ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਾਉਣੇ ਜ਼ਰੂਰੀ

ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਾਉਣੇ ਜ਼ਰੂਰੀ: ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ,10 ਅਗਸਤ  (ਬਿਊਰੋ)

ਹਰ ਸਾਲ ਸਾਵਨ ਦੇ ਮਹੀਨੇ ਵਿੱਚ ਲੋਕ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਾਉਂਦੇ ਹਨ,ਓਸੇ ਲੜੀ ਤਹਿਤ ਹੀ ਇਸ ਵਾਰ ਵੀ ਇਹ ਪ੍ਰਚਲਣ ਆਮ ਸਾਲਾਂ ਨਾਲੋਂ ਕੁੱਝ ਜ਼ਿਆਦਾ ਹੀ ਚੱਲ ਰਿਹਾ ਹੈ।  ਇਸ ਸਾਲ ਪਈ ਅੰਤਾ ਦੀ ਗਰਮੀ ਅਤੇ ਹੁੰਮਸ ਨੇ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਪੌਂਦੇ ਲਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਤੋਂ ਇਲਾਵਾ ਇਸ ਹੁੰਮਸ ਭਰੀ ਗਰਮੀ ਤੋਂ ਛੁਟਕਾਰਾ ਮਿਲਣਾ ਅਸੰਭਵ ਹੈ।

ਇਸੇ ਲੜੀ ਤਹਿਤ ਹੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਾਰੰਗ ਕਲੋਨੀ ਦੇ ਮਨਦੀਪ ਸ਼ਰਮਾਂ ਤੇ ਕਲੋਨੀ ਦੇ ਹੋਰ ਸਾਥੀਆਂ ਜਿਨ੍ਹਾਂ ਵਿੱਚ ਵਿੱਕੀ ਮਾਹਲਾ,ਏਕਮ,ਸੁਖਮਨ,ਅਮਿਤ ਭਾਰਦਵਾਜ, ਮਾਣਿਕ ਬਾਵਾ ਅਤੇ ਯੁਧਵੀਰ ਸਿੰਘ ਦੋਸਤ ਹਾਜਰ ਸਨ ਨੇ ਬਹੁਤ ਸਾਰੀਆਂ ਗਲੀਆਂ ਵਿੱਚ ਪੌਦੇ ਲਾਉਣ ਦਾ ਕੰਮ ਵਿਢਿਆ ਹੋਇਆ ਹੈ।  ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ,ਇਸ ਤੋਂ ਬਿਨਾਂ ਮਨਦੀਪ ਸ਼ਰਮਾਂ ਦੇ ਘਰੋਂ ਵੀ ਬਹੁਤ ਸਾਰੇ ਲੋਕ ਪੌਦੇ ਲਿਜਾ ਕੇ ਆਪੋ ਆਪਣੇ ਘਰਾਂ ਵਾੜਿਆਂ ਜਾ ਘਰਾਂ ਦੇ ਸਾਹਮਣੇ ਗਲੀ ਵਿੱਚ ਲਾ ਰਹੇ ਹਨ ਅਤੇ ਸਾਂਭ ਸੰਭਾਲ ਕਰ ਰਹੇ ਹਨ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਿਰਸੇ ਦੇ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ ਨੇ ਕਿਹਾ ਕਿ ਜਿਥੇ ਇਹ ਦੋਸਤ ਪਹਿਲਾਂ ਵੀ ਬਹੁਤ ਪੌਦੇ ਲਾ ਚੁੱਕੇ ਹਨ ਓਥੇ ਅੱਜ ਵੀ ਤਿੰਨ ਸੌ ਪੌਦੇ ਨਰਸਰੀ ਤੋਂ ਲਿਆ ਕੇ ਇਹ ਸੇਵਾ ਦਾ ਕਾਰਜ ਕੀਤੀ।ਲੋਕਾਂ ਵਿੱਚ ਬਹੁਤ ਜਾਗਰੂਕਤਾ ਆ ਚੁੱਕੀ ਹੈ ਇਸੇ ਕਰਕੇ ਇਹ ਵਧੀਆ ਸ਼ੁਰੂਆਤ ਹੈ ਜੋ ਕਿ ਆਉਣ ਵਾਲੇ ਭਵਿੱਖ ਲਈ ਚੰਗੀ ਗੱਲ ਹੈ। ਇਸ ਨਾਲ ਜਿਥੇ ਵਾਤਾਵਰਣ ਹਰਿਆ ਭਰਿਆ ਹੋਵੇਗਾ ਓਥੇ ਆਕਸੀਜਨ ਮਿਲਣ ਵਿੱਚ ਵੀ ਵਾਧਾ ਹੋਵੇਗਾ।

 

Post a Comment

0 Comments