ਗ਼ਜ਼ਲ
                                          ਸਰਬਜੀਤ ਧੀਰ

ਚੱਲ ਦਿਲਾ ਹੁਣ ਤੂੰ ਵੀ ਭੁੱਲ ਜਾ ਓਸ ਨੂੰ
ਪ੍ਰੀਤਾਂ ਤੇਰੀਆਂ ਜਿਸ ਨੇ ਦਿਲੋਂ ਵਿਸਾਰੀਆਂ ।\

ਜ਼ਿੰਦਗੀ 'ਚ ਸਾਰੀਆਂ ਮੈਂ ਹੌਸਲੇ ਨਾਲ ਝੱਲੀਆਂ
ਜੋ ਵੀ ਆਈਆਂ ਮੁਸ਼ਕਲਾਂ ਦੁਸ਼ਵਾਰੀਆਂ

ਹੋਵਣ ਜਿੱਥੇ ਗਰਜਾਂ ਦੀਆਂ ਕੰਧਾਂ ਮੋਹ ਤੋਂ ਉੱਚੀਆਂ
ਉੱਥੇ ਕੀ ਦੋਸਤੀਆਂ,ਤੇ ਕਾਹਦੀਆਂ ਰਿਸ਼ਤੇਦਾਰੀਆਂ

ਹੌਸਲਾ ਢਾਅ ਬੈਠਾ ਸੀ ਜਦ ਇਹ ਦਿਲ ਮੇਰਾ
ਤੂੰ ਮਿਲੀ ਤਾਂ ਜਿੱਤ ਲਈਆਂ , ਬਾਜੀਆਂ ਸਭ ਹਾਰੀਆਂ

ਤੇਰਿਆਂ ਨੈਣਾਂ ‘ਚ ਤੱਕਿਆ ਤੇ ਮਰ ਗਿਆ
ਕੱਜਲੇ ਦੀ ਧਾਰ ਹੈ ਜਾਂ ਇਹ ਤਿੱਖੀਆਂ ਕਟਾਰੀਆਂ


ਮੋਢੇ ਮੇਰੇ ‘ਤੇ ਹੁਣ, ਸਿਰ ਤੂੰ ਆਪਣਾ ਰੱਖ ਕੇ
ਸੌਂ ਜਾ, ਭੁੱਲ ਕੇ ਪੀੜਾਂ, ਜੋ ਨੇ ਤੂੰ ਸਹਾਰੀਆਂ 


                          ਮੋਬਾਇਲ- 88722-18418