ਬਾਬਾ ਨਾਨਕ ਦੇ ਨਾਂ ਤੇ ਵਸਿਆ ਅਫ਼ਰੀਕਾ ਦਾ ਪਿੰਡ ‘ਬਾਮੂ ਨਾਨੀਕਾ’
ਬਲਵਿੰਦਰ ਸਿੰਘ ਭੁੱਲਰ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਕਰਦਿਆਂ ਦੁਨੀਆਂ ਦੇ
ਬਹੁਤ ਸਾਰੇ ਦੇਸ਼ਾਂ ਵਿੱਚ ਜਾ ਕੇ ਲੋਕਾਂ ਦਾ ਭਲਾ ਕੀਤਾ। ਅਫ਼ਰੀਕਾ ਦੁਨੀਆਂ ਦਾ ਭਿਆਨਕ ਜੰਗਲਾਂ
ਵਾਲਾ ਇੱਕ ਬਹੁਤ ਵੱਡਾ ਦੇਸ਼ ਹੈ। ਪੁਰਾਤਨ ਲਿਖਤਾਂ ’ਚ ਦਰਜ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਵੀ ਗਏ ਸਨ, ਹੈਰਾਨੀ ਹੁੰਦੀ ਹੈ
ਕਿ ਜਿਹਨਾਂ ਦੇਸ਼ਾਂ ਵਿੱਚ ਪਹੁੰਚਣ ਲਈ ਅੱਜ ਵੀ ਹਵਾਈ ਜਾਂ ਸਮੁੰਦਰੀ ਜਹਾਜਾਂ ਤੇ ਜਾਣਾ ਪੈਂਦਾ ਹੈ, ਬਾਬਾ ਨਾਨਕ ਉੱਥੇ
ਕਿਵੇਂ ਪਹੁੰਚ ਗਏ।
ਜਦੋਂ ਬਾਬਾ ਨਾਨਕ
ਈਸਟ ਅਫ਼ਰੀਕਾ ਗਏ ਤਾਂ ਟਬਉਰਾ ਸਟੇਸ਼ਨ ਤੋਂ ਥੋੜੀ ਦੂਰ ਧਰਤੀ ਦੀ ਮੱਧ ਰੇਖਾ ਦੇ ਲਾਗੇ ਜੰਗਲ ਵਿੱਚ
ਕੁਝ ਚਿਰ ਲਈ ਬਿਰਾਜੇ ਸਨ। ਇਸਤੋਂ ਅੱਗੇ ਕੰਵਪਾਲਾ ਸ਼ਹਿਰ ਤੋਂ ਚੌਵੀ ਮੀਲ ਫਾਸਲੇ ਤੇ ਵਿਕਟੋਰੀਆ
ਝੀਲ ਦੇ ਲਾਗੇ ਬਾਮੂ ਨਾਨੀਕਾ ਪਿੰਡ ਹੈ, ਜੋ ਬਾਬਾ ਨਾਨਕ ਦੇ ਨਾਂ ਤੇ ਹੀ ਬੱਝਿਆ ਦੱਸਿਆ ਜਾਂਦਾ ਹੈ। ਉੱਥੋਂ ਦੇ
ਲੋਕ ਈਸ਼ਵਰ ਨੂੰ ਮੁੰਗੂ ਕਹਿੰਦੇ ਹਨ ਅਤੇ ਬਾਬਾ ਮੁੰਗੂ ਨੂੰ ਛੋਟੇ ਸ਼ਬਦ ਵਿੱਚ ਬਾਮੂ ਕਹਿਣ ਲੱਗੇ।
ਉੱਥੋਂ ਦੇ ਲੋਕਾਂ ਵਿੱਚ ਇਹ ਕਥਾ ਪ੍ਰਸਿੱਧ ਹੈ ਕਿ ਗੁਰੂ ਨਾਨਕ ਸਾਹਿਬ ਜਦ ਉਥੇ ਪੁੱਜੇ ਤਾਂ ਭਾਈ
ਮਰਦਾਨੇ ਨੇ ਪੀਣ ਲਈ ਪਾਣੀ ਮੰਗਿਆ। ਲੋਕਾਂ ਨੇ ਕਿਹਾ ਕਿ ਇੱਥੇ ਪਾਣੀ ਦੀ ਬੜੀ ਘਾਟ ਹੈ ਕਿਉਂਕਿ
ਸਾਰੇ ਦੇਸ਼ ਅਫ਼ਰੀਕਾ ਵਿੱਚ ਕੋਈ ਖੂਹ ਜਾਂ ਨਲਕਾ ਨਹੀਂ, ਅੱਜ ਵੀ ਲੋਕਾਂ ਨੂੰ
ਝੀਲਾਂ ਦਾ ਪਾਣੀ ਸਪਲਾਈ ਹੁੰਦਾ ਹੈ। ਉਹਨਾਂ ਸਮਿਆਂ
ਵਿੱਚ ਤਾਂ ਅੱਜ ਵਰਗੇ ਪ੍ਰਬੰਧ ਵੀ ਨਹੀਂ ਸਨ। ਇਸ
ਲਈ ਕਿੱਲਤ ਹੋਰ ਵਧੇਰੇ ਸੀ। ਟੋਇਆਂ ਛੱਪੜਾਂ ਵਿੱਚ ਇਕੱਠਾ ਹੋਇਆ ਮੀਂਹ ਦਾ ਪਾਣੀ ਹੀ ਪੀਂਦੇ ਸਨ।
ਲੋਕ ਕਥਾ ਅਨੁਸਾਰ ਗੁਰੂ ਜੀ ਦੇ ਹੱਥ ਵਿੱਚ ਇੱਕ ਬਰਛਾ ਸੀ ਉਹਨਾਂ ਜਮੀਨ ਵਿੱਚ ਮਾਰਿਆ ਤੇ ਉਥੋ
ਨਿਰਮਲ ਜਲ ਦਾ ਚਸ਼ਮਾ ਫੁੱਟ ਪਿਆ ਜੋ ਅੱਜ ਤੱਕ ਦੇਸ਼ ਵਿੱਚ ਇੱਕੋ ਇੱਕ ਚਸ਼ਮਾ ਹੈ। ਅਫਰੀਕਨ ਲੋਕ ਉਸ
ਸਮੇਂ ਬੜੇ ਜੰਗਲੀ ਸੁਭਾਅ ਦੇ ਸਨ ਖਾਸ ਕਰ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਕਿਸੇ ਦੇਵੀ ਦੇਵਤਾ
ਜਾਂ ਈਸ਼ਵਰ ਬਾਰੇ ਕੋਈ ਗਿਆਨ ਨਹੀਂ ਸੀ ਅਤੇ ਨਾ ਹੀ ਕਿਸੇ ਪੂਜਾ ਪਾਠ ਦੀ ਸੋਝੀ ਸੀ ਪਰ ਚਸ਼ਮੇ ਦੀ ਉਹ
ਲੋਕ ਪੂਜਾ ਕਰਨ ਲੱਗੇ ਜੋ ਅੱਜ ਵੀ ਕਰਦੇ ਹਨ।
ਚਸ਼ਮੇ ਦੇ ਦੁਆਲੇ ਲੋਹੇ ਦੇ ਤ੍ਰਿਸ਼ੂਲ ਜਿਹੇ ਗੱਡੇ ਹੋਏ ਹਨ। ਅਫ਼ਰੀਕਨਾਂ
ਦਾ ਕਹਿਣਾ ਹੈ ਕਿ ਕਰੀਬ ਪੰਜ ਸੌ ਸਾਲਾਂ ਤੋਂ ਵੀ ਪਹਿਲਾਂ ਭਾਰਤ ਦਾ ਇੱਕ ਮਸਾਹੀ ਭਾਵ ਮਹਾਤਮਾ ਇਸ
ਦੇਸ਼ ਵਿੱਚ ਆਇਆ ਸੀ ਜਿਸਦੇ ਨਾਂ ਤੇ ਇਹ ਨਗਰ ਅਬਾਦ ਹੈ ਅਤੇ ਉਸੇ ਨੇ ਇਹ ਪਾਣੀ ਦਾ ਚਸ਼ਮਾ ਕੱਢਿਆ
ਸੀ। ਲੋਕ ਚਸ਼ਮੇ ਨੂੰ ਪਵਿੱਤਰ ਮੰਨਦੇ ਹਨ ਤੇ ਪਾਣੀ ਰੋਗੀਆਂ ਨੂੰ ਦਿੰਦੇ ਹਨ। ਉਹਨਾਂ ਦਾ ਵਿਸਵਾਸ਼ ਹੈ ਕਿ ਰੋਗ ਦੂਰ ਹੋ ਜਾਂਦੇ ਹਨ। ਇਸ
ਪਿੰਡ ਦਾ ਨਾਮ ਬਾਬਾ ਨਾਨਕ ਹੋਵੇਗਾ ਜੋ ਵਿਗੜ ਕੇ ਬਾਬਾ ਨਾਨੀਕਾ ਹੋ ਗਿਆ ਹੈ। ਕੰਪਾਲੇ ਤੋਂ ਉਥੇ
ਤੱਕ ਜਾਣ ਵਾਲੀਆਂ ਬੱਸਾਂ ਤੇ ਵੀ ਆਮ ਲਿਖਿਆ ਹੁੰਦਾ ਹੈ ਬਾਬਾ ਨਾਨੀਕਾ।
ਇਸੇ ਤਰ੍ਹਾਂ ਇਸ ਦੇਸ਼ ਦੇ ਇੱਕ ਹੋਰ ਇਲਾਕੇ ਦੇ ਜੰਗਲਾਂ ਵਿੱਚ ਜਦ ਗੁਰੂ
ਜੀ ਲੰਘ ਰਹੇ ਸਨ ਤਾਂ ਕੁਝ ਜੰਗਲੀ ਲੋਕ ਉਹਨਾਂ ਨੂੰ ਮਿਲੇ ਜੋ ਪਿਆਸ ਨਾਲ ਘਬਰਾਏ ਹੋਏ ਸਨ। ਖੱਡਾਂ
ਟੋਇਆਂ ਵਿੱਚੋਂ ਵੀ ਮੀਂਹ ਦਾ ਪਾਣੀ ਸੁੱਕ ਗਿਆ ਸੀ। ਬਾਬੇ ਨੇ ਉਹਨਾਂ ਦੀ ਹਾਲਤ ਦੇਖ ਕੇ ਇੱਕ ਦਰਖਤ
ਵਿੱਚ ਬਰਛਾ ਮਾਰਿਆ ਜਿਸ ਚੋਂ ਪਾਣੀ ਵਗ ਤੁਰਿਆ ਜੋ ਉਹਨਾਂ ਲੋਕਾਂ ਨੇ ਰੱਜ ਕੇ ਪੀਤਾ ਤੇ ਗੁਰੂ ਜੀ
ਦੇ ਚਰਨੀ ਲੱਗੇ। ਇਹ ਬੂਟਾ ਅੱਜ ਵੀ ਅਫ਼ਰੀਕਾ ਵਿੱਚ ਆਮ ਪਾਇਆ ਜਾਂਦਾ ਹੈ ਜਿਸਦਾ ਨਾਮ ਟਲੈਵਰਰ ਪਾਮ
ਹੈ, ਜੋ ਕੇਲੇ ਵਰਗਾ ਹੈ।
ਇਸਦੇ ਮੁੱਢ ‘ਚ ਕਿਸੇ ਵਸਤੂ ਨਾਲ
ਟੱਕ ਲਾ ਦੇਣ ਨਾਲ ਕੁੱਝ ਪਾਣੀ ਨਿਕਲਦਾ ਹੈ ਜੋ ਬੜਾ ਨਿਰਮਲ ਹੁੰਦਾ ਹੈ। ਜਦ ਪਾਣੀ ਮੁੱਕ ਜਾਂਦਾ ਹੈ
ਤਾਂ ਥੋੜਾ ਉਚਾ ਨੀਵਾਂ ਫੇਰ ਟੱਕ ਲਾ ਕੇ ਪਾਣੀ ਕੱਢਿਆ ਜਾ ਸਕਦਾ ਹੈ ਲੋਕ ਇਸਨੂੰ ਪੀਂਦੇ ਹਨ।
ਨਦੀਆਂ ਨਾਲਿਆਂ ਝੀਲਾਂ ਦਾ ਉਹਨਾਂ ਨੂੰ ਗਿਆਨ ਨਹੀਂ ਸੀ। ਕੁਦਰਤ ਨੇ ਪਾਣੀ ਦੀ ਅਣਹੋਂਦ ਕਾਰਨ ਹੀ
ਇਹ ਪੌਦੇ ਪੈਦਾ ਕੀਤੇ ਹਨ। ਗੁਰੂ ਜੀ ਤੋਂ ਪਹਿਲਾਂ ਕਿਸੇ ਨੂੰ ਅਜਿਹਾ ਗਿਆਨ ਨਹੀਂ ਸੀ। ਬਾਬਾ ਨਾਨਕ
ਜੀ ਵੱਲੋਂ ਦਿੱਤੇ ਗਿਆਨ ਨਾਲ ਉਹ ਪਿਆਸ ਬੁਝਾਉਣ ਦੇ ਕਾਬਲ ਹੋ ਗਏ।
ਮੋਬਾ: 098882 75913
0 Comments
ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.