵਿੱਚ ਵੀ
ਹੱਸਣ ਦੀ ਕੋਈ ਨਾ ਕੋਈ ਵਜ੍ਹਾ ਲੱਭ ਲੈਂਦੇ ਹਨ। ਦੂਜੇ, ਉਹ ਜੋ ਬਹੁਤ ਪੜ੍ਹੇ ਲਿਖੇ ਹਨ ਪਰ ਡਿਪ੍ਰੈਸ਼ਨ ਨਾਮ ਦੀ ਚੀਜ਼ ਨਾਲ ਜੂਝ ਰਹੇ ਹਨ ਅਤੇ ਹੱਸਣ
ਵਾਲੀ ਗੱਲ 'ਤੇ ਵੀ ਹੱਸਦੇ ਨਹੀਂ। ਬੱਸ ਦੇਖਦੀਆਂ ਰਹਿੰਦੀਆਂ ਹਨ
ਉਨ੍ਹਾਂ ਦੀਆਂ ਉਦਾਸੀ ਭਰੀਆਂ ਨਜ਼ਰਾਂ...
ਮੋਬਾਈਲ ਨੰਬਰ :
76968-91211
-----------------------------------
Now Laughing Has Become a Crime
Tales of Our Innocent People - 5
- Surjit Singh
When a child is young,
they are so innocent that they are unaware of the things around them. They are
like a lotus blooming in the mud, not even realizing that it's mud. They simply
remain absorbed in their own tune. Perhaps that’s why children, who are so
pure, are said to be in the form of God. They only enjoy the creation.
---
Prof. Nirmal Dutt once
gave me a book. That book was about spirituality. It mentions the innocence of
a person’s spirituality. There is a line in the book that seems to sum up the
entire world. The line is: *He (the supreme power) dances, and within us, it's
His dance*. Meaning, the bond between a human and that divine power is so deep that
one is never separate from the supreme power.
Recently, I read a
psychology book titled -Man's Search for Meaning. This book is an account of
Viktor Frankl’s life journey. Frankl escaped from Hitler’s Nazi camps. In the
book, he shared experiences that have now become principles of psychology and
are used to treat mental illnesses. Dr. Frankl endured the atrocities of
Hitler’s concentration camps. His parents, siblings, and wife were either
killed in those camps or murdered in gas chambers. Even during that terrifying
period, Frankl never lost hope. He experienced immense suffering up close, and
that experience became a blessing for others. Frankl's experiences continue to
give many people a new lease on life. There is a beautiful point mentioned in the
book: Frankl would ask his patients, who were enduring great pain and
suffering, "Why didn’t you commit suicide?" In response to this
question, three categories of answers would come up: memories of something, the
love of children, or a talent, which gave them hope to continue living.
---
All this is being
written because today's children often find only disappointment in their life
experiences and get trapped in a web where they lose both their health and
mental abilities.
Recently, I met a girl
who told me that she was suffering from depression. The girl is only 20 years
old. She is also taking medication from a doctor for depression. I know another
young man who recently fell into depression after going through a trauma. The
limit was reached when, at a party, I saw a group of young people discussing
depression. They were talking about who had more experience with depression,
how long each person had been in depression. I stood there quietly, listening
and watching, amazed. They were discussing depression with such excitement as
if they were sharing some story. The truth was that none of them actually knew
what depression truly is.
---
These days, due to
unhealthy eating habits, people commonly face digestive problems, anxiety, and
a heaviness on the heart. They often mistake anxiety for depression.
Moreover, people today
spend too much time on mobile phones. Our brain produces a chemical called
dopamine, also known as the "happy chemical." When we start enjoying
something, dopamine is released in the brain. It makes life feel satisfying,
happy, or motivated. But when we become addicted to spending time on mobile
devices, the brain starts producing excessive amounts of dopamine. This is why
people can spend two to three hours on their phones without realizing it. But
no one can estimate how dangerous this really is. If you take away the mobile
phone from someone who’s been spending hours on it every day, they will become
anxious and depressed.
---
Prof. Surjit Singh
Bhatti once shared an interesting point. He said that open communication has
become a rarity nowadays. In the past, people would share their joys and
sorrows with their neighbors, and everything was taken lightly. Nowadays, under
the guise of privacy, people don’t even talk to their children or parents, let
alone their neighbors.
This point resonates
with me as well. We have a joint family. Never have we felt that anyone is
suffering from depression or insomnia. I believe that depression doesn’t even
exist in the thoughts of family members. The reason, I think, is living
together and sharing conversations. These conversations are sometimes familial,
social, economic, or political. Any topic can be discussed, and everyone is
welcome to share. In the evening, everyone gathers in one place. The TV is on
at a low volume, but no one is watching it. Everyone is absorbed in listening
to and sharing their thoughts.
---
Sometimes, I feel that
I live between two different worlds: First, the innocent people of our
villages, who are less educated but always find some reason to smile even in
difficult times. Second, the highly educated individuals who are struggling
with something called depression and don’t even laugh at a funny situation.
They just sit there, staring with their sorrow-filled eyes...
Mobile Number:
76968-91211
--------
अब हँसना गुनाह हो गया
हमारे सीधे-साधे लोगों की बातें - 5
- सुरजीत सिंह
जब बच्चा छोटा होता है तो वह इतना
मासूम होता है कि उसे आसपास की चीजों का पता नहीं होता। वह कीचड़ में उगे उस कमल
की तरह होता है, जिसे यह भी नहीं पता होता कि यह कीचड़ है। वह बस अपनी धुन में मस्त
रहता है। शायद इसलिए ही इतनी मासूमियत वाले बच्चों को भगवान का रूप कहा जाता है, जो सिर्फ सृजन का
आनंद लेते हैं।
---
प्रो. निर्मल दत्त ने एक बार मुझे एक
पुस्तक दी। वह पुस्तक अध्यात्मवाद विषय पर है। इसमें मनुष्य के अध्यात्मवाद वाली
मासूमियत का ज़िक्र है। किताब में एक वाक्य है जो पूरे संसार का सार लगता है।
वाक्य है: *वह (परम शक्ति) नाचता है और हमारे भीतर उसका नाच*। मतलब, मनुष्य का उस दैवीय
शक्ति से इतना गहरा संबंध है कि वह परमशक्ति से कभी भी अलग नहीं होता।
हाल ही में मैंने मनोविज्ञान की एक
पुस्तक पढ़ी जिसका शीर्षक है- Man's
Search for Meaning*। यह पुस्तक विक्टर फ्रैंकल की जीवन
यात्रा का अनुभव है। फ्रैंकल हिटलर के नाज़ी कैंप से भाग आया था। उसने किताब में
ऐसे अनुभवों का ज़िक्र किया है जो मनोविज्ञान के सिद्धांत बन गए हैं और मानसिक
रोगों का इलाज करने के लिए उपयोग किए जाते हैं। डॉ. फ्रैंकल ने हिटलर के
कंसंट्रेशन कैंपों का अत्याचार सहा। उनके माता-पिता, भाई-बहन, और पत्नी सभी या तो
कैंपों में मारे गए या फिर उन्हें गैस चैंबर में बंद करके मार दिया गया। इस भयानक
दौर में भी फ्रैंकल ने जीने की उम्मीद नहीं छोड़ी। उन्होंने दुखों को बहुत करीब से
अनुभव किया और यही अनुभव दूसरों के लिए वरदान बन गए। फ्रैंकल के अनुभव कई लोगों को
जीवनदान दे रहे हैं। किताब में एक बहुत सुंदर बात लिखी हुई है: फ्रैंकल अपने
बड़े-छोटे संताप या दुख झेल रहे मरीज़ों से पूछते थे, *"तुमने आत्महत्या क्यों नहीं की?"* इस सवाल के जवाब
में उनके सामने तीन श्रेणियाँ आती थीं- पहली, कुछ यादों का सहारा; दूसरी, बच्चों का प्यार; या फिर कोई प्रतिभा, जिससे जीवन जीने की
उम्मीद रखी जा सके।
---
यह सब इसलिए लिखा जा रहा है क्योंकि
आजकल के बच्चे अपने जीवन के अनुभवों में से सिर्फ निराशा खोज लेते हैं और ऐसे जाल
में फँस जाते हैं, जहाँ वे अपनी सेहत और मानसिक शक्तियाँ भी खो देते हैं।
हाल ही में मैं एक लड़की से मिला, जिसने मुझे बताया
कि उसे डिप्रेशन है। लड़की की उम्र सिर्फ 20 साल है। वह डिप्रेशन की किसी डॉक्टर
से दवाई भी ले रही है। ऐसे ही एक और नौजवान को मैं जानता हूँ, जो हाल ही में एक
सदमे के बाद डिप्रेशन में चला गया था। हद तो तब हो गई, जब एक पार्टी में
कुछ नौजवानों का झुंड डिप्रेशन पर चर्चा कर रहा था। नौजवान यह चर्चा कर रहे थे कि
किसे डिप्रेशन का ज़्यादा अनुभव है, कौन कितने समय के लिए डिप्रेशन में
रहा है। पास खड़ा मैं यह सब देख-सुन कर हैरान हो रहा था। वे डिप्रेशन के बारे में
इतनी उत्सुकता से बता रहे थे जैसे कोई किस्सा सुना रहे हों। हालाँकि सच्चाई यह थी
कि किसी को भी नहीं पता था कि डिप्रेशन क्या होता है।
---
आजकल खाने-पीने की आदतें ऐसी हैं, जिनसे पेट की
समस्याएँ हो जाती हैं और घबराहट होना या दिल पर बोझ महसूस होना आम हो गया है।
घबराहट को ही डिप्रेशन समझ लेते हैं।
फिर आजकल मोबाइल पर बहुत ज़्यादा समय
बिताया जाता है। हमारे दिमाग में एक रसायन होता है- डोपामाइन, इसे 'हैप्पी केमिकल' भी कहते हैं। जब
किसी चीज़ में हमें आनंद आने लगता है, तो यह दिमाग में रिलीज़ होता है। यह
मानव जीवन को संतोष, खुशी या प्रेरणा देता है। पर जब हम मोबाइल पर समय बिताने की आदत
डाल लेते हैं, तो डोपामाइन हमारे दिमाग में बहुत ज़्यादा बनता है। इसी कारण
मोबाइल पर दो-तीन घंटे कैसे बीत जाते हैं, पता ही नहीं लगता। लेकिन यह कितना
खतरनाक है, इसका अंदाजा नहीं लगाया जा सकता। दो-तीन घंटे मोबाइल पर समय बिताने
वाले से आप एक दिन मोबाइल छीन लो,
वह परेशान और उदास हो जाएगा।
---
प्रो. सुरजीत सिंह भट्टी ने एक बात
सुनाई थी। वे कहते हैं कि आजकल खुलकर बात करने का रिवाज चला गया है। पहले लोग
पड़ोसियों से दुख-सुख साझा कर लेते थे और हर बात को हल्के में लिया जाता था। आजकल
प्राइवेसी के नाम पर पड़ोसी को छोड़ो, लोग अपने बच्चों या माता-पिता से भी
बात नहीं करते।
यह बात मुझे भी काफी हद तक सही लगती
है। हमारे घर में संयुक्त परिवार है। कभी भी यह महसूस नहीं हुआ कि किसी को
डिप्रेशन है या नींद न आने की समस्या है। मुझे तो लगता है कि डिप्रेशन पारिवारिक
सदस्यों के मन में आता ही नहीं। इसका कारण मैं एक साथ रहना और बातचीत करना मानता
हूँ। ये बातें पारिवारिक भी होती हैं, सामाजिक भी, आर्थिक भी और
राजनीतिक भी। कोई भी चर्चा चलती है, सबका स्वागत किया जाता है। शाम को सभी
एक जगह इकट्ठा होते हैं। धीमी आवाज़ में टीवी चल रहा होता है, लेकिन देखता कोई
नहीं। सभी बातें सुनने और करने में मस्त होते हैं।
---
कभी-कभी मुझे लगता है कि मेरे सामने
दो तरह की दुनियाएँ रहती हैं: पहली, हमारे गाँवों के मासूम लोग, जो कम पढ़े-लिखे
हैं, लेकिन मुश्किल समय में भी हँसने की कोई न कोई वजह खोज लेते हैं।
दूसरी, वे लोग, जो बहुत पढ़े-लिखे हैं, लेकिन डिप्रेशन नाम की चीज़ से जूझ
रहे हैं और हँसने वाली बात पर भी नहीं हँसते। बस देखते रहते हैं उनकी उदासी भरी
नज़रें...
मोबाइल नंबर: 76968-91211
.jpg)
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.