ਆਪਣੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਦਾ ਚੁੱਕਿਆ ਬੀੜਾ
ਅਜੋਕੀ ਨੌਜਵਾਨ
ਪੀੜ੍ਹੀ ਬੇਸ਼ੱਕ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ। ਜਿਸ ਸਬੰਧੀ ਅਕਸਰ ਹੀ ਅਖ਼ਬਾਰਾਂ ਵਿੱਚ ਖਬਰਾਂ ਵੀ ਪੜ੍ਹਦੇ
ਹਾਂ। ਜੇਕਰ ਕਹੀਏ ਕਿ ਇਹ ਸੌ ਪ੍ਰਸੈਂਟ ਸਚਾਈ ਹੈ,ਇਹ ਗਲਤ ਹੋਵੇਗਾ,ਕਿਉਂਕਿ ਪਿੰਡ ਚੱਕ
ਬੀੜ ਸਰਕਾਰ ਸ੍ਰੀ ਮੁਕਤਸਰ ਸਾਹਿਬ ਦੀ"ਟੀਮ ਖਾਲਸਾ ਬ੍ਰਿਗੇਡ" ਦੇ ਨੌਜਵਾਨਾਂ ਨੇ ਆਪਣੇ
ਸਮਾਜ ਸੇਵੀ ਕਾਰਜਾਂ ਨਾਲ ਇੱਕ ਵੱਖਰੀ ਪਹਿਚਾਣ ਸਥਾਪਤ ਕੀਤੀ ਹੈ। ਇਸ ਸੰਸਥਾਂ ਦੇ ਕਰੀਬ ਚਾਲੀ ਨੌਜਵਾਨ ਸਾਥੀ ਹਨ ;ਜਿਨ੍ਹਾਂ ਨੇ ਪਿੰਡ
ਚੱਕ ਬੀੜ ਸਰਕਾਰ ਨੂੰ ਹੀ ਨਹੀਂ ਬਲਕਿ ਅਮਨ ਕਲੋਨੀ ਸ੍ਰੀ ਮੁਕਤਸਰ ਸਾਹਿਬ, ਸ਼ਮਸ਼ਾਨ ਘਾਟ
ਬਠਿੰਡਾ ਰੋਡ, ਨਾਰੰਗ ਕਲੋਨੀ ਅਤੇ ਹੋਰ ਵੀ ਕਈ ਥਾਈਂ ਨਵੇਂ ਪੌਦੇ ਲਾ
ਕੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਅਤੇ ਸਾਫ਼ ਸਫ਼ਾਈ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਸੰਸਥਾ ਦੇ
ਪ੍ਰਧਾਨ ਸੰਨੂ ਮੁਕਤਸਰੀ ਤੇ ਸਕੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਕਰੀਬ ਚਾਲੀ ਨੌਜਵਾਨ
ਸਾਥੀਆਂ ਦੀ ਟੀਮ ਨੇ ਹਰ ਐਤਵਾਰ ਨੂੰ ਪਿੰਡ ਦੀ ਸਫ਼ਾਈ, ਜਿਹੜੇ ਕਿਸੇ ਮੋੜ ਤੇ ਖਤਰਨਾਕ ਟੋਏ ਹਨ ਓਥੇ ਮਿੱਟੀ
ਪਾ ਕੇ ਇੰਟਰਲੌਕ ਟਾਇਲਾਂ ਲਾਉਣੀਆਂ, ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਚੋਂ ਬਚਾਉਣਾ, ਕੇਸਾਧਾਰੀ ਸਿੰਘ
ਸਜਣ ਤੇ ਪੱਗ ਬੰਨਣ ਦੇ ਕਾਰਜ, ਆਪਣੇ ਹੱਥੀਂ ਆਪ ਕੰਮ ਕਰਨ ਲਈ ਪ੍ਰੇਰਨਾ ਕਿਸੇ
ਲੋੜਵੰਦ ਦੀ ਮਦਦ ਕਰਨ ਜਿਹੇ ਅਨੇਕਾਂ ਕਾਰਜ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਅੱਗੇ ਗੱਲ
ਕਰਦਿਆਂ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਜਲਦੀ ਹੀ ਅਸੀਂ ਚੱਕ ਬੀੜ ਸਰਕਾਰ ਪਿੰਡ ਦੀ ਨੁਹਾਰ ਬਦਲ
ਕੇ ਇੱਕ ਨਮੂਨੇ ਦਾ ਅਤੇ ਵਧੀਆ ਦਿੱਖ ਵਾਲਾ ਪਿੰਡ ਬਣਾਉਣ ਦਾ ਉਪਰਾਲਾ ਕਰ ਰਹੇ ਹਾਂ।
ਨੌਜਵਾਨਾਂ ਨੇ ਦੱਸਿਆ ਕਿ ਇਨ੍ਹਾਂ ਕੰਮਾਂ 'ਤੇ ਜੋ ਵੀ ਖ਼ਰਚ ਆਉਂਦਾ ਹੈ ਓਹ ਅਸੀਂ ਕਲੱਬ ਵਾਲੇ ਸਾਥੀ
ਆਪੋ ਆਪਣੇ ਵਿਤ ਅਨੁਸਾਰ ਮਾਇਆ ਇਕੱਠੀ ਕਰਕੇ ਖਰਚ ਕਰਦੇ ਹਾਂ ਅਤੇ ਪਿੰਡ ਦੀ ਸਮੁੱਚੀ ਸੰਗਤ ਵੱਲੋਂ
ਵੀ ਸਾਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ।ਦਰੱਖਤਾਂ ਲਈ ਟੀ ਗਾਰਡ ਬਣਾਉਣੇ,ਲੌਕ ਟਾਇਲਾਂ
ਲਾਉਣੀਆਂ, ਦਰੱਖਤ ਮੁੱਲ ਖਰੀਦ ਕੇ ਲੋੜ ਅਨੁਸਾਰ ਥਾਵਾਂ ਤੇ
ਲਾਉਣੇ ਇਨ੍ਹਾਂ ਸਾਰੇ ਕਾਰਜਾਂ ਲਈ ਜਿਥੇ ਨੌਜਵਾਨਾਂ ਨੂੰ ਸਮਾਂ ਕੱਢਣਾ ਪੈਂਦਾ ਹੈ ਓਥੇ ਪੈਸੇ ਦੀ
ਵੀ ਲੋੜ ਹੁੰਦੀ ਹੈ,ਜੋ ਕਿ ਅਸੀਂ ਸਾਰੇ ਸਾਥੀ ਰਲਕੇ ਤੇ ਪਿੰਡ ਦੇ
ਵਸਨੀਕਾਂ ਅਤੇ ਦਾਨੀ ਸੱਜਣਾਂ ਅਤੇ ਲੋੜ ਅਨੁਸਾਰ ਜੋ ਪਿੰਡ ਦੇ ਲੋਕ ਬਾਹਰ ਗਏ ਹੋਏ ਹਨ ਉਨ੍ਹਾਂ
ਵੱਲੋਂ ਵੀ ਸਮੇਂ ਸਮੇਂ ਤੇ ਸਹਾਇਤਾ ਮਿਲਦੀ ਰਹਿੰਦੀ ਹੈ।
ਬਜ਼ੁਰਗਾਂ ਦੇ ਹੌਸਲੇ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ ਦੀ ਸਾਂਭ ਸੰਭਾਲ ਅਤੇ ਜਿਹੜੇ
ਘਰਾਂ ਦੇ ਸਾਹਮਣੇ ਫ਼ਾਲਤੂ ਘਾਹ ਫੂਸ ਉੱਗਿਆ ਹੈ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਸਾਫ਼ ਸਫ਼ਾਈ ਕਰਨੀ
ਅਤੇ ਆਪਣੇ ਵੱਲੋਂ ਸਹਿਯੋਗ ਦੇ ਕੇ ਓਥੇ ਛਾਂ ਦਾਰ ਬੂਟੇ ਲਾਉਣੇ ਤਾਂ ਕਿ ਬਾਹਰੋਂ ਆਉਣ ਵਾਲਿਆਂ ਨੂੰ
ਪਿੰਡ ਦੀ ਦਿੱਖ ਪ੍ਰਭਾਵਿਤ ਕਰ ਸਕੇ ਸਾਡਾ ਮੁੱਖ ਟੀਚਾ ਹੈ।ਇਸ ਤੋਂ ਇਲਾਵਾ ਜੋ ਸਾਡੇ ਵੱਡੇ ਜਾਂ
ਹਾਣ ਦੇ ਸਾਥੀ ਨਸ਼ਿਆਂ ਵਿੱਚ ਗਲਤਾਨ ਹੋ ਚੁੱਕੇ ਹਨ ਓਹਨਾਂ ਨੂੰ ਪ੍ਰੇਰ ਕੇ ਇਸ ਨਾਮੁਰਾਦ ਰੁਝਾਨ
ਤੋਂ ਬਚਾਉਣਾ ਅਤੇ ਜੋ ਹਾਲੇ ਨੌਜਵਾਨੀ 'ਚ ਪੈਰ ਰੱਖ ਰਹੇ ਹਨ ਉਨ੍ਹਾਂ ਨੂੰ ਗੁਰਸਿੱਖੀ ਅਤੇ
ਪੱਗ ਦੀ ਅਹਿਮੀਅਤ ਦੱਸਣਾ ਅਤੇ ਨਸ਼ਿਆਂ ਤੋਂ ਰੋਕਣਾ ਸਾਡਾ ਮੁੱਖ ਮਕਸਦ ਹੈ।ਇਸ ਲਈ ਸਾਨੂੰ ਪਿੰਡ ਵਾਸੀਆਂ ਦਾ ਸਹਿਯੋਗ ਤੇ ਹੱਲਾਸ਼ੇਰੀ ਮਿਲ ਰਹੀ ਹੈ ਪਰ ਮਾਇਆ ਦੀ ਪੂਰਤੀ ਲਈ ਪ੍ਰਸ਼ਾਸਨ ਭਾਵ
ਸਰਕਾਰ ਨੇ ਸਾਡਾ ਹੱਥ ਹਾਲੇ ਤੱਕ ਨਹੀਂ ਫੜ੍ਹਿਆ।
ਉਪਰੋਕਤ ਕਾਰਜਾਂ ਲਈ ਖੇਤੀਬਾੜੀ ਨਾਲ ਸਬੰਧਤ ਸਾਰੇ ਸੰਦ ਜਿਵੇਂ ਟਰੈਕਟਰ ਟਰਾਲੀਆਂ, ਕੋਈ ਰੂਟਾ ਵੇਟਰ
ਆਦਿ ਸਾਨੂੰ ਹਰ ਸਮੇਂ ਪਿੰਡ ਵਿਚੋਂ ਹੀ ਮਿਲਦੇ ਹਨ।ਇਨਾ ਉਪਰੋਕਤ ਸਮਾਜ ਸੁਧਾਰਕ ਕਾਰਜਾਂ ਲਈ ਅਸੀ
ਇੱਕ ਰੇੜ੍ਹੀ ਵੀ ਬਣਾਈ ਹੋਈ ਹੈ ਜਿਸ ਵਿਚ ਸਮੇਂ ਮੁਤਾਬਿਕ ਦੂਰ ਨੇੜ ਸੰਦ ਲਿਜਾਣੇ ਜਾਂ ਕੂੜਾ ਕਰਕਟ
ਦੂਰ ਸੁਟਣ ਲਈ ਅਸੀ ਵਰਤਦੇ ਹਾਂ। ਪਿੰਡ ਵਾਲੇ ਵੀ ਕਦੇ ਕਦੇ ਸਮਾਂ ਕੱਢ ਕੇ ਸਾਡਾ ਸਾਥ ਦਿੰਦੇ
ਹਨ।ਕਲੱਬ ਵੱਲੋਂ ਇੱਕ ਹੋਰ ਨਵੀਂ ਪਿਰਤ ਪਾਈ ਹੋਈ ਹੈ ਕਿ ਖੇਡਾਂ ਵਿੱਚ ਜਾਂ ਪੜ੍ਹਾਈ ਵਿੱਚ ਮੱਲਾਂ
ਮਾਰਨ ਵਾਲੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਪਿੰਡ ਵਿੱਚ ਸਨਮਾਨਿਤ
ਕੀਤਾ ਜਾਂਦਾ ਹੈ। ਅੱਗੇ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਦੀਆਂ ਕੁੱਝ ਬੱਚੀਆਂ ਜੋ ਕਬੱਡੀ
ਖੇਡਣ ਚ ਰੁਚੀ ਰੱਖਦੀਆਂ ਹਨ ਓਹਨਾਂ ਨੂੰ ਕਲੱਬ ਵੱਲੋਂ ਵਰਦੀਆਂ ਵੀ ਬਣਾ ਕੇ ਦਿੱਤੀਆਂ ਗਈਆਂ ਹਨ
ਅਤੇ ਆਪ ਵੀ ਸਮੁੱਚੀ ਕਲੱਬ ਦੀ ਟੀਮ ਸ਼ਾਨਦਾਰ ਦਿੱਖ ਵਾਲੀ ਵਰਦੀ ਪਹਿਣ ਕੇ ਇਹ ਉਪਰੋਕਤ ਸਾਰੇ ਕਾਰਜ
ਕਰਦੀ ਹੈ।ਗੱਲ ਕੀ ਹਰ ਸਮੇਂ ਸਾਰੇ ਕਲੱਬ ਸਾਥੀ ਤੇ ਪਿੰਡ ਵਾਸੀਆਂ ਵੱਲੋਂ ਇਹੋ ਜਿਹੇ ਨਿਵੇਕਲੇ
ਕਾਰਜਾਂ ਨੂੰ ਬਹੁਤ ਉਤਸ਼ਾਹ ਨਾਲ ਕੀਤਾ ਜਾਂਦਾ ਹੈ, ਤਾਂ ਕਿ ਚੱਕ ਬੀੜ ਸਰਕਾਰ ਪਿੰਡ ਨੂੰ ਸ੍ਰੀ ਮੁਕਤਸਰ
ਸਾਹਿਬ ਦੇ ਇਲਾਕੇ ਵਿਚੋਂ ਇੱਕ ਨਮੂਨੇ ਦਾ ਪਿੰਡ ਬਣਾਇਆ ਜਾ ਸਕੇ ਤੇ ਆਉਣ ਵਾਲੇ ਰਾਹੀ ਜਾਂ ਸਾਥੀ
ਇਸ ਪਿੰਡ ਦੀ ਸਾਫ ਸਫਾਈ ਅਤੇ ਹਰਿਆਵਲ ਵੇਖ ਕੇ ਪ੍ਰਭਾਵਿਤ ਹੋ ਸਕਣ।ਸੰਨੂ ਅਤੇ ਕੁਲਵਿੰਦਰ ਨੇ
ਦੱਸਿਆ ਕਿ ਖੰਡਾ ਪਾਰਕ ਜੋ ਕਿ ਬਿਲਕੁਲ ਇਸ ਪਿੰਡ ਦੇ ਨਾਲ ਬਣਿਆ ਹੈ ਉਸ ਦੇ ਸਾਹਮਣੇ ਬਹੁਤ
ਖ਼ਤਰਨਾਕ ਟੋਏ ਸਨ ਜਿਥੇ ਕਈ ਐਕਸੀਡੈਂਟ ਹੋ ਚੁੱਕੇ ਹਨ, ਕਲੱਬ ਵੱਲੋਂ ਓਨਾਂ ਟੋਇਆਂ ਨੂੰ ਵੀ ਪੂਰਿਆ ਗਿਆ ਹੈ।
ਓਨਾਂ ਕਿਹਾ ਕਿ ਅਸੀਂ ਧੰਨਵਾਦੀ ਹਾਂ ਸਮੁੱਚੇ ਪਿੰਡ ਤੇ ਪਿੰਡ ਦੇ ਵਸਨੀਕਾਂ ਦੇ ਜਿਨ੍ਹਾਂ ਵੱਲੋਂ
ਹੌਸਲਾ ਅਫ਼ਜ਼ਾਈ ਅਤੇ ਹਰ ਕਿਸਮ ਦਾ ਸਹਿਯੋਗ ਮਿਲ ਰਿਹਾ ਹੈ।
ਜਸਵੀਰ ਸ਼ਰਮਾਂ
ਦੱਦਾਹੂਰ
ਸ੍ਰੀ ਮੁਕਤਸਰ
ਸਾਹਿਬ
95691-49556
ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰੋ -
.jpg)
.jpg)
.jpg)
.jpg)

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.