ਇੱਕ ਪ੍ਰੇਰਨਾਦਾਇਕ ਕਹਾਣੀ / ਸਮਾਜ ਦੀ ਤਾਕਤ

ਗੁਰਮਾਨ ਸੈਣੀ ਦੇ ਇਸ  ਕਾਲਮ ਤਹਿਤ ਵੱਖ ਵੱਖ ਸਰੋਤਾਂ ਰਾਹੀਂ ਗੁਰਮਾਨ ਸੈਣੀ ਵੱਲੋਂ ਇੱਕਠੀਆਂ ਕੀਤੀਆਂ ਸਮਾਜਿਕ ,ਧਾਰਮਿਕ ,ਗਿਆਨ ਵਧਾਉਣ ਅਤੇ ਜਿੰਦਗੀ ਨੂੰ ਜਿਉਣ ਦਾ ਸਲੀਕਾ ਸਮਝਾਉਣ ਵਾਲੀਆਂ ਪ੍ਰੇਰਨਾਦਾਇਕ ਕਹਾਣੀਆਂ ਤੁਸੀਂ ਪੜ੍ਹ ਰਹੇ ਹੋ।

ਗੰਗਾ ਸਾਗਰ /ਗੁਰਮਾਨ ਸੈਣੀ

ਸਮਾਜ ਦੀ ਤਾਕਤ

ਇੱਕ ਆਦਮੀ ਸੀ ਜਿਹੜਾ ਹਮੇਸ਼ਾ  ਪਿੰਡ ਦੇ ਸਮਾਜ ਅਤੇ ਭਾਈਚਾਰੇ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ। ਸਭ ਉਸਨੂੰ ਜਾਣਦੇ ਸਨ। ਸਭ ਵੱਲੋਂ ਉਸਨੂੰ ਬਹੁਤ ਸਨਮਾਨ ਵੀ ਮਿਲਦਾ ਸੀ। ਅਚਾਨਕ ਪਤਾ ਨਹੀਂ ਕਿਉਂ ਉਹ ਸਮਾਜ ਤੋਂ ਟੁੱਟ ਕੇ ਇੱਕਲਾ ਰਹਿਣ ਲੱਗਾ। ਉਸਨੇ ਸਭ ਨਾਲ ਮਿਲਣਾ  ਵਰਤਣਾ ਬੰਦ ਕਰ ਦਿੱਤਾ। ਹੌਲੀ ਹੌਲੀ ਉਹ ਸਮਾਜ ਤੋਂ  ਹਟ ਕੇ ਇੱਕ ਪਾਸੇ ਹੋ ਗਿਆ।

ਕੁੱਝ ਦਿਨਾਂ ਬਾਅਦ ਪਿੰਡ ਦੇ ਮੁਖੀਆ  ਨੇ ਉਸਨੂੰ ਮਿਲਣ ਦਾ ਫੈਸਲਾ ਕੀਤਾ।ਇਹ ਇੱਕ ਬਹੁਤ ਠੰਡੀ ਰਾਤ ਸੀ।  ਮੁਖੀਆ ਉਸ ਆਦਮੀ ਦੇ ਘਰ ਗਿਆ ਤਾਂ ਦੇਖਿਆ ਕਿ ਉਹ ਆਦਮੀ ਘਰ ਵਿੱਚ ਇੱਕਲਾ ਹੀ ਸੀ। ਉਹ  ਭੱਠੀ ਵਿੱਚ ਬਲਦੀਆਂ  ਲੱਕੜਾਂ ਦੀ ਅੱਗ ਸੇਕਦਾ ਹੋਇਆ ਆਰਾਮ ਨਾਲ ਬੈਠਾ ਸੀ। ਉਸ ਆਦਮੀ ਨੇ ਆਉਂਦੇ ਹੋਏ ਮੁਖੀਆ ਵੱਲ ਦੇਖਿਆ ਪਰ ਬੜੀ ਠੰਡੀ ਤਰ੍ਹਾਂ ਉਸਦਾ ਸੁਆਗਤ ਕੀਤਾ।

ਮੁਖੀਆ ਤੇ ਉਹ ਆਦਮੀ ਬਲਦੀ ਭੱਠੀ ਕੋਲ ਹੀ ਬਹੁਤ ਦੇਰ ਚੁਪਚਾਪ ਬੈਠੇ ਰਹੇ ਤੇ ਅੱਗ ਦੀਆਂ ਉੱਪਰ ਉੱਠ ਰਹੀਆਂ ਲਪਟਾਂ ਨੂੰ ਦੇਖਦੇ ਰਹੇ। ਕੁੱਝ ਦੇਰ ਬਾਅਦ ਮੁਖੀਆ ਨੇ  ਬਲਦੀਆਂ ਹੋਈਆਂ ਲੱਕੜਾਂ ਵਿੱਚੋਂ ਇੱਕ ਲੱਕੜ ਜਿਸਦੇ ਵਿੱਚ ਵਧੀਆ ਅੱਗ ਬਲ ਰਹੀ ਸੀ, ਭੱਠੀ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤੀ ਤੇ ਫੇਰ ਸ਼ਾਂਤ ਹੋ ਕੇ ਉੱਥੇ ਹੀ ਬਹਿ ਗਿਆ।

ਮੇਜ਼ਬਾਨ ਹਰ ਹਰਕਤ ਨੂੰ ਬਹੁਤ ਧਿਆਨ ਨਾਲ ਦੇਖ ਰਿਹਾ ਸੀ। ਕਾਫੀ ਸਮੇਂ ਤੋਂ  ਇੱਕਲਾ ਹੋਣ ਤੋਂ ਬਾਅਦ ਅੱਜ ਉਹ ਮੁਖੀਆ ਦੇ ਆਣ ਕਰਕੇ ਮਨ ਹੀ ਮਨ ਆਨੰਦਤ ਹੋ ਰਿਹਾ ਸੀ। ਉਸਨੇ ਦੇਖਿਆ ਕਿ ਅੱਲਗ ਕੀਤੀ ਹੋਈ ਲੱਕੜੀ ਥੋੜੀ ਦੇਰ ਬਾਅਦ ਹੀ ਬੁਝ ਗਈ ਤੇ ਉਸਨੇ ਸੁਲਗਣਾ ਵੀ ਬੰਦ ਕਰ ਦਿੱਤਾ। ਉਹ ਲੱਕੜ ਜਿਹੜੀ ਕੁੱਝ ਸਮੇਂ ਪਹਿਲਾਂ ਦਗਦਗ ਕਰਦੀ ਪਈ ਸੀ ਦੇਖਦਿਆਂ ਦੇਖਦਿਆਂ ਹੀ ਉਸਦੀ ਲੌ ਖਤਮ ਹੋ ਗਈ। ਫੇਰ ਕੁੱਝ ਦੇਰ ਬਾਅਦ ਅੱਗ ਕਾਲੇ ਟੁਕੜੇ ਵਿੱਚ ਬਦਲ ਗਈ।

ਇਸ ਦਰਮਿਆਨ ਦੋਹਾਂ ਨੇ ਇੱਕ ਦੂਜੇ ਨਾਲ ਛੋਟੀਆਂ ਛੋਟੀਆਂ ਗੱਲਾਂ ਕੀਤੀਆਂ। ਉਹ ਦੋਵੇਂ ਬਹੁਤ ਘੱਟ ਬੋਲੇ। ਜਾਣ ਤੋਂ ਪਹਿਲਾਂ ਮੁਖੀਆ ਨੇ ਅਲੱਗ ਕੀਤੀ ਬੁੱਝੀ ਹੋਈ ਲੱਕੜੀ ਚੁੱਕ ਕੇ ਬਲਦੀ ਹੋਈ ਭੱਠੀ ਵਿੱਚ ਰੱਖ ਦਿੱਤੀ। ਥੋੜੀ ਦੇਰ ਬਾਅਦ ਲੱਕੜੀ ਹੋਰ ਲੱਕੜਾਂ ਨਾਲ ਮਿਲ ਕੇ ਫੇਰ ਤੋਂ ਦਗਦਗ ਕਰਨ ਲੱਗ ਪਈ। ਦੇਖਦੇ ਦੇਖਦੇ ਉਹ ਹਰ ਪਾਸੇ ਰੋਸ਼ਨੀ ਤੇ ਤਾਪ ਵੰਡਣ ਲੱਗੀ।

ਜਦੋਂ ਆਦਮੀ ਮੁਖੀਆ ਨੂੰ ਛੱਡਣ ਲਈ ਦਰਵਾਜ਼ੇ ਕੋਲ ਪਹੁੰਚਿਆ ਤਾਂ ਉਸਨੇ ਮੁਖੀਆ ਦਾ ਇਸ ਮੁਲਾਕਾਤ ਲਈ ਧੰਨਵਾਦ ਕੀਤਾ। ਉਸਨੇ ਕਿਹਾ ਕਿ ਅੱਜ ਤੁਸੀਂ ਬਿਨਾਂ ਕੁੱਝ ਕਿਹਾਂ ਹੀ ਮੈਂਨੂੰ ਚੰਗਾ ਪਾਠ ਪੜ੍ਹਾਇਆ ਹੈ। ਇੱਕਲੇ ਆਦਮੀ ਦਾ ਆਪਣਾ ਕੋਈ ਵਿਅਕਤੀਤਵ ਨਹੀਂ ਹੁੰਦਾ। ਸਮਾਜ ਦੇ ਨਾਲ ਮਿਲਣ ਨਾਲ ਹੀ ਉਹ ਚਮਕਦਾ ਹੈ। ਰੋਸ਼ਨੀ ਬਿਖੇਰਦਾ ਹੈ। ਸਮਾਜ ਤੋਂ ਅੱਲਗ ਹੁੰਦਿਆਂ ਹੀ  ਇੱਕਲੀ ਲੱਕੜੀ ਵਾਂਗ ਬੁਝ ਜਾਂਦਾ ਹੈ।

"ਸਾਡੀ ਵੀ ਪਹਿਚਾਣ  ਆਪਣੇ ਸਮਾਜ ਨਾਲ ਹੀ ਬਣਦੀ ਹੈ।  ਇਸ ਕਰਕੇ ਸਮਾਜ ਸਾਡੇ ਲਈ ਸਰਵੋਤਮ ਹੋਣਾ ਚਾਹੀਦਾ ਹੈ।ਸਮਾਜ ਦੇ ਪ੍ਰਤੀ ਸਾਡੀ ਨਿਸ਼ਠਾ ਅਤੇ ਸਮਰਪਣ ਕਿਸੇ ਵਿਅਕਤੀ ਕਰਕੇ ਨਹੀਂ ਸਗੋਂ ਉਸ ਨਾਲ ਜੁੜੇ ਹੋਏ ਵਿਚਾਰ ਕਰਕੇ ਹੋਣੀ ਚਾਹੀਦੀ ਹੈ।

ਪੇਸ਼ਕਸ਼ :

ਗੁਰਮਾਨ ਸੈਣੀ

ਰਾਬਤਾ : 9256346906

presentation: Gurman Saini

Contact : 9256346906

ਇਹ ਵੀ ਪੜ੍ਹੋ -

ਇੱਕ ਪ੍ਰੇਰਨਾਦਾਇਕ ਕਹਾਣੀ / ਉਦਾਹਰਣ

 

Post a Comment

1 Comments

  1. ਬਹੁਤ ਸੁੰਦਰ ਸਿੱਖਿਆ ਮਿਲੀ

    ReplyDelete

ਦੋਸਤੋ ਅਗਰ ਰਚਨਾ ਪਸੰਦ ਆਈ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਕਮੈਂਟ ਦੇ ਨਾਲ ਆਪਣਾ ਨਾਮ ਪਤਾ ਵੀ ਜ਼ਰੂਰ ਲਿਖੋ ਜੀ।ਇਸ ਪੋਸਟ ਨੂੰ ਤੁਸੀਂ ਆਪਣੇ ਸ਼ੋਸਲ ਮੀਡੀਆ ਅਕਾਊਂਟ 'ਤੇ ਸ਼ੇਅਰ ਵੀ ਕਰ ਸਕਦੇ ਹੋ।ਸ਼ੇਅਰ ਕਰਨ ਲਈ ਇੱਥੇ ਦਿਖਾਈ ਦੇ ਰਹੇ ਸ਼ੋਸਲ ਮੀਡੀਆ ਦੇ ਉਸ ਚਿੰਨ ਉੱਪਰ ਕਲਿੱਕ ਕਰੋ ਜਿਸ ਉੱਪਰ ਤੁਸੀਂ ਪੋਸਟ ਨੂੰ ਸ਼ੇਅਰ ਕਰਨਾ ਹੈ। ਉਸ ਤੋਂ ਬਾਅਦ ਸ਼ੇਅਰ ਕਰ ਦਿਓ।
Friends, if you like the article/story/poetry, then write your thoughts in the comment box. Please write your name and address along with the comment. You can also share this post on your social media account. To share, click on the social media icon on which you want to share the post. After that share it.