ਸਕੂਲੀ ਬੱਚਿਆਂ ਨੇ ਵੀ ਲਗਾਏ ਆਪਣੀ ਆਪਣੀ ਜਮਾਤ ਦੇ ਨਾਮ 'ਤੇ ਬੂਟੇ
ਚੰਡੀਗੜ੍ਹ ,27 ਜੁਲਾਈ (ਬਿਊਰੋ)
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਦੂਨ ਪਬਲਿਕ ਸਕੂਲ ਨਵਾਂ ਚੰਡੀਗੜ੍ਹ ਵਿਖੇ ਵਣ ਮਹਾਂ-ਉਤਸਵ ਮਨਾਇਆ ਗਿਆ।ਪ੍ਰਿੰਸੀਪਲ ਸ੍ਰੀਮਤੀ ਵਿਪਨ ਜੋਤ ਸਚਦੇਵਾ ਨੇ ਸਾਰੇ ਲੇਖਕਾਂ ਨੂੰ ਜੀ ਆਇਆਂ ਆਖਿਆ।ਸਕੂਲ ਕੋਆਰਡੀਨੇਟਰ ਸ੍ਰੀ ਨਵਨੀਤ ਸਾਗਵਾਨ ਨੇ ਸਭ ਮਹਿਮਾਨਾਂ ਨੂੰ ਸਕੂਲ ਦਾ ਗੇੜਾ ਲਵਾਇਆ ਅਤੇ ਸੁੱਖ- ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਖੁਲ੍ਹੇ ਮੈਦਾਨ ਵਿੱਚ ਪਹਿਲਾਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੁਖਚੈਨ ਦਾ ਬੂਟਾ ਲਾਇਆ। ਇਸ ਤੋਂ ਬਾਦ ਛੇਵੀਂ ਤੋਂ ਨੌਵੀਂ ਜਮਾਤ ਤੱਕ ਹਰ ਕਲਾਸ ਨੇ ਆਪੋ ਆਪਣੀ ਕਲਾਸ ਦੇ ਨਾਮ ਤੇ ਨਿੰਮ,ਜਾਮਣ,ਅੰਬ,ਬਹੇੜਾ ਅਤੇ ਔਲੇ ਦੇ ਬੂਟੇ ਲਾਏ।ਇਸ ਕੰਮ ਵਿਚ ਮੈਡਮ ਅਨੂ ਬਾਲਾ, ਭੁਪਿੰਦਰ ਕੌਰ ਅਤੇ ਪਰਮਿੰਦਰ ਕੌਰ ਦਾ ਸਹਿਯੋਗ ਰਿਹਾ।ਪ੍ਰੀ-ਨਰਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਦਾ ਉਤਸ਼ਾਹ ਵੇਖ ਕੇ ਸਾਰੇ ਬਾਗੋ-ਬਾਗ ਹੋ ਗਏ।ਲੇਖਕਾਂ ਨੇ ਬੂਟੇ ਲਾਏ ਅਤੇ ਬੱਚਿਆਂ ਨੂੰ ਹਰ ਬੂਟੇ ਦੇ ਨਾਮ ਅਤੇ ਲਾਭ ਬਾਰੇ ਦੱਸਿਆ।ਇਸ ਤੋਂ ਬਾਦ ਦਸਵੀਂ ਜਮਾਤ ਦੀ ਕਲਾਸ ਵਿਚ ਕਵੀ-ਦਰਬਾਰ ਕਰਵਾਇਆ ਗਿਆ ਜਿਸ ਵਿਚ ਗੁਰਦਰਸ਼ਨ ਸਿੰਘ ਮਾਵੀ,ਡਾ: ਅਵਤਾਰ ਸਿੰਘ ਪਤੰਗ, ਦਵਿੰਦਰ ਕੌਰ ਢਿੱਲੋਂ, ਸਿਮਰਜੀਤ ਕੌਰ ਗਰੇਵਾਲ, ਦਰਸ਼ਨ ਸਿੱਧੂ, ਸੁਖਵੀਰ ਸਿੰਘ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ ਅਤੇ ਪਾਲ ਅਜਨਬੀ ਸ਼ਾਮਲ ਸਨ।ਦਸਵੀਂ ਦੇ ਕੁਝ ਵਿਦਿਆਰਥੀਆਂ ਨੇ ਵੀ ਕਵਿਤਾਵਾਂ ਸੁਣਾਈਆਂ।ਅਖੀਰ ਵਿਚ ਪ੍ਰਿੰਸੀਪਲ ਮੈਡਮ ਨੇ ਸਭ ਕਵੀਆਂ ਦਾ ਧੰਨਵਾਦ ਕੀਤਾ।

0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.