ਆਸਟ੍ਰੇਲੀਆ ਵਿੱਚ ਮਨਾਈ ਨੱਚ ਟੱਪ ਕੇ ਵਿਸਾਖੀ

 

ਗੁਰਦਰਸ਼ਨ ਸਿੰਘ ਮਾਵੀ ਨੇ ਡਰਾਇੰਗ ਚਿਤਰਾਂ ਦੀ ਪ੍ਰਦਰਸ਼ਨੀ ਲਗਾਈ

ਮੈਲਬੌਰਨ,29 ਅਪ੍ਰੈਲ (ਬਿਊਰੋ)

ਬੀਤੇ ਦਿਨ ਅਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇੰਡੋ- ਆਸ ਸੀਨੀਅਰਜ ਕਲੱਬ ਵਲੋਂ ਵਿਸਾਖੀ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਈ ਗਈ।ਕੂਮਲ-ਟਾਰਡੀ ਕਮਿਊਨਿਟੀ ਸੈਂਟਰ, ਟਰੁਗਨੀਨਾ ਵਿਖੇ ਬਿਮਲਾ ਰਾਣੀ ਨੇ ਸਭ ਨੂੰ ਜੀ ਆਇਆਂ ਆਖਿਆ।ਗੁਰਦਰਸ਼ਨ ਸਿੰਘ ਮਾਵੀ ਵਲੋਂ ਆਪਣੇ ਡਰਾਇੰਗ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਗਈ ਜਿਸ ਦਾ ਉਦਘਾਟਨ ਕਮਿਊਨਿਟੀ ਸੈਂਟਰ ਦੀ ਇੰਚਾਰਜ ਸ਼੍ਰੀਮਤੀ ਏਰੀਕਾ ਗਰੁਬ ਨੇ ਕੀਤਾ।


ਮਨਜੀਤ ਕੌਰ ਅਤੇ ਸਾਥਣਾਂ ਨੇ ਸ਼ਬਦ ਗਾਇਨ ਕੀਤਾ।ਕਲੱਬ ਦੇ ਸਕੱਤਰ ਦਇਆ ਸਿੰਘ ਨੇ ਵਿਸਾਖੀ ਦੇ ਇਤਿਹਾਸ ਬਾਰੇ ਚਾਨਣ ਪਾਇਆ। "ਮੇਰੇ ਪੰਜਾਬ ਦੀ ਮਿੱਟੀ ਹੈ" ਗੀਤ ਉਤੇ ਸੁਮਨ ਬਜਾਜ ਅਤੇ ਸਾਥਣਾਂ ਨੇ ਖੂਬਸੂਰਤ ਕੋਰੀਓਗ੍ਰਾਫੀ ਪੇਸ਼ ਕੀਤੀ।


ਹਰੀ ਚੰਦ ਨੇ ਹਿੰਦੂ ਧਰਮ ਵਿਚ ਵਿਸਾਖੀ ਦੀ ਮਹਤੱਤਾ ਬਾਰੇ ਦੱਸਿਆ।ਇਕ ਭਜਨ ਉਤੇ ਬਿਮਲਾ ਰਾਣੀ,ਕਵਿਤਾ ਨਰੂਲਾ,ਸਪਨਾ ਅਤੇ ਸੁਮਨ ਬਜਾਜ ਨੇ ਡਾਂਸ ਕੀਤਾ।ਮਾਸਟਰ ਵਿਜੈ ਕੁਮਾਰ ਨੇ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।ਕ੍ਰਿਸ਼ਨ ਪਾਲ ਨੇ ਅਜੋਕੇ ਸਮੇਂ ਵਿਚ ਰਾਮ- ਨੌਂਵੀਂ ਦੀ ਸਾਰਥਿਕਤਾ ਬਾਰੇ ਵਧੀਆ ਵਿਖਿਆਨ ਕੀਤਾ।ਸੁਖਵਿੰਦਰ ਕੌਰ ਅਤੇ ਸਹੇਲੀਆਂ ਨੇ ਵਿਸਾਖੀ ਦਾ ਗੀਤ ਸੁਣਾਇਆ। ਸ਼੍ਰੀਮਤੀ ਸਪਨਾ ਨੇ ਹਿੰਦੀ ਗੀਤ ਲਟਕ-ਮਟਕ ਨਾਲ ਸੁਣਾਇਆ।ਪ੍ਰੋਗਾਰਮ ਵਿਚ ਹਾਜ਼ਰ ਲਗਭਗ ਵੀਹ ਬੀਬੀਆਂ ਨੇ ਪੰਜਾਬੀ ਗਾਣੇ ਉਤੇ ਨੱਚ-ਨੱਚ ਧਰਤੀ ਹਿਲਾ ਦਿੱਤੀ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਟਰੁਗਨੀਨਾ ਇਲਾਕੇ ਦੇ ਕੌਂਸਲਰ ਪ੍ਰੀਤ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਪੀੜ੍ਹੀ ਨੂੰ ਮਿਹਨਤ ਕਰਨ ਦੀ ਆਦਤ ਪਾਉਣ।ਆਪਣਾ ਸਭਿਆਚਾਰ ਅਤੇ ਬੋਲੀ ਕਦੇ ਨਾ ਭੁੱਲਣ।ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਕਵਿਤਾ ਨਰੂਲਾ ਨੇ ਕਿਹਾ ਕਿ ਦਿਨ-ਤਿਉਹਾਰ ਮਨਾਉਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਅਗਲੀ ਪੀੜ੍ਹੀ ਸੰਸਕਾਰ ਅਗੇ ਤੁਰਦੀ ਹੈ।ਕਲਾਕਾਰ ਮੈਂਬਰਾਂ ਨੂੰ ਕਲੱਬ ਵਲੋਂ ਸਰਟੀਫਿਕੇਟ ਦੇ ਕੇ ਹੌਸਲਾ ਵਧਾਇਆ ਗਿਆ।ਗੁਰਦਰਸ਼ਨ ਸਿੰਘ ਮਾਵੀ ਨੇ ਸਟੇਜ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।ਸਵਰਨ ਸਿੰਘ ਨੇ ਕਲੱਬ ਦੀਆਂ ਵੱਖੋ-ਵੱਖ ਗਤੀਵਿਧੀਆ ਬਾਰੇ ਦੱਸਿਆ ਅਤੇ ਸਭ ਦਾ ਧੰਨਵਾਦ ਕੀਤਾ।ਬੋਲੀਆਂ ਪਾ ਕੇ ਬੀਬੀਆਂ ਨੇ ਗਿੱਧੇ ਦਾ ਪਿੜ ਬੰਨ੍ਹਿਆ ਅਤੇ ਬੋਲੀ ਰਾਹੀਂ ਹੀ ਪ੍ਰੋਗਰਾਮ ਦੀ ਸਮਾਪਤੀ ਕੀਤੀ।

ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਿਓ ਰੁਪਏ 20,50,100 ਜਾਂ ਇਸ ਤੋਂ ਉੱਪਰ ਆਪਣੀ ਮਰਜੀ ਨਾਲ -



Post a Comment

0 Comments