ਆਸਟ੍ਰੇਲੀਆ ਵਿੱਚ ਵਿਸਾਖੀ ਮਨਾਈ

ਆਸਟ੍ਰੇਲੀਆ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ 


ਮੈਲਬੌਰਨ, 16 ਅਪਰੈਲ (ਬਿਊਰੋ)

ਬੀਤੇ ਦਿਨ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਟਰੁਗਨੀਨਾ ਨਾਰਥ ਸੀਨੀਅਰਜ ਕਲੱਬ ਵਲੋਂ ਟਰੁਗਨੀਨਾ ਕਮਿਊਨਿਟੀ ਸੈਂਟਰ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮ- ਧਾਮ ਨਾਲ ਮਨਾਇਆ ਗਿਆ।ਕਲੱਬ ਦੇ ਸੀਨੀਅਰ ਮੈੰਬਰ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ।ਕਲੱਬ ਦੇ ਪ੍ਰਧਾਨ ਆਰ. ਐੱਸ. ਜੰਮੂ ਨੇ ਵਿਸਾਖੀ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਦੱਸਿਆ।ਕੋਮਲ ਜੰਮੂ, ਜਗਜੀਤ ਮੱਕੜ ਅਤੇ ਇੰਦਰਪ੍ਰੀਤ ਕੌਰ ਨੇ ਵਧੀਆ ਕੋਰੀਓਗ੍ਰਾਫੀ ਪੇਸ਼ ਕੀਤੀ।ਹਰੀ ਚੰਦ ਨੇ ਇਸ ਕਲੱਬ ਦੇ ਕੰਮ-ਕਾਰ ਬਾਰੇ ਚਾਨਣਾ ਪਾਇਆ।ਛੋਟੇ ਬੱਚੇ ਤਾਜ ਨੇ ਟਰੈਕਟਰ ਚੱਲਣ ਦੀਆਂ ਵੱਖ ਵੱਖ ਆਵਾਜ਼ਾਂ ਕੱਢ ਕੇ ਦਰਸ਼ਕਾਂ ਦਾ ਮਨ ਮੋਹ ਲਿਆ।ਗਾਇਕ ਨਈਅਰ ਅਤੇ ਸ੍ਰੀਮਤੀ ਜੇਤਲੀ ਨੇ ਹਿੰਦੀ ਪੰਜਾਬੀ ਫਿਲਮੀ ਗਾਣੇ ਗਾ ਕੇ ਸੋਹਣੀ ਰੌਣਕ ਲਾਈ।ਗੁਰਦਰਸ਼ਨ ਸਿੰਘ ਮਾਵੀ ਨੇ ਪੰਜਾਬੀ ਗੀਤ ਗਾ ਕੇ ਮਾਹੌਲ ਖੁਸ਼-ਮਿਜਾਜ ਬਣਾ ਦਿੱਤਾ। ਸਪੀਕਰ ਉਤੇ ਪੰਜਾਬੀ ਗੀਤ ਚਲਾਇਆ ਗਿਆ ਤਾਂ ਸਭ ਕਲੱਬ ਮੈਂਬਰਾਂ ਨੇ ਖੂਬ ਡਾਂਸ ਕੀਤਾ।ਦੂਜੇ ਗਾਣੇ ਉਤੇ ਹਾਜਰ ਬੀਬੀਆਂ ਨੇ ਬੜਾ ਸੋਹਣਾ ਡਾਂਸ ਕੀਤਾ।ਪ੍ਰਧਾਨਗੀ ਭਾਸ਼ਨ ਵਿਚ ਕੌਂਸਲਰ ਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਨਵੇਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਚਾਹੀਦਾ ਹੈ।ਸਾਡਾ ਇਤਿਹਾਸ, ਸਭਿਆਚਾਰ ਅਤੇ ਰੀਤੀ ਰਿਵਾਜ਼ ਬਹੁਤ ਸੋਹਣੇ ਹਨ ਅਤੇ ਇਹ ਅੱਗੇ ਵਧਣੇ ਚਾਹੀਦੇ ਹਨ।ਇਸ ਮੌਕੇ ਕੁਝ ਕਲੱਬ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।ਸਟੇਜ ਦੀ ਕਾਰਵਾਈ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਵਧੀਆ ਢੰਗ ਨਾਲ ਚਲਾਈ।ਅਖੀਰ ਵਿਚ ਕਰਨਲ ਮਨਜੀਤ ਸਿੰਘ ਨੇ ਪ੍ਰੋਗਰਾਮ ਨੂੰ ਯਾਦਗਾਰੀ ਦੱਸਦਿਆਂ ਸਭ ਦਾ ਧੰਨਵਾਦ ਕੀਤਾ।

 


Post a Comment

0 Comments