ਸਾਹਿਤਕ ਸੰਸਥਾ ਵਲੋਂ ਵਣ ਮਹਾਂ-ਉਤਸਵ ਮਨਾਇਆ ਗਿਆ
ਚੰਡੀਗੜ੍ਹ,19 ਜੁਲਾਈ (ਬਿਊਰੋ)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਅੱਜ ਸੈਕਟਰ 51 ਵਿਚ ਵੱਖ ਵੱਖ ਪ੍ਰਕਾਰ ਦੇ ਬੂਟੇ ਲਾ ਕੇ ਵਣ ਮਹਾਂ-ਉਤਸਵ ਮਨਾਇਆ ਗਿਆ। ਭਗਤ ਪੂਰਨ ਸਿੰਘ ਵਾਤਾਵਰਣ ਸੇਵਾ-ਸੰਭਾਲ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਨੇ ਰੁੱਖਾਂ ਦੀ ਮਹਤੱਤਾ ਬਾਰੇ ਚਾਨਣਾ ਪਾਇਆ।
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਬੂਟੇ ਲਾਉਣ ਲਈ ਥਾਂ ਨੂੰ ਚੁਣਨਾ,ਬੂਟੇ ਨਰਸਰੀ ਤੋਂ ਲਿਆਉਣਾ ਅਤੇ ਅਗੋਂ ਸਾਂਭ ਸੰਭਾਲ ਕਰਨ ਬਾਰੇ ਮੈਂਬਰਾਂ ਨਾਲ ਵਿਚਾਰ ਸਾਂਝੇ ਕੀਤੇ।ਪਾਰਕ ਵਿਚ ਬੂਟੇ ਲਾਉਣ ਦੀ ਸ਼ੁਰੂਆਤ ਇਸਤਰੀ ਮੈਂਬਰਾਂ ਵਲੋਂ ਬਹੇੜੇ ਦਾ ਬੂਟਾ ਲਾ ਕੇ ਕੀਤੀ ਗਈ। ਅਮਰਜੀਤ ਕੌਰ,ਦਵਿੰਦਰ ਕੌਰ ਢਿੱਲੋਂ, ਸਿਮਰਜੀਤ ਕੌਰ ਗਰੇਵਾਲ, ਰਜਿੰਦਰ ਰੇਨੂੰ,ਚਰਨਜੀਤ ਕੌਰ ਬਾਠ, ਨੀਲਮ ਰਾਣਾ,ਪੱਤਰਕਾਰ ਸਤਵਿੰਦਰ ਕੌਰ ਅਤੇ ਗੁਰਸ਼ਰਨ ਕੌਰ ਨੇ ਰਲਮਿਲ ਕੇ ਪਹਿਲਾਂ ਇਕ ਸਾਂਝਾ ਬੂਟਾ ਲਾਇਆ।ਹਰ ਇਕ ਇਸਤਰੀ ਮੈਂਬਰ ਨੇ ਆਪਣੇ ਨਾਂ ਦਾ ਇਕ ਇਕ ਬੂਟਾ ਵੱਖਰਾ ਲਾਇਆ।ਇਸੇਤਰ੍ਹਾਂ ਮਰਦ ਮੈਂਬਰਾਂ ਨੇ ਰਲਮਿਲ ਕੇ ਬੂਟੇ ਲਾਏ ਅਤੇ ਕੁਝ ਮੈਂਬਰਾਂ ਨੇ ਆਪਣੇ ਨਾਂ ਦੇ ਬੂਟੇ ਲਾਏ।ਇਹਨਾਂ ਵਿਚ ਬਹੇੜਾ,ਅੰਬ, ਇਮਲੀ,ਚਕਰਾਥੀਆ,ਨਿੰਮ,ਅਲਤਮਾਸ,ਜਾਮਣ,ਕਚਨਾਰ ਅਤੇ ਬਰਗਦ ਆਦਿ ਦੇ ਬੂਟੇ ਸ਼ਾਮਲ ਸਨ।ਮਾਡਲ ਜੇਲ੍ਹ ਚੰਡੀਗੜ੍ਹ ਦੇ ਵਿਹੜੇ ਵਿਚ ਵੀ ਕੁਝ ਬੂਟੇ ਲਾਏ ਗਏ।ਇਸ ਮੌਕੇ ਭਰਪੂਰ ਸਿੰਘ, ਲਾਭ ਸਿੰਘ ਲਹਿਲੀ,ਤਰਸੇਮ ਰਾਜ,ਹਰਜੀਤ ਸਿੰਘ,ਸੱਜਣ ਸਿੰਘ, ਰਾਜਵਿੰਦਰ ਸਿੰਘ ਗੱਡੂ,ਪਰਲਾਦ ਸਿੰਘ ਅਤੇ ਸੁਰਿੰਦਰ ਕੁਮਾਰ ਹਾਜ਼ਰ ਸਨ। ਬੂਟੇ ਲਾ ਕੇ ਰਿਫਰੈਸ਼ਮੈਂਟ ਕਰਨ ਵੇਲੇ ਕਈ ਮੈਂਬਰਾਂ ਨੇ ਰੁੱਖਾਂ ਬਾਰੇ ਗੀਤ ਵੀ ਸੁਣਾਏ।ਇਉਂ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਮੈਂਬਰਾਂ ਵਲੋਂ ਸਮਾਜ ਪ੍ਰਤੀ ਆਪਣੀ ਜਿੰਮੇਵਰੀ ਨਿਭਾਅ ਕੇ ਸੰਤੁਸ਼ਟੀ ਮਹਿਸੂਸ ਕੀਤੀ ਗਈ।
.jpeg)
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.