ਰੁੱਤ ਸੀ ਬਸੰਤ ਦੀ,ਤੇ ਉੱਡਦੇ ਪੰਤਗ ਸੀ

ਗੀਤ / ਸਰਬਜੀਤ ਸੰਗਰੂਰਵੀ

ਰੁੱਤ ਸੀ ਬਸੰਤ ਦੀ,ਤੇ ਉੱਡਦੇ ਪੰਤਗ ਸੀ,

ਫਿਜ਼ਾ ਵਿੱਚ ਗੂੰਜਦੀ,ਸੰਗੀਤ ਦੀ ਤਰੰਗ ਸੀ।

 

ਮੰਗਵਾਏ ਕਿਸੇ ਕੁਲਚੇ,ਕਿਸੇ ਮੰਗਵਾਏ ਸਮੋਸੇ ਸੀ।

ਕੋਈ ਗਿਆ ਮੰਨ,ਤੇ ਕਿਸੇ ਮਨ ਅੰਦਰ ਰੋਸੇ ਸੀ।

ਕੋਈ ਹੱਸਦਾ ਸੀ ਖੁੱਲ੍ਹ ,ਕੋਈ ਨੱਚਦਾ ਨਿਸੰਗ  ਸੀ।

ਰੁੱਤ ਸੀ ਬੰਸਤ ਦੀ,ਤੇ ਉੱਡਦੇ ਪੰਤਗ ਸੀ।

 

ਬਣਾਇਆ ਹਲਵਾ ਕਿਸੇ,ਬਣਾਏ ਕਿਸੇ ਪੀਲੇ ਚੌਲ ਸੀ।

ਹੱਸਦਾ ਸੀ ਬੈਠਾ, ਪਿਆਰਾ ਜਿਸ ਕੋਲ ਸੀ।

ਬੇਸ਼ਕ ਹਵਾ ਕਿਸੇ ਨੂੰ, ਕਰਦੀ ਧੁੱਪ ਤੰਗ ਸੀ।

ਰੁੱਤ ਸੀ ਬੰਸਤ ਦੀ,ਤੇ ਉੱਡਦੇ ਪੰਤਗ ਸੀ।

 

ਛੱਤ ਉੱਤੇ ਕਿਸੇ ,ਡੀ .ਜੇ . ਲਗਵਾਇਆ ਸੀ।

ਛੱਤ ਉੱਤੋਂ ਦੇਖ ਕਿਸੇ ਨੂੰ, ਕੋਈ ਮੁਸਕਾਇਆ ਸੀ।

ਹਾਸੀ ਜਿਸਦੀ ਨੇ,ਕਰਿਆ ਮਲੰਗ ਸੀ।

ਰੁੱਤ ਸੀ ਬੰਸਤ ਦੀ,ਤੇ ਉੱਡਦੇ ਪੰਤਗ ਸੀ।

 

ਹੱਸਦੇ ਸੀ ਸਾਰੇ ,"ਸੰਗਰੂਰਵੀ "ਉਦਾਸ ਸੀ।

ਮਾਰ ਗੇੜੇ ਗਲੀ,ਰਿਹਾ ਕਰਦਾ ਤਲਾਸ਼ ਸੀ।

ਨਾਲੇ ਨੈਣ ਜੋਤੀ ਤਾਂ,

ਨਾ "ਉੱਪਲ"ਦੇ ਸੰਗ ਸੀ।

ਰੁੱਤ ਸੀ ਬੰਸਤ ਦੀ,ਤੇ ਉੱਡਦੇ ਪੰਤਗ ਸੀ।

ਕਵਿਤਾ / ਸਰਬਜੀਤ ਸੰਗਰੂਰਵੀ

ਚਾਈਨਾ ਡੋਰ

ਨਾ ਆਉਂਦੇ ਬਾਜ਼ ਸੁਣ ਸੰਗਰੂਰਵੀ,

ਵਰਤਣੋਂ ਕਈ ਚਾਇਨਾ ਡੋਰ।

ਉਡਾਈ ਜਾਂਦੇ ਨੇ ਪਤੰਗ ਸੰਗਰੂਰਵੀ,

ਆ ਚੰਦਰੇ ਕਈ ਵਿੱਚ ਲੋਰ।

ਸਖ਼ਤੀ ਕੀਤੀ ਚਾਹੇ ਸੰਗਰੂਰਵੀ,

ਪ੍ਰਸ਼ਾਸ਼ਨ ਨੇ ਤਾਂ ਬਥੇਰੀ ਐ।

ਨਾ ਡਰਦੇ ਆਕੜਖ਼ੋਰ ਸੰਗਰੂਰਵੀ,

ਰਹਿਣ ਦਿਖਾਉਂਦੇ ਦਲ਼ੇਰੀ ਐ।

ਨਿੱਤ ਵਾਪਰਦੇ ਹਾਦਸਿਆਂ ਤੋਂ,

ਨਾ ਲੈਂਦੇ ਕਦੇ ਸਬਕ ਕੋਈ।

ਪੁੱਛੋ ਜਾ ਸ਼ਿਕਾਰ ਹੋਇਆ ਜਿਹੜਾ,

ਜਾਂ ਹੈ ਜਿਸਦੀ ਤਕਦੀਰ ਮੋਈ।

ਕੁਝ ਪਲ ਦਾ ਅਨੰਦ ਸੰਗਰੂਰਵੀ,

ਕਿਸੇ ਨਾ ਕਿਸੇ ਨੂੰ ਬਿਪਤਾ ਵਿਚ 'ਚ ਪਾ ਦੇਵੇ।

ਗ਼ਲਤੀ ਹੋਣੀ ਛੋਟੀ ਕਿਸੇ ਲਈ,

ਪਰ ਚਿਰਾਗ਼ ਕਿਸੇ ਦਾ ਸਦਾ ਲਈ ਬੁਝਾ ਦੇਵੇ।

ਸੰਪਰਕ -

ਸਰਬਜੀਤ ਸੰਗਰੂਰਵੀ

ਪੁਰਾਣੀ ਅਨਾਜ ਮੰਡੀ ਸੰਗਰੂਰ

ਮੋਬਾਈਲ -9463162463




 ਇਹ ਵੀ ਪੜ੍ਹੋ -

ਫਿਰ ਜੀਅ ਉਠੀ ਧਰਤੀ 

Post a Comment

0 Comments