ਡਾ.ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਦੀ ਗਾਥਾ

 
The story of the life struggle of Dr. Bhim Rao Ambedkar

ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਗਰੀਬਾਂ ਦੇ ਮਸੀਹਾ

Baba Sahib Bhim Rao Ambedkar is the Messiah of the poor


ਡਾ.ਭੀਮ ਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ  1891 ਨੂੰ ਮੱਧ ਪ੍ਰਦੇਸ਼ ਦੇ ਰਤਨਾਗਿਰੀ ਜ਼ਿਲ੍ਹੇ ਦੇ ਮਹੂ ਦੀ ਫ਼ੌਜੀ ਛਾਉਣੀ ਵਿੱਚ ਹੋਇਆ। ਜਿਸਨੂੰ ਹੁਣ ਡਾ. ਅੰਬੇਡਕਰ ਨਗਰ ਕਿਹਾ ਜਾਂਦਾ ਹੈ। ਮਹੂ ਇੰਦੋਰ ਨਗਰ ਦੇ ਬਿਲਕੁਲ ਨੇੜੇ ਹੈ। ਭੀਮ ਰਾਓ ਅੰਬੇਦਕਰ ਜੀ ਦੇ ਪਿਤਾ ਦਾ ਨਾਮ ਰਾਮ ਜੀ ਰਾਉ ਤੇ ਮਾਤਾ ਦਾ ਨਾਮ ਭੀਮਾ ਬਾਈ ਸੀ । ਆਪ ਜੀ ਮਾਤਾ ਪਿਤਾ ਜੀ ਦੀ 14ਵੀਂ ਸੰਤਾਨ ਸਨ। ਉਹਨਾਂ ਦੇ ਸਾਰੇ ਭੈਣ ਭਰਾਵਾਂ ਚੋਂ , ਦੋ ਭਰਾ ਅਤੇ ਦੋ ਭੈਣਾਂ ਹੀ ਜੀਵਤ ਰਹੀਆ ਸਨ। ਆਪ ਜੀ ਦੇ ਪਿਤਾ ਜੀ ਫੌਜ ਵਿੱਚ ਸੂਬੇਦਾਰ ਸਨ ।


ਜਦੋਂ ਭੀਮ ਰਾਓ ਜੀ ਦੀ ਉਮਰ 6 ਸਾਲ ਦੀ ਹੋਈ ਤਾਂ ਅਛੂਤ (ਜਾਤ) ਸਮਝ ਕੇ ਕੋਈ ਵੀ ਸਕੂਲ ਵਿੱਚ ਦਾਖ਼ਲ ਨਹੀਂ ਸੀ ਕਰਦਾ । ਅਖੀਰ ਵਿਚ ਸਕੂਲ ਦੇ ਇੱਕ ਅਧਿਆਪਕ ਨੇ ਹਾਂ ਕੀਤੀ, ਪਰ ਸ਼ਰਤ ਰੱਖੀ ਕਿ ਭੀਮ ਰਾਓ ਉੱਚ ਜਾਤੀ ਦੇ ਬੱਚਿਆਂ ਨਾਲ ਨਹੀਂ ਬੈਠੇਗਾ ਅਤੇ ਆਪਣੇ ਬੈਠਣ ਲਈ ਬੋਰੀ ਨਾਲ ਲੈ ਕੇ ਆਵੇ। ਇਹ ਸੁਣ ਕੇ ਭੀਮ ਰਾਓ ਨੇ ਆਪਣੀ ਮਾਂ ਨੂੰ ਆਖਿਆ ,"ਭਾਵੇਂ ਮੈਨੂੰ ਜੁੱਤੀਆਂ ਵਿੱਚ ਹੀ ਬੈਠਣਾ ਪਵੇ ਮੈਂ ਪੜ੍ਹਾਈ ਕਰਨੀ ਹੈ।"

 1907 'ਚ ਮੈਟ੍ਰਿਕ ਪਾਸ ਹੋਣ 'ਤੇ ਬੰਬਈ ਵਿਖੇ ਅਛੂਤਾਂ ਨੇ ਇਕ ਸਭਾ ਵਿੱਚ ਬਾਬਾ ਸਾਹਿਬ ਨੂੰ ਸਨਮਾਨਿਤ ਵੀ ਕੀਤਾ। 17 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਰਾਮਾ ਬਾਈ ਨਾਲ  ਬਹੁਤ ਹੀ ਸਾਦਾ ਰਸਮਾਂ ਨਾਲ ਹੋਇਆ । ਦੋ ਉਸ ਵੇਲੇ 9 ਸਾਲ ਦੀ ਸੀ।ਸੰਨ 1935 ਵਿੱਚ ਰਾਮਾ ਬਾਈ ਦੀ ਮੌਤ ਤੋਂ ਬਾਅਦ ਦੂਜਾ ਵਿਆਹ 1948 ਡਾ. ਸਵਿਤਾ ਨਾਲ ਹੋਇਆ। 

1912 ਵਿਚ ਉਹਨਾਂ ਨੇ ਬੀ.ਏ (ਬੰਬਈ ਯੂਨੀਵਰਸਿਟੀ) ਤੋਂ ਪਾਸ ਕੀਤੀ । 1913 ਵਿੱਚ ਉੱਚ ਸਿੱਖਿਆ ਲਈ ਅਮਰੀਕਾ ਚਲੇ ਗਏ। 1915 ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਐਮ. ਏ ਪਾਸ ਕੀਤੀ। 1920 ਵਿੱਚ ਸਿੱਖਿਆ ਲਈ ਲੰਡਨ (ਇਗਲੈਂਡ) ਚਲੇ ਗਏ। 1923 ਵਿੱਚ ਲੰਡਨ ਤੋਂ ਬੈਰਿਸਟਰ ਡਾਕਟਰ ਆਫ ਫਿਲਾਸਫੀ ਦੀ ਡਿਗਰੀ ਪ੍ਰਾਪਤ ਕਰਕੇ ਡਾ. ਭੀਮ ਰਾਓ ਅੰਬੇਦਕਰ ਬਣ ਗਏ, ਫਿਰ ਭਾਰਤ ਆ ਕੇ ਵਕਾਲਤ ਸ਼ੁਰੂ ਕੀਤੀ ਤੇ ਅਛੂੁਤਾਂ

 ਦੇ ਹੱਕਾਂ ਦੀ ਰਾਖੀ ਦਾ ਪ੍ਰਣ ਲਿਆ। ਬਾਬਾ ਸਾਹਿਬ ਜੀ ਨੇ 30 ਜਨਵਰੀ 1944 ਨੂੰ ਕਾਨਪੁਰ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਛੂਆ -ਛਾਤ ਸਾਡੇ ਪਤਨ ਦਾ ਮੁੱਖ ਕਾਰਨ ਹੈ। ਉਨ੍ਹਾਂ ਨੇ ਇਹੋ ਜਿਹੇ ਭਾਸ਼ਣਾਂ ਰਾਹੀਂ ਦਲਿਤਾਂ ਵਿੱਚ ਪਰਿਵਰਤਨ ਦੀ ਲਹਿਰ ਪੈਦਾ ਕਰ ਦਿੱਤੀ ਸੀ। ਅੱਜ ਵੀ ਬਾਬਾ ਸਾਹਿਬ ਦੇ ਭਾਸ਼ਣਾਂ ਨੂੰ ਗਹਿਰਾਈ ਨਾਲ ਸਮਝਣ ਅਤੇ ਅਮਲ ਕਰਨ ਦੀ ਬਹੁਤ ਲੋੜ ਹੈ। 


ਆਪ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ । 29 ਅਗਸਤ 1947 ਨੂੰ ਬਾਬਾ ਸਾਹਿਬ ਨੂੰ ਸੰਵਿਧਾਨਿਕ ਡ੍ਰਾਫਟ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ। ਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਆਪ ਜੀ ਨੇ ਕੀਤਾ। 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਸੰਵਿਧਾਨ ਸਭਾ ਵਲੋਂ ਅਪਣਾ ਲਿਆ ਗਿਆ। ਸਮੁੱਚੇ ਦੇਸ਼ ਵਾਸੀਆਂ ਨੂੰ ਬਰਾਬਰਤਾ ਦੀ ਲੜੀ ਵਿੱਚ ਪਰੋ ਕੇ ਇੱਕ ਅਜਿਹਾ ਨਵਾਂ ਗ੍ਰੰਥ ਲਿਖ ਦਿੱਤਾ। ਜਿਸ ਦੇ ਅਧਿਕਾਰ ਖੇਤਰ ਵਿੱਚ ਦੇਸ਼ ਦਾ ਹਰ ਨਾਗਰਿਕ ਆਉਂਦਾ ਹੈ।


ਕੋਲੰਬੀਆ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਅੰਦਰ ਬਾਬਾ ਸਾਹਿਬ ਦੀ ਤਸਵੀਰ ਹੇਠ ਲਿਖਿਆ ਹੈ ਕਿ ਸਾਨੂੰ ਮਾਣ ਹੈ ਕਿ ਇਕ ਐਸਾ ਵਿਦਿਆਰਥੀ ਸਾਡੀ ਯੂਨੀਵਰਸਿਟੀ 'ਚ ਪੜ੍ਹ ਕੇ ਗਿਆ ਹੈ। ਜਿਸਨੇ ਭਾਰਤ ਦਾ ਸੰਵਿਧਾਨ ਲਿਖ ਕੇ ਦੇਸ਼ 'ਤੇ ਮਹਾਨ ਉਪਕਾਰ ਕੀਤਾ । ਆਪ ਜੀ ਦੇ ਸਤਿਕਾਰ ਲਈ ਯੂਨੀਵਰਸਿਟੀ ਦੇ ਮੁੱਖ ਗੇਟ 'ਤੇ ਡਾ.ਸਾਹਿਬ ਜੀ ਦਾ ਕਾਂਸੀ ਦਾ ਬੁੱਤ ਲਗਾਇਆ ਹੈ। ਜਿਸ ਦਾ ਉਦਘਾਟਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਤਾ ਸੀ। ਬੁੱਤ ਹੇਠਾਂ ਲਿਖਿਆ ਹੈ (SYMBOL OF KNOWLEDGE )ਭਾਵ ਗਿਆਨ ਦਾ ਪ੍ਰਤੀਕ। 


ਡਾ.ਭੀਮ ਰਾਓ ਅੰਬੇਡਕਰ ਜੀ ਦੇ ਸੰਘਰਸ਼ਮਈ ਜੀਵਨ ਤੋਂ ਪ੍ਰਭਾਵਿਤ ਹੋ ਕੇ U.N.O ਨੇ 14 ਅਪ੍ਰੈਲ ਨੂੰ "ਵਿਸ਼ਵ ਗਿਆਨ ਦਿਵਸ" ਐਲਾਨ ਕੀਤਾ ਹੈ। ਜੋ ਸਮੂਹ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਹੈ ।ਸਾਰਾ ਜੀਵਨ ਦਲਿਤ ਸਮਾਜ ਦੀ ਤਰੱਕੀ ਲਈ ਸਮਰਪਿਤ ਕਰਨ ਵਾਲੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਡਾਇਬਟੀਜ਼ ਨਾਲ ਪੀੜਤ ਹੋਣ ਕਰਕੇ, 6 ਦਸੰਬਰ 1956 ਨੂੰ ਆਪਣੇ ਨਿਵਾਸ ਸਥਾਨ ਦਿੱਲੀ ਵਿਖੇ, ਕਾਲ ਚਲਾਣਾ ਕਰ ਗਏ।  ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀਆਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਸੁਧਾਰ ਨੀਤੀਆਂ, ਅੱਜ ਵੀ ਦੇਸ਼ ਲਈ ਬਹੁਤ ਹੀ ਮਹੱਤਵਪੂਰਨ ਹਨ । 


        

ਬਲਵਿੰਦਰ ਕੌਰ ਲਗਾਣਾ ,

ਵਾਰਡ ਨੰਬਰ 9,

ਦਸ਼ਮੇਸ਼ ਨਗਰ ਦਸੂਹਾ ,

ਜਿਲ੍ਹਾ ਹੁਸ਼ਿਆਰਪੁਰ ,

ਮੋਬਾਈਲ -94649-28014.

Post a Comment

0 Comments