ਪੰਦਰਾਂ ਅਗਸਤ ਅਜ਼ਾਦੀ ਦਿਹਾੜਾ ਨੌਜਵਾਨਾਂ ਨੇ ਪੌਦੇ ਲਾ ਕੇ ਮਨਾਇਆ

ਅਜ਼ਾਦੀ ਦਿਹਾੜਾ ਨੌਜਵਾਨਾਂ ਨੇ ਪੌਦੇ ਲਾ ਕੇ ਮਨਾਇਆ

ਸ੍ਰੀ ਮੁਕਤਸਰ ਸਾਹਿਬ,15 ਅਗਸਤ ( ਜਸਵੀਰ ਸ਼ਰਮਾਂ ਦੱਦਾਹੂਰ ਦੀ ਰਿਪੋਰਟ )

ਸ੍ਰੀ ਮੁਕਤਸਰ ਸਾਹਿਬ ਦੀ ਨਾਰੰਗ ਕਲੋਨੀ ਦੇ ਨੌਜਵਾਨਾਂ ਨੇ ਜਿਨ੍ਹਾਂ ਵਿੱਚ ਵਿੱਕੀ ਮਾਹਲਾ,ਅਮਿਤ ਭਾਰਦਵਾਜ, ਮਲਕੀਤ ਸਿੰਘ, ਰਮਨਦੀਪ ਆਸ਼ੂ,ਏਕਮਦੀਪ ਮਾਹਲਾ, ਸੁਖਮਨਦੀਪ ਸਿੰਘ ਮਾਹਲਾ, ਅਰਮਾਨ, ਮਲਕੀਤ ਸਿੰਘ ਮਿੰਟੂ, ਬਲਕਰਨ ਸਿੰਘ ਫੌਜੀ,ਹੈਪੀ ਸੋਢੀ ਵਿਜੇ ਕੁਮਾਰ,,ਰਕੇਸ਼ ਕੁਮਾਰ ਮਹਿੰਮਾ, ਜੀਤ ਸਿੰਘ ਬਰਾੜ,ਲਕਸ਼ਦੀਪ ਸ਼ਰਮਾਂ ਅਤੇ ਮਨਦੀਪ ਸ਼ਰਮਾਂ ਨੇ ਆਪਣੀ ਪਹਿਲੀ ਰਵਾਇਤ ਨੂੰ ਅੱਗੇ ਤੋਰਦਿਆਂ ਅੱਜ ਆਜ਼ਾਦੀ ਦੇ ਪਵਿੱਤਰ ਦਿਹਾੜੇ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਸੰਤ ਕਬੀਰ ਨਗਰ ਗਲੀ ਨੰਬਰ ਦੋ ਵਿਖੇ ਜੋ ਕਿ ਡੀ ਸੀ ਦਫਤਰ ਰੋਡ ਤੇ ਸਥਿਤ ਹੈ ਨਵੇ ਫੁਲਾਂ ਵਾਲੇ ਅਤੇ ਹੋਰ ਅਲੱਗ ਅਲੱਗ ਕਿਸਮ ਦੇ ਪੌਦੇ ਲਾ ਕੇ ਅਜ਼ਾਦੀ ਦਿਹਾੜਾ ਮਨਾਇਆ। ਨੌਜਵਾਨਾਂ ਨੇ ਗੱਲ ਕਰਦਿਆਂ ਕਿਹਾ ਕਿ ਅਸੀਂ ਅਜ਼ਾਦੀ ਦਿਵਸ ਦੀ ਖੁਸ਼ੀ ਵਿੱਚ ਇਹ ਵਾਤਾਵਰਣ ਸ਼ੁੱਧਤਾ ਦਾ ਸੰਕਲਪ ਲਿਆ ਹੈ ਜੋ ਕਿ ਅਗਸਤ ਮਹੀਨੇ ਦੇ ਸ਼ੁਰੂ ਤੋਂ ਹੀ ਮਨਾ ਰਹੇ ਹਾਂ ਤੇ ਓਸ ਨਾਲੋਂ ਕਿਤੇ ਬਿਹਤਰ ਹੈ ਇਹ ਪੌਦੇ ਲਾਉਣ ਵਾਲੀ ਸੇਵਾ,ਜਿਸ ਨਾਲ ਜਿਥੇ ਵਾਤਾਵਰਣ ਹਰਿਆ ਭਰਿਆ ਹੋਵੇਗਾ ਓਥੇ ਆਕਸੀਜਨ ਦੀ ਬਹੁਤਾਤ ਨਾਲ ਮਨੁੱਖੀ ਜੀਵਨ ਖੁਸ਼ਹਾਲ, ਬੀਮਾਰੀਆਂ ਰਹਿਤ ਅਤੇ ਵਧੀਆ ਹੋਵੇਗਾ,ਅਤੇ ਇਸ ਸਾਵਨ ਦੇ ਮਹੀਨੇ ਵਿੱਚ ਇਨ੍ਹਾਂ ਦਰੱਖਤਾਂ ਨੂੰ ਲਾਉਣ ਦੀ ਅਤਿਅੰਤ ਲੋੜ ਵੀ ਹੈ।ਇਸ ਲਈ ਅਸੀਂ ਅਜ਼ਾਦੀ ਜਸ਼ਨ ਮਨਾਉਣ ਲਈ ਇਹੀ ਕਾਰਜ ਚੁਣਿਆ ਹੈ।


Post a Comment

0 Comments